‘ਦ ਖਾਲਸ ਬਿਊਰੋ:- ਮੁਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਤ 9 ਵਜੇ 9 ਮਿੰਟ ਲਈ ਮੋਮਬੱਤੀਆਂ ਜਗਾਉਣ ਦੀ ਅਪੀਲ ਕੀਤੀ ਸੀ ਪਰ ਅੰਮ੍ਰਿਤਸਰ, ਕਪੂਰਥਲਾ ਸਮੇਤ ਬਹੁਤ ਥਾਵਾਂ ‘ਤੇ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਕੁਝ ਲੋਕਾਂ ਦੇ ਦਿਲ ਸ਼ਾਇਦ ਮਸੋਸੇ ਰਹਿ ਜਾਣਗੇ ਹਾਲਾਂਕਿ ਪੰਜਾਬ ‘ਚ ਵੱਡੀ ਗਿਣਤੀ ਲੋਕ ਪਹਿਲਾਂ ਹੀ ਲਾਈਟਾਂ ਬੰਦ ਕਰਕੇ ਮੋਮਬੱਤੀਆਂ ਜਗਾਉਣ ਦੇ ਇਸ ਸੁਨੇਹੇ ਨੂੰ ਪਾਖੰਡ ਕਰਾਰ ਦੇ ਰਹੇ ਸਨ।

ਇਹ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕਪੂਰਥਲਾ ਜ਼ਿਲੇ ਦੀਆਂ ਹਨ ਜਿੱਥੇ ਸ਼ਾਮ 7 ਵਜੇ ਤੋਂ ਬਾਅਦ ਤੇਜ਼ ਹਵਾਵਾਂ ਤੋਂ ਬਾਅਦ ਭਾਰੀ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ। ਗੜੇਮਾਰੀ ਕਾਫੀ ਜ਼ਬਰਦਸਤ ਸੀ ਜਿਸ ਕਾਰਨ ਕਣਕ ਤੇ ਝੋਨੇ ਦੀ ਪੱਕੀ ਫਸਲ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕਰੇਗਾ। ਕੋਰੋਨਾਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਨਕਾਰਾ ਸਾਬਤ ਹੋ ਰਹੀਆਂ ਸਰਕਾਰਾਂ ਸ਼ਾਇਦ ਕੁਦਰਤ ਦੀ ਇਸ ਨਵੀਂ ਕਰੋਪੀ ਨਾਲ ਜੂਝਣ ਵਾਲੇ ਕਿਸਾਨਾਂ ਨੂੰ ਵੀ ਉਹਨਾਂ ਦੇ ਮੰਦੜੇ ਹਾਲ ‘ਤੇ ਛੱਡ ਦੇਣਗੀਆਂ।

 

 

 

Comments are closed.