The Khalas Tv Blog India ਪੰਜਾਬੀ ਮੁੰਡੇ ਨੂੰ ਸੌਂਪੀ ਗਈ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ! ਫੀਫਾ ਵਰਲਡ ਕੱਪ ਕੁਆਲੀਫਾਈ ਲਈ ਮੰਗਲਵਾਲ ਵੱਡਾ ਦਿਨ
India Punjab Sports

ਪੰਜਾਬੀ ਮੁੰਡੇ ਨੂੰ ਸੌਂਪੀ ਗਈ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ! ਫੀਫਾ ਵਰਲਡ ਕੱਪ ਕੁਆਲੀਫਾਈ ਲਈ ਮੰਗਲਵਾਲ ਵੱਡਾ ਦਿਨ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਫੁਟਬਾਲ ਦੀ ਦੁਨੀਆ ਵਿੱਚ ਹੁਣ ਪੰਜਾਬ ਦਾ ਨਾਂ ਚਮਕਣ ਵਾਲਾ ਹੈ। ਭਾਰਤ ਨੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੂੰ 2026 ਦੇ ਫ਼ੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਲਈ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਭਾਰਤ ਦਾ ਮੈਚ ਮੰਗਲਵਾਰ ਕਤਰ ਦੇ ਜੱਮਿਸ ਬਿਨ ਹਮਦ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ।

ਗੁਰਪ੍ਰੀਤ ਸਿੰਘ ਸੰਧੂ ਮੁਹਾਲੀ ਦਾ ਰਹਿਣ ਵਾਲਾ ਹੈ ਅਤੇ 8 ਸਾਲ ਦੀ ਉਮਰ ਤੋਂ ਹੀ ਉਸ ਨੇ ਫੁਟਬਾਲ ਵਿੱਚ ਆਪਣੀ ਦਿਲਚਸਪੀ ਵਿਖਾਉਣੀ ਸ਼ੁਰੂ ਕਰ ਦਿੱਤੀ ਸੀ। 2000 ਵਿੱਚ ਉਸ ਨੇ ਸੇਂਟ ਸਟੀਫਨ ਅਕੈਡਰੀ ਵਿੱਚ ਅਭਇਆਸ ਸ਼ੁਰੂ ਕੀਤਾ। ਇਸ ਤੋਂ ਬਾਅਦ ਗੁਰਪ੍ਰੀਤ ਪੰਜਾਬ ਦੀ ਯੂਥ ਟੀਮ ਵਲੋਂ ਖੇਡਿਆ ਅਤੇ ਯੂ.ਐੱਸ -16 ਵਿੱਚ ਚੁਣਿਆ ਗਿਆ ਸੀ। ਗੁਰਪ੍ਰੀਤ ਨੇ 2009 ਵਿੱਚ AFC -19 ਚੈਂਪੀਅਨਸ਼ਿਪ ਕੁਆਲੀਫਿਕੇਸ਼ਨ ਵਿੱਚ ਇਰਾਨ ਅੰਡਰ 19 ਖਿਲਾਫ਼ ਇੰਡੀਆ US ਲਈ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ।

ਭਾਰਤੀ ਟੀਮ ਮੈਚ ਲਈ ਸ਼ਨਿੱਚਰਵਾਰ ਰਾਤ ਦੋਹਾ ਪਹੁੰਚ ਗਈ ਹੈ। ਟੀਮ ਦਾ ਪਹਿਲਾ ਮੈਚ ਫੁਟਬਾਲ ਵਰਲਡ ਕੱਪ ਕੁਆਲੀਫਾਇਰ ਦੇ ਤੀਜੇ ਗੇੜ੍ਹ ਵਿੱਚ ਪਹੁੰਚਣ ਦਾ ਰਸਤਾ ਸਾਫ ਕਰ ਸਕਦਾ ਹੈ। ਸੁਨੀਲ ਛੇਤਰੀ ਦੇ ਸੰਨਿਆਸ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਮੈਚ ਹੈ। ਛੇਤਰੀ ਨੇ ਕੁਵੈਤ ਖਿਲਾਫ਼ ਡਰਾਅ ਤੋਂ ਬਾਅਦ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਲੈ ਲਿਆ ਸੀ।

ਭਾਰਤ ਦੇ ਕੋਚ ਇਗੋਰ ਸਟਿਮਕ ਨੇ ਇਸ ਮੁਕਾਬਲੇ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ। ਜਿਸ ਵਿੱਚ ਡਿਫੈਂਡਰ ਅਮੇਯ ਰਾਨਾਮਵਡੇ, ਲਾਲਚੰਗਨੁਗਾ ਅਤੇ ਸੁਭਾਸ਼ੀਸ਼ ਬੋਸ ਸ਼ਾਮਲ ਨਹੀਂ ਸਨ। ਕੋਚ ਸਟਿਮਕ ਨੇ ਕਿਹਾ ਗੁਰਪ੍ਰੀਤ ਨੂੰ ਕਪਤਾਨੀ ਸੌਪਣਾ ਕੋਈ ਮੁਸ਼ਕਲ ਕੰਮ ਨਹੀਂ ਸੀ। 32 ਸਾਲ ਦਾ ਖਿਲਾਡੀ 71 ਕੌਮਾਂਤਰੀ ਮੈਚਾਂ ਨਾਲ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ।

ਸਿਰਫ਼ ਇੰਨਾਂ ਹੀ ਨਹੀਂ ਗੁਰਪ੍ਰੀਤ ਸਿੰਘ ਸੰਧੂ 5 ਸਾਲ ਤੋਂ ਸੁਨੀਲ ਅਤੇ ਸੰਦੇਸ਼ ਝਿੰਗਨ ਦੇ ਨਾਲ ਕੁਝ ਮੈਚਾਂ ਵਿੱਚ ਕਪਤਾਨੀ ਕਰ ਚੁੱਕਾ ਹੈ। ਜੇਕਰ ਮੰਗਰਵਾਰ ਹੋਣ ਵਾਲੇ ਕੁਆਲੀਫਾਈ ਮੈਚ ਵਿੱਚ ਟੀਮ ਇੰਡੀਆ ਹਾਰ ਜਾਂਦੀ ਹੈ ਤਾਂ ਉਹ ਫੁਟਬਾਲ ਵਰਲਡ ਕੱਪ ਦੇ ਤੀਜੇ ਗੇੜ੍ਹ ਦੇ ਕੁਆਲੀਫਾਇਰ ਤੋਂ ਬਾਹਰ ਹੋ ਜਾਵੇਗੀ। ਭਾਰਤ ਕਤਰ ਤੋਂ 5 ਪੁਆਇੰਟ ਨਾਲ ਦੂਜੇ ਨੰਬਰ ‘ਤੇ ਹੈ।

Exit mobile version