International

ਪੰਨੂ ਨੇ ਨਵਾਂ ਵੀਡੀਓ ਜਾਰੀ ਕੀਤਾ ! ਅੱਗੇ ਦਾ ਪਲਾਨ ਦੱਸਿਆ ! ਪਰ 2 ਵਜ੍ਹਾ ਨਾਲ ਵੀਡੀਓ ਸ਼ੱਕ ਦੇ ਘੇਰੇ ਵਿੱਚ !

ਬਿਊਰੋ ਰਿਪੋਰਟ : SFJ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਦੀ ਬੁੱਧਵਾਰ ਨੂੰ ਸੜਕ ਦੁਰਘਟਨਾ ਵਿੱਚ ਮੌਤ ਦੀ ਅਫਵਾਹ ਤੇਜੀ ਨਾਲ ਫੈਲੀ ਸੀ । ਕਈ ਮੀਡੀਆ ਹਾਊਸ ਨੇ ਠੋਕ ਵਜ੍ਹਾ ਕੇ ਦਾਅਵਾ ਕੀਤਾ ਸੀ ਪਰ ਹੁਣ ਇਹ ਖ਼ਬਰ ਬਿਲਕੁਲ ਗਲਤ ਸਾਬਿਤ ਹੁੰਦੀ ਵਿਖਾਈ ਦੇ ਰਹੀ ਹੈ। ਵੀਰਵਾਰ ਨੂੰ SFJ ਦੇ ਮੁੱਖੀ ਪੰਨੂ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਅਮਰੀਕਾ ਵਿੱਚ UN ਦੇ ਹੈਡਕੁਆਟਰ ਦੇ ਬਾਹਰ ਖੜੇ ਹੋ ਕੇ ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਰਿਹਾ ਹੈ। ਹਾਲਾਂਕਿ ਇਸ ਵੀਡੀਓ ਵਿੱਚ ਪੰਨੂ ਆਪਣੀ ਮੌਤ ਦੀ ਖ਼ਬਰ ਬਾਰੇ ਕੋਈ ਜ਼ਿਕਰ ਨਹੀਂ ਕਰ ਰਿਹਾ ਹੈ ਨਾ ਹੀ ਕਾਰ ਦੁਰਘਟਨਾ ਨੂੰ ਲੈਕੇ ਕਿਹਾ ਹੈ । ਅਜਿਹੇ ਵਿੱਚ ਇਹ ਵੀਡੀਓ ਕੀ ਮੌਤ ਦੀ ਖ਼ਬਰ ਤੋਂ ਬਾਅਦ ਦਾ ਹੈ ਜਾਂ ਫਿਰ ਪਹਿਲਾਂ ਦਾ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ।

2.19 ਮਿੰਟ ਦੇ ਵੀਡੀਓ ਵਿੱਚ ਪੰਨੂ ਨੇ ਕੀ ਕਿਹਾ ?

SFJ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਅੱਜ 5 ਜੁਲਾਈ ਹੈ ਨਿਊਯਾਰਕ ਵਿੱਚ UN ਦੇ ਹੈਡਕੁਆਟਰ ਦੇ ਅੱਗੇ ਖੜਾ ਹਾਂ। ਜਿਸ ਵਿੱਚ ਇੱਕ ਦਿਨ ਖਾਲਿਸਤਾਨ ਦਾ ਝੰਡਾ ਲਹਿਰਾਏਗਾ,ਇੱਥੇ ਅਸੀਂ ਭਾਰਤ ਤੋਂ ਆਪਣੇ ਖਾਲਿਸਤਾਨ ਨੂੰ ਆਜ਼ਾਦ ਕਰਵਾਉਣ ਦਾ ਕੇਸ ਲੈਕੇ ਆਵਾਂਗੇ । ਸਭ ਤੋਂ ਪਹਿਲਾਂ 16 ਜੁਲਾਈ ਨੂੰ ਕੈਨੇਡਾ ਦੇ ਟੋਰੰਟੋ ਮਾਲਟਨ ਵਿੱਚ ਖਾਲਿਸਤਾਨ ਦੇ ਲਈ ਵੋਟਿੰਗ ਹੋਵੇਗੀ,10 ਸਤੰਬਰ ਨੂੰ ਨਿੱਝਰ ਦੇ ਨਾਂ ਨਾਲ ਵੈਂਕੂਅਰ ਵਿੱਚ ਵੋਟਿੰਗ ਹੋਵੇਗੀ,ਪੰਨੂ ਨੇ ਅਮਰੀਕਾ,ਬ੍ਰਿਟੇਨ,ਕੈਨੇਡਾ,ਜਰਮਨੀ,ਯੂਰੋਪ ਵਿੱਚ ਭਾਰਤੀ ਸਫੀਰਾਂ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿੰਮੇਵਾਰ ਦੱਸਿਆ ਹੈ । ਪੰਨੂ ਨੇ ਕਿਹਾ US ਵਿੱਚ ਕਿਸੇ ਤੋਂ ਵੀ ਡਰਨ ਦੀ ਜ਼ਰੂਰਤ ਨਹੀਂ ਹੈ,ਮੀਟਿੰਗ ਕਰਨੀ ਹੈ ਜਵਾਬ ਲੈਣਾ ਹੈ । ਕੋਈ ਵੀ ਆਕੇ ਮਿਲ ਸਕਦਾ ਹੈ ।

ਵੀਡੀਓ ਮੌਤ ਦੀ ਖ਼ਬਰ ਦੇ ਬਾਅਦ ਹੋਣ ‘ਤੇ ਸਵਾਲ ਉਠੇ

ਪੰਨੂ ਦਾ ਇਹ ਜਿਹੜਾ ਵੀਡੀਓ ਜਾਰੀ ਹੋਇਆ ਹੈ, ਉਸ ਵਿੱਚ ਪੰਨੂ ਸ਼ੁਰੂਆਤ ਵਿੱਚ ਇਹ ਤਾਂ ਦੱਸ ਰਿਹਾ ਹੈ ਕਿ ਅੱਜ 5 ਜੁਲਾਈ ਹੈ, ਪਰ ਉਸ ਨੇ ਕਿਸੇ ਸਾਲ ਦਾ ਜ਼ਿਕਰ ਨਹੀਂ ਕੀਤਾ ਹੈ, ਉਧਰ ਵੀਡੀਓ ਦੇ ਉੱਤੇ ਜ਼ਰੂਰ 5 ਜੁਲਾਈ 2023 ਲਿੱਖਿਆ ਹੋਇਆ ਆ ਰਿਹਾ ਹੈ। ਪੰਨੂ ਦੇ ਤਰੀਕ 5 ਜੁਲਾਈ ਕਹਿਣ ਅਤੇ ਫਿਰ ਆਪਣੀ ਗੱਲ ਸ਼ੁਰੂ ਕਰਨ ਦੇ ਵਿੱਚ ਵੀ ਥੋੜਾ ਗੈਪ ਹੈ। ਜਿਸ ਦੇ ਕਾਰਨ ਵੀਡੀਓ ਦੇ ਸ਼ੋਸ਼ਲ ਮੀਡੀਆ ਵਿੱਚ ਐਡਿਟ ਹੋਣ ਦੀ ਚਰਚਾਵਾਂ ਹਨ।

ਕੱਲ ਆਈ ਸੀ ਦੁਰਘਟਨਾ ਵਿੱਚ ਮੌਤ ਦੀ ਖ਼ਬਰ

ਗੁਰਪਤਵੰਤ ਸਿੰਘ ਪੰਨੂ ਦੀ ਬੁੱਧਵਾਰ ਨੂੰ ਮੌਤ ਦੀ ਖ਼ਬਰ ਆਈ ਸੀ । ਉਸ ਵੇਲੇ ਕੁਝ ਮੀਡੀਆ ਹਾਊਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਦੇ ਹਾਈਵੇਅ 101 ‘ਤੇ ਉਸ ਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਹੈ । ਜਿਸ ਵਿੱਚ ਪੰਨੂ ਦੀ ਮੌਤ ਹੋ ਗਈ ਹੈ,ਪਰ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ । ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਅੰਡਰ ਗਰਾਉਂਡ ਹੋ ਗਿਆ ਸੀ ।