ਲੁਧਿਆਣਾ : ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਕੱਦ ਨੂੰ ਲੈਕੇ ਅਕਸਰ ਲੋਕ ਪਰੇਸ਼ਾਨ ਰਹਿੰਦੇ ਹਨ। ਜ਼ਿਆਦਾਤਰ ਉਹ ਲੋਕ ਜਿੰਨਾਂ ਦਾ ਕੱਦ ਛੋਟਾ ਹੁੰਦਾ ਹੈ। ਬਾਜ਼ਾਰ ਵਿੱਚ ਕੱਦ ਵਧਾਉਣ ਨੂੰ ਲੈਕੇ ਕਈ ਪ੍ਰੋਡਕਟ ਵੀ ਆ ਗਏ ਹਨ। ਪਰ ਲੁਧਿਆਣਾ ਦਾ ਇੱਕ ਸ਼ਖ਼ਸ ਆਪਣੇ ਲੰਮੇ ਕੱਦ ਨੂੰ ਲੈਕੇ ਇੰਨਾਂ ਜ਼ਿਆਦਾ ਪਰੇਸ਼ਾਨ ਸੀ ਉਹ ਉਸ ਦੇ ਲਈ ਸਿਰਦਰਦ ਬਣ ਗਿਆ ਸੀ । ਲੁਧਿਆਣਾ ਦਾ ਰਹਿਣ ਵਾਲਾ ਗੁਰਮੀਤ ਸਿੰਘ ਮਾਂਗਟ ਦਾ ਕੱਦ 7 ਫੁੱਟ ਹੈ, ਅਤੇ ਉਹ ਇੱਕ ਪ੍ਰਾਈਟੇਵ ਸਕੂਲ ਵਿੱਚ ਪੰਜਾਬੀ ਅਤੇ ਵਿਗਿਆਨ ਦਾ ਅਧਿਆਪਕ ਹੈ । ਪਰ ਉਸ ਦੇ ਇਸ ਕੱਦ ਦੀ ਵਜ੍ਹਾ ਕਰਕੇ ਉਹ ਖੁੱਲ ਕੇ ਜ਼ਿੰਦਗੀ ਨਹੀਂ ਜੀਅ ਪਾ ਰਿਹਾ ਸੀ। ਬੱਚੇ ਉਸ ‘ਤੇ ਹੱਸ ਦੇ ਸਨ। ਕੋਈ ਵਿਆਹ ਲਈ ਕੁੜੀ ਦੇਣ ਨੂੰ ਤਿਆਰ ਨਹੀਂ ਸੀ । ਪਿੰਡ ਦੇ ਲੋਕ ਆਉਂਦੇ ਜਾਂਦੇ ਉਸ ਦੇ ਕੱਦ ਨੂੰ ਲੈਕੇ ਕਮੈਂਟ ਕਰਦੇ ਸਨ। ਇੰਨਾਂ ਸਾਰੀਆਂ ਚੀਜ਼ਾਂ ਨੇ ਉਸ ਦੇ ਦਿਮਾਗ ਨੂੰ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਕੀਤਾ । ਪਰ ਕਹਿੰਦੇ ਹਨ ਹਰ ਰਾਤ ਤੋਂ ਬਾਅਦ ਸਵੇਰਾ ਹੁੰਦੀ ਹੈ ਉਸ ਦੀ ਜ਼ਿੰਦਗੀ ਵਿੱਚ ਵੀ ਅਜਿਹਾ ਕੁਝ ਹੋਇਆ ਜਿਸ ਕੱਦ ਦੀ ਵਜ੍ਹਾ ਕਰਕੇ ਉਸ ਨੂੰ ਸ਼ਰਮਿੰਦਗੀ ਝਲਨੀ ਪੈਂਦੀ ਸੀ । ਉਸੇ ਕੱਦ ਦੀ ਵਜ੍ਹਾ ਕਰਕੇ ਲੋਕ ਉਸ ਦੇ ਨਾਲ ਸੈਲਫੀ ਖਿਚਵਾਉਣ ਲਈ ਤਰਸ ਦੇ ਹਨ।
ਪ੍ਰਵੀਣ ਨੇ ਗੁਰਮੀਤ ਦੀ ਜ਼ਿੰਦਗੀ ਬਦਲੀ
ਗੁਰਮੀਤ ਜਦੋਂ ਕੱਦ ਨੂੰ ਲੈਕੇ ਬਹੁਤ ਪਰੇਸ਼ਾਨ ਸੀ । ਵਿਆਹ ਦੇ ਲਈ ਹਰ ਇੱਕ ਕੁੜੀ ਉਸ ਨੂੰ ਰਿਜੈਕਟ ਕਰ ਰਹੀ ਸੀ ਤਾਂ ਪ੍ਰਵੀਣ ਨਾਂ ਦੀ ਕੁੜੀ ਉਸ ਦੀ ਜ਼ਿੰਦਗੀ ਵਿੱਚ ਆਈ ਅਤੇ 13 ਸਾਲ ਤੋਂ ਪਤਨੀ ਦੇ ਰੂਪ ਵਿੱਚ ਉਸ ਦਾ ਸਾਥ ਨਿਭਾ ਰਹੀ ਹੈ । ਪਤਨੀ ਨੇ ਗੁਰਮੀਤ ਨੂੰ ਉਤਸ਼ਾਹਿਤ ਕੀਤਾ ਕਿ ਰੱਬ ਨੇ ਉਸ ਨੂੰ ਉੱਚਾ ਕੱਦ ਦੇਕੇ ਗਿਫਤ ਦਿੱਤਾ ਹੈ। ਪਰਮਾਤਮਾ ਦੇ ਇਸ ਗਿਰਫ਼ ਨੂੰ ਉਹ ਆਪਣੀ ਕਮਜ਼ੋਰੀ ਨਾ ਬਣਾਏ। ਜ਼ਿੰਦਗੀ ਵਿੱਚ ਖੁਸ਼ ਰਹੇ ਅਤੇ ਲੋਕਾਂ ਦੇ ਘਰ ਆਉਣਾ ਜਾਣਾ ਸ਼ੁਰੂ ਕਰੇ। ਪ੍ਰਵੀਣ ਦੇ ਉਤਸ਼ਾਹਿਤ ਕਰਨ ਤੋਂ ਬਾਅਦ ਹੁਣ ਗੁਰਮੀਤ ਸੋਸ਼ਲ ਮੀਡੀਆ ‘ਤੇ ਕਾਫ਼ੀ ਉਤਸ਼ਾਹਿਤ ਹੋ ਗਿਆ ਹੈ ਅਤੇ ਜਿਸ ਤੋਂ ਬਾਅਦ ਪੂਰਾ ਪਰਿਵਾਰ ਪੰਜਾਬ ਵਿੱਚ ਚਰਚਾ ਵਿੱਚ ਆ ਗਿਆ ਹੈ । ਲੋਕ ਹੁਣ ਆਪ ਗੁਰਮੀਤ ਨਾਲ ਆਕੇ ਸੈਲਫੀ ਖਿਚਵਾਉਂਦੇ ਹਨ।
ਵਿਆਹ ਤੋਂ ਪਹਿਲਾਂ ਗੁਰਮੀਤ ਨੇ ਸ਼ਰਤ ਰੱਖੀ ਸੀ
ਗੁਰਮੀਤ ਨੇ ਪਤਨੀ ਨਾਲ ਵਿਆਹ ਤੋਂ ਪਹਿਲਾਂ ਸ਼ਰਤ ਰੱਖੀ ਸੀ ਕਿ ਉਸ ਦਾ ਕੱਦ ਲੰਮਾ ਹੈ ਇਸ ਲਈ ਉਹ ਪਤਨੀ ਨਾਲ ਕਿਧਰੇ ਵੀ ਨਹੀਂ ਜਾਵੇਗਾ, ਖਾਸ ਕਰਕੇ ਬੱਸ ਵਿੱਚ ਉਸ ਦੇ ਨਾਲ ਸਫ਼ਰ ਨਹੀਂ ਕਰੇਗਾ। ਸਿਰਫ਼ ਇੰਨਾਂ ਹੀ ਨਹੀਂ ਪੈਦਲ ਵੀ ਉਸ ਦੇ ਨਾਲ ਨਹੀਂ ਜਾਂਦਾ ਸੀ । ਪਤਨੀ ਪਰਵੀਨ ਨੇ ਕਿਹਾ ਗੁਰਮੀਤ ਦਾ ਸੁਭਾਹ ਚੰਗਾ ਲੱਗਿਆ ਸੀ ਉਹ ਇਜ਼ਤ ਦਿੰਦੇ ਹੈ ਅਤੇ ਭਾਵਨਾਵਾਂ ਨੂੰ ਸਮਝਦਾ ਹੈ। ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਲੰਮਾ ਕੱਦ ਹੋਣ ਦੇ ਬਾਵਜੂਦ ਗੁਰਮੀਤ ਦਾ ਹੱਥ ਫੜਿਆ ਸੀ । ਪਤਨੀ ਮੁਤਾਬਿਕ ਕੱਦ ਵੱਡਾ ਹੋਣ ਦੀ ਵਜ੍ਹਾ ਕਰਕੇ ਗੁਰਮੀਤ ਨੂੰ 3 ਤੋਂ 4 ਘੰਟੇ ਦੇ ਅੰਦਰ ਭੁੱਖ ਵੀ ਲੱਗ ਜਾਂਦੀ ਹੈ,ਸਿਰਫ਼ ਇੰਨਾਂ ਹੀ ਨਹੀਂ ਗੁਰਮੀਤ ਦੇ ਲਈ ਬੂਟ ਅਤੇ ਕਪੜੇ ਬਾਜ਼ਾਰ ਤੋਂ ਅਸਾਨੀ ਨਾਲ ਨਹੀਂ ਮਿਲ ਦੇ ਹਨ। ਆਰਡਰ ‘ਤੇ ਖ਼ਾਸ ਤੌਰ ਤੇ ਬਨਵਾਉਣੇ ਪੈਂਦੇ ਹਨ ।
ਪਿੰਡ ਵਿੱਚ ਮਿਲੀ ਵੱਖ ਤੋਂ ਪਛਾਣ
ਗੁਰਮੀਤ ਨੇ ਆਪਣੇ ਲੰਮੇ ਕੱਦ ਦੀ ਤਾਕਤ ਹੁਣ ਪਛਾਣ ਲਈ ਹੈ। ਸੋਸ਼ਲ ਮੀਡੀਆ ‘ਤੇ ਜਦੋਂ ਲੋਕ ਗੁਰਮੀਤ ਨੂੰ ਵੇਖ ਦੇ ਹਨ ਤਾਂ ਫੋਟੋ ਖਿਚਵਾਉਣ ਦੇ ਲਈ ਉਹ ਅਕਸਰ ਗੁਰਮੀਤ ਨੂੰ ਮਿਲਣ ਪਿੰਡ ਆਉਂਦੇ ਹਨ ।ਸਿਰਫ਼ ਇੰਨਾਂ ਹੀ ਨਹੀਂ ਬਾਜ਼ਾਰ ਅਤੇ ਪਿੰਡ ਤੋਂ ਨਿਕਲ ਦੇ ਹੋਏ ਵੀ ਲੋਕ ਉਸ ਨਾਲ ਸੈਲਫੀ ਵੀ ਖਿਚਵਾਉਂਦੇ ਹਨ । ਗੁਰਮੀਤ ਦੇ 11 ਸਾਲ ਦੇ ਮੁੰਡੇ ਦਾ ਕੱਦ ਵੀ 6 ਫੁੱਟ ਪਹੁੰਚ ਗਿਆ ਹੈ,ਉਸ ਨੂੰ ਉਮੀਦ ਹੈ ਕਿ ਉਹ 8 ਫੁੱਟ ਤੱਕ ਜਾਵੇਗਾ ।