India Punjab

“ਹਾਥੀ ਲੰਘ ਗਿਆ, ਪੂਛ ‘ਤੇ ਜਿੱਦ ਨਾ ਕਰਨ ਮੋਦੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਕਿਸਾਨਾਂ ਨੂੰ ਅੱਕ ਮੋਰਚੇ ਨੂੰ ਇੱਕ ਸਾਲ ਪੂਰਾ ਹੋਣ ‘ਤੇ ਵਧਾਈ ਦਿੱਤੀ। ਜੋ ਹਠੀ ਰਾਜਾ ਹੁੰਦਾ ਹੈ, ਉਹ ਨਾ ਤਾਂ ਜਨਤਾ ਲਈ ਚੰਗਾ ਹੁੰਦਾ ਹੈ ਅਤੇ ਨਾ ਹੀ ਆਪਣੇ ਲ਼ਈ ਚੰਗਾ ਹੁੰਦਾ ਹੈ। ਜੇ ਮੋਦੀ ਪਹਿਲੇ ਦਿਨ ਹੀ ਸਾਡੀ ਗੱਲ ਮੰਨ ਲੈਂਦਾ ਤਾਂ ਹੋ ਸਕਦਾ ਸੀ ਕਿ ਸਾਡੇ 700 ਕਿਸਾਨਾਂ ਨੂੰ ਸ਼ਹੀਦ ਹੋਣ ਦੀ ਜ਼ਰੂਰਤ ਨਾ ਪੈਂਦੀ ਅਤੇ ਬੀਜੇਪੀ ਦਾ ਆਪਣੀ ਇੱਜ਼ਤ ਵੀ ਬਚੀ ਰਹਿੰਦੀ ਹੈ। ਅਸੀਂ ਇੱਕ ਗੱਲ ਕਹੀ ਸੀ ਕਿ ਮੋਦੀ ਮੰਨੇਗਾ ਜ਼ਰੂਰ ਅਤੇ 100 ਜੁੱਤੇ ਵੀ ਖਾਵੇਗਾ। ਅਸੀਂ ਮੋਦੀ ਨੂੰ ਅੱਜ ਵੀ ਕਹਿਣਾ ਚਾਹੁੰਦੇ ਹਾਂ ਕਿ ਹਾਥੀ ਨਿਕਲ ਗਿਆ ਹੈ ਹੁਣ ਪੂਛ ‘ਤੇ ਜ਼ਿੱਦ ਨਾ ਕਰੇ। ਹੁਣ ਵੀ ਮੰਨਜਾ, ਅਜੇ ਐੱਮਐੱਸਪੀ ‘ਤੇ ਗੱਲ ਹੋਣੀ ਬਾਕੀ ਹੈ, ਅਜੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਬਾਕੀ ਹੈ, ਕਿਸਾਨਾਂ ‘ਤੇ ਦਰਜ ਝੂਠੇ ਮੁਕੱਦਮੇ ਰੱਦ ਕਰਨਾ ਬਾਕੀ ਹੈ। ਹੋ ਸਕਦਾ ਹੈ ਕਿ ਸਰਕਾਰ ਕੱਲ੍ਹ ਫਿਰ ਤੋਂ ਕੋਈ ਕਾਨੂੰਨ ਲਿਆ ਸਕਦੀ ਹੈ, ਇਸ ਲਈ ਜਦੋਂ ਵੀ ਕਿਸਾਨ ਲੀਡਰ ਸੱਦਾ ਦੇਣ , ਉਸੇ ਵੇਲੇ ਸੜਕਾ ‘ਤੇ ਉਤਰ ਜਾਇਓ ਕਿਉਂਕਿ ਸਰਕਾਰ ਨੂੰ ਮਨਾਉਣ ਦਾ ਇਹੀ ਇੱਕ ਤਰੀਕਾ ਹੈ।