The Khalas Tv Blog Human Rights ਜਥੇਦਾਰ ਕਾਉਂਕੇ ਦੀ ਕਹਾਣੀ ਪੁੱਤਰ ਦੀ ਜ਼ੁਬਾਨੀ ! ਪੁੱਤ ਨੇ ਦੱਸੇ ਪਿਤਾ ਦੇ ਅਖੀਰਲੇ ਬੋਲ !
Human Rights Khaas Lekh Khabran da Prime Time Punjab Religion

ਜਥੇਦਾਰ ਕਾਉਂਕੇ ਦੀ ਕਹਾਣੀ ਪੁੱਤਰ ਦੀ ਜ਼ੁਬਾਨੀ ! ਪੁੱਤ ਨੇ ਦੱਸੇ ਪਿਤਾ ਦੇ ਅਖੀਰਲੇ ਬੋਲ !

 

ਬਿਉਰੋ ਰਿਪੋਰਟ : ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਐਨਕਾਉਂਟਰ ਤੋਂ ਬਾਅਦ ਉਨ੍ਹਾਂ ਲਾਸ਼ ਨੂੰ ਅਣਮਨੁੱਖੀ ਤਰੀਕੇ ਨਾਲ ਖੁਰਦ ਬੁਰਦ ਕਰਨ ਦੇ ਬਾਰੇ ਉਨ੍ਹਾਂ ਦੇ ਪੁੱਤਰ ਹਰੀ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ । 32 ਸਾਲ ਬਾਅਦ ਪੁੱਤਰ ਨੇ ਦੱਸਿਆ ਕਿਵੇਂ ਪਿਤਾ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈਕੇ ਗਈ ਅਤੇ ਫਿਰ ਬੇਦਰਦੀ ਦੇ ਨਾਲ ਮਾਰ ਦਿੱਤਾ । ਹਰੀ ਸਿੰਘ ਨੇ ਦੱਸਿਆ 25 ਦਸੰਬਰ 1992 ਵਿੱਚ ਪਿੰਡ ਵਾਲਿਆਂ ਦੇ ਸਾਹਮਣੇ ਇੰਸਪੈਕਟਰ ਗੁਰਮੀਤ ਸਿੰਘ ਪਿਤਾ ਨੂੰ ਮੇਰੇ ਸਾਹਮਣੇ ਗ੍ਰਿਫਤਾਰ ਕਰਕੇ ਲੈਕੇ ਜਾਂਦਾ ਹੈ। ਉਸ ਵੇਲੇ ਮੌਕੇ ‘ਤੇ ਮੇਰੇ ਨਾਲ ਭੈਣਾਂ ਵੀ ਮੌਜੂਦ ਸਨ। ਹਰੀ ਸਿੰਘ ਨੇ ਦੱਸਿਆ ਕਿ ਪਹਿਲਾਂ ਪੁਲਿਸ ਘਰ ਆਈ ਉਨ੍ਹਾਂ ਨੇ ਜਥੇਦਾਰ ਸਾਹਿਬ ਬਾਰੇ ਪੁੱਛਿਆ ਤਾਂ ਅਸੀਂ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਹਨ ਤਾਂ ਸੰਗਤ ਨੇ ਜਥੇਦਾਰ ਗੁਰਦੇਵ ਸਿੰਘ ਨੂੰ ਦੱਸਿਆ ਕਿ ਪੁਲਿਸ ਤੁਹਾਨੂੰ ਗ੍ਰਿਫਤਾਰ ਕਰਨ ਦੇ ਆਈ ਹੈ । ਜਥੇਦਾਰ ਸਾਹਿਬ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਗ੍ਰਿਫਤਾਰ ਕੀਤਾ ਹੈ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ ਉਹ ਪੁਲਿਸ ਦੇ ਨਾਲ ਸਦਰ ਥਾਣੇ ਚੱਲੇ ਗਏ ।

‘ਤਸ਼ਦੱਦ ਦੀ ਹੱਦ ਪਾਰ ਕੀਤੀ’

ਪੁੱਤਰ ਨੇ ਦੱਸਿਆ ਕਿ ਮੇਰੇ ਪਿਤਾ ਘਰ ਦਾ ਖਾਣਾ ਖਾਂਦੇ ਸਨ ਜਦੋਂ ਮੇਰੀ ਮਾਂ ਥਾਣੇ ਮਿਲਣ ਗਈ ਤਾਂ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ,ਸ਼ਾਮ ਨੂੰ ਖਾਲੀ ਭਾਂਡਾ ਦੇ ਦਿੱਤੇ ਜਾਂਦੇ ਸਨ,ਮੇਰੀ ਮਾਂ 2 ਤੋਂ 3 ਦਿਨ ਤੱਕ ਥਾਣੇ ਪ੍ਰਸ਼ਾਦਾ ਲੈਕੇ ਗਈ,ਸਾਨੂੰ ਨਹੀਂ ਪਤਾ ਕਿ ਉਹ ਪ੍ਰਸ਼ਾਦਾ ਮੇਰੇ ਪਿਤਾ ਨੂੰ ਦਿੱਤਾ ਜਾਂਦਾ ਸੀ ਜਾਂ ਨਹੀਂ। ਉਨ੍ਹਾਂ ਕਿਹਾ ਇੱਕ ਡਾਕਟਰ ਉਨ੍ਹਾਂ ਨੂੰ ਮਿਲਣ ਦੇ ਲਈ ਗਿਆ ਸੀ ਉਸ ਨੇ ਦੱਸਿਆ ਕਿ ਮੇਰੇ ਪਿਤਾ ਦਾ ਥਾਣੇ ਵਿੱਚ ਬੁਰਾ ਹਾਲ ਹੈ ਤਾਂ ਮੇਰੀ ਮਾਂ ਨੇ ਡਾਕਟਰ ਨੂੰ ਕਿਹਾ ਤੁਸੀਂ ਪੈਸੇ ਦੀ ਪਰਵਾ ਨਾ ਕਰੋ ਇਲਾਜ ਕਰੋ। ਪੁੱਤਰ ਨੇ ਦੱਸਿਆ ਮੇਰੇ ਪਿਤਾ ਦੇ ਨਾਲ 2 ਹੋਰ ਨੂੰ ਗ੍ਰਿਫਤਾਰ ਕੀਤਾ ਸੀ ਜਿੰਨਾਂ ਨੇ ਦੱਸਿਆ ਕਿ ਜਥੇਦਾਰ ਸਾਹਿਬ ‘ਤੇ ਬਹੁਤ ਤਸ਼ਦੱਦ ਹੋਈ। ਮੇਰੇ ਪਿਤਾ ਨੂੰ ਉਲਟਾ ਲੱਟਕਾ ਦਿੱਤਾ ਗਿਆ ਮੂੰਹ ‘ਤੇ ਲੱਤਾਂ ਮਾਰੀਆਂ ਗਈਆਂ,ਉਨ੍ਹਾਂ ਦੀ ਅੱਖ ਬਾਹਰ ਆ ਗਈ,ਲੱਤਾਂ ਤੋੜ ਦਿੱਤੀਆਂ, ਪੁੱਤਰ ਨੇ ਦੱਸਿਆ ਉਨ੍ਹਾਂ ਨਾਲ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਿਸ ਨੇ ਠੰਡ ਵਿੱਚ ਉਨ੍ਹਾਂ ਨੂੰ ਨੱਗਨ ਅਵਸਥਾ ਵਿੱਚ ਰੱਖਿਆ ਫਿਰ ਜਥੇਦਾਰ ਸਾਹਿਬ ਨੂੰ ਗੋਲੀ ਮਾਰੀ, ਲਾਸ਼ ਦੇ ਟੁੱਕੜੇ-ਟੁਕੜੇ ਕਰਕੇ ਸਤਲੁਜ ਵਿੱਚ ਸੁੱਟ ਦਿੱਤੀ । ਜਿਸ ਸਦਰ CIA ਸਟਾਫ ਥਾਣੇ ਵਿੱਚ ਮੇਰੇ ਪਿਤਾ ‘ਤੇ ਤਸ਼ਦੱਦ ਹੋਈ ਉਹ ਕਮਰਾ ਹੁਣ ਵੀ ਬੰਦ ਹੈ ਉੱਥੇ ਕੋਈ ਨਹੀਂ ਜਾਂਦਾ ਹੈ ।

ਪੁੱਤਰ ਹਰੀ ਸਿੰਘ ਦੱਸਦੇ ਹਨ ਇਸ ਦੇ ਬਾਵਜੂਦ ਇਸ ਹਾਲਤ ਵਿੱਚ ਪੁਲਿਸ ਝੂਠੀ ਕਹਾਣੀ ਦੱਸ ਦੀ ਹੈ ਕਿ 2 ਜਨਵਰੀ ਨੂੰ ਖਾੜਕੂਆਂ ਦੇ ਨਾਲ ਭੱਜ ਗਏ । ਜੇਕਰ ਭੱਜਣਾ ਹੁੰਦਾ ਤਾਂ ਉਹ ਪਿੰਡ ਤੋਂ ਹੀ ਭੱਜ ਸਕਦੇ ਸੀ। ਪੁੱਤਰ ਮੁਤਾਬਿਕ SSP ਸਵਰਨ ਸਿੰਘ ਘੋਟਨਾ ਅਤੇ ਇੰਸਪੈਕਟਰ ਗੁਰਮੀਤ ਸਿੰਘ ਸੀ,DSP ਕਮਲਜੀਤ ਸਿੰਘ ਅਤੇ ਬਾਡੀਗਾਰਡ ਚੰਨਣ ਸਿੰਘ ਇੰਨਾਂ ਸਾਰਿਆਂ ਨੇ ਮਿਲਕੇ ਤਸ਼ੱਦਦ ਕੀਤੀ। ਪਿਤਾ ਨੂੰ ਗ੍ਰਿਫਤਾਰ ਕਰਨ ਵਾਲਾ ਗੁਰਮੀਤ ਸਿੰਘ ਐੱਸਪੀ ਰਿਟਾਇਡ ਹੋਇਆ ਹੈ,ਇਸ ਤੋਂ ਇਲਾਵਾ ਕਮਲਜੀਤ ਸਿੰਘ SSP ਰਿਟਾਇਡ ਹੋਇਆ ਸੀ।

‘ਮੇਰੇ ਖਿਲਾਫ ਝੂਠਾ ਕੇਸ ਦਰਜ ਕੀਤਾ’

ਕਾਉਂਕੇ ਦੇ ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਅਤੇ ਮੇਰੇ 2 ਹੋਰ ਭਰਾਵਾਂ ਨੇ ਕੇਸ ਦੀ ਪੈਰਵੀ ਸ਼ੁਰੂ ਕੀਤੀ ਤਾਂ ਗੁਰਮੀਤ ਪਿੰਕੀ ਪੰਜਾਬ ਪੁਲਿਸ ਦਾ ਕੈਟ ਸਾਨੂੰ ਲੈ ਗਿਆ,ਮੇਰੇ ਖਿਲਾਫ ਬੰਬ ਧਮਾਕੇ ਦਾ ਕੇਸ ਪਾ ਦਿੱਤਾ । ਮੈਂ ਸਕੂਲ ਵਿੱਚ 11ਵੀਂ ਕਲਾਸ ਵਿੱਚ ਪੜਦਾ ਸੀ। ਅਸੀਂ ਹਾਈਕੋਰਟ ਗਏ ਤਾਂ ਵਾਰੰਟ ਅਫਸਰ ਨਿਯੁਕਤ ਹੋਇਆ ਪਰ ਉਸ ਤੋਂ ਪਹਿਲਾਂ ਹੀ ਮੇਰੇ ਪਿਤਾ ਨੂੰ ਥਾਣੇ ਤੋਂ ਗਾਇਬ ਕਰ ਦਿੱਤਾ ।

‘ਪਿਤਾ ਨੂੰ ਦੁਨੀਆ ਤੋਂ ਜਾਣ ਦਾ ਅਹਿਸਾਸ ਪਹਿਲਾਂ ਹੋ ਗਿਆ ਸੀ’

ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਨੂੰ ਜਾਣ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ। ਗ੍ਰਿਫਤਾਰੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਹੁਣ ਤੁਸੀਂ ਵੱਡੇ ਹੋ ਗਏ ਹੋ ਆਪਣੀ ਜ਼ਿੰਮੇਵਾਰੀ ਸੰਭਾਲੋ,ਮੇਰੀ ਮਾਂ ਨੇ ਕਿਹਾ ਕੀ ਹੋ ਗਿਆ ? ਤਾਂ ਮੇਰੇ ਪਿਤਾ ਨੇ ਕਿਹਾ ਮੈਨੂੰ ਨਹੀਂ ਪਤਾ ਕਦੋਂ ਮੈਨੂੰ ਫੜ ਕੇ ਲੈ ਜਾਣ। ਜਥੇਦਾਰ ਕਾਉਂਕੇ ਦੇ ਪੁੱਤਰ ਨੇ ਦੱਸਿਆ ਕਿ 1985 ਤੋਂ 1992 ਤੱਕ ਪਿਤਾ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਪਰ ਉਨ੍ਹਾਂ ਨੇ ਕਦੇ ਜ਼ਮਾਨਤ ਨਹੀਂ ਲਈ ਸੀ,ਉਹ ਬਰੀ ਹੁੰਦੇ ਸਨ ਜਾਂ ਸਰਕਾਰਾਂ ਆਪ ਛੱਡ ਦੀ ਸੀ। ਸਾਨੂੰ 4 ਜਨਵਰੀ ਨੂੰ ਅਖਬਾਰ ਦੇ ਰਾਹੀ ਪਤਾ ਚੱਲਿਆ ਕਿ ਮੇਰੇ ਪਿਤਾ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ ਹਨ ਅਸੀਂ ਉਸੇ ਦਿਨ ਸਮਝ ਗਏ ਕਿ ਉਨ੍ਹਾਂ ਦਾ ਐਨਕਾਉਂਟਰ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀ ਉਨ੍ਹਾਂ ਦੀ ਹਾਲਤ ਸੀ ਉਹ ਨਹੀਂ ਫਰਾਰ ਹੋ ਸਕਦੇ ਸਨ। ਅਸੀਂ ਉਸੇ ਦਿਨ ਭੋਗ ਪਾ ਦਿੱਤਾ ਸੀ ।

ਮੇਰੇ ਪਿਤਾ ਦਾ ਸੰਘਰਸ਼ ਹਥਿਆਰ ਨਾਲ ਨਹੀਂ ਸੀ’

ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜਿੱਥੇ ਦੀਵਾਨ ਵਿੱਚ ਹਾਜ਼ਰੀ ਭਰਦੇ ਸਨ ਉੱਥੇ ਹਜ਼ਾਰ ਲੋਕ ਅੰਮ੍ਰਿਤਪਾਨ ਕਰਦੇ ਸਨ ਸਰਕਾਰਾਂ ਇਹ ਨਹੀਂ ਚਾਹੁੰਦੀਆਂ ਸਨ । ਉਹ ਹਥਿਆਰਬੰਦ ਸੰਘਰਸ਼ ਦਾ ਹਿੱਸਾ ਨਹੀਂ ਸਨ ਸਾਡੇ ਘਰੋਂ ਕਦੇ ਕੋਈ ਹਥਿਆਰ ਨਹੀਂ ਫੜਿਆ ਗਿਆ। ਉਨ੍ਹਾਂ ਦੀ ਉਮਰ 44 ਸਾਲ ਸੀ । ਉਹ ਹਮੇਸ਼ਾ ਸੱਚ ਦੇ ਪੈਹਰਾ ਦਿੰਦੇ ਸਨ ਇਹ ਹੀ ਸਰਕਾਰ ਨੂੰ ਪਸੰਦ ਨਹੀਂ ਸੀ। ਸਰਕਾਰ ਚਾਉਂਦੀ ਸੀ ਉਹ ਦੀਵਾਨ ਨਾ ਲਾਉਣ ਪਰ ਉਨ੍ਹਾਂ ਨੇ ਸਾਫ ਕਰ ਦਿੱਤਾ ਸੀ ਕਿ ਸਿੱਖ ਕੌਮ ਨੇ ਜਿਹੜੀ ਉੁਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਹ ਨਿਭਾਉਣਗੇ ।

Exit mobile version