India Punjab

ਗੁਰੂਗਰਾਮ ਦੇ ਹੋਟਲ ‘ਚ ਮਾਡਲ ਦਾ ਕਤਲ !

ਬਿਉਰੋ ਰਿਪੋਰਟ : ਗੁਰੂਗਰਾਮ ਦੇ ਹੋਟਲ ਮਾਲਕ ਵੱਲੋਂ ਹਾਈ ਪ੍ਰੋਫਾਈਲ ਮਾਡਲ ਦਿਵਿਆ ਪਾਹੁਜਾ ਦੇ ਕਤਲ ਮਾਮਲੇ ਦੇ ਤਾਰ ਹੁਣ ਪੰਜਾਬ ਦੇ ਨਾਲ ਜੁੜ ਦੇ ਹੋਏ ਨਜ਼ਰ ਆ ਰਹੇ ਹਨ । ਪੁਲਿਸ ਨੇ ਕਤਲ ਤੋਂ ਬਾਅਦ ਮ੍ਰਿਤਕ ਦੇਹ ਟਿਕਾਣੇ ਲਗਾਉਣ ਦੇ ਲਈ ਵਰਤੀ ਗਈ BMW ਕਾਰ ਨੂੰ ਪਟਿਆਲਾ ਦੇ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ ਹੈ। ਕਾਰ ਲਾਕ ਹੈ ਪਰ ਹੁਣ ਤੱਕ ਪੁਲਿਸ ਨੇ ਇਹ ਨਹੀਂ ਦੱਸਿਆ ਹੈ ਕਿ ਲਾਸ਼ ਕਾਰ ਵਿੱਚ ਹੈ ਜਾਂ ਨਹੀਂ । ਪੁਲਿਸ ਨੇ ਇਸ ਤੋਂ ਪਹਿਲਾਂ ਸ਼ੱਕ ਜ਼ਾਹਿਰ ਕੀਤਾ ਸੀ ਕਿ ਲਾਸ਼ ਨੂੰ ਪੰਜਾਬ ਦੇ ਕਿਸੇ ਦਰਿਆ ਵਿੱਚ ਸੁੱਟ ਦਿੱਤਾ ਹੈ । ਹੋਟਲ ਦੇ ਮਾਲਕ ਅਭਿਜੀਤ ਨੇ ਦੱਸਿਆ ਹੈ ਕਿ ਮਾਡਲ ਦਿਵਿਆ ਨੇ ਉਸ ਦੀ ਇਤਰਾਜ਼ਯੋਗ ਤਸਵੀਰਾਂ ਲਈਆਂ ਸਨ ਅਤੇ ਉਸ ਨੂੰ ਬਲੈਕਮੇਲ ਕਰ ਰਹੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦਿਵਿਆ ਦੇ ਫੋਨ ਦਾ ਪਾਸਵਰਡ ਮੰਗਿਆ ਸੀ ਜਦੋਂ ਉਸ ਨੇ ਨਹੀਂ ਦਿੱਤਾ ਤਾਂ ਗੋਲੀ ਚੱਲਾ ਕੇ ਮਾਰ ਦਿੱਤਾ ।

2 ਮੁਲਜ਼ਮਾਂ ਦੀ ਪੁਲਿਸ ਤਲਾਸ਼ ਕਰ ਹੀ ਹੈ

ਗੁਰੂਗਰਾਮ ਦੇ ਡਿਪਟੀ ਕਮਿਸ਼ਨਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਬਲਰਾਜ ਅਤੇ ਰਵੀ ਬਾਂਗਰ ਦਿਵਿਆ ਦੀ ਡੈਡਬਾਡੀ ਨੂੰ ਪੰਜਾਬ ਲੈਕੇ ਆਏ ਅਤੇ ਫਿਰ ਫਰਾਰ ਹੋ ਗਏ । ਇੰਨਾਂ ਦੋਵਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਕਮਿਸ਼ਨਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦਿਵਿਆ ਦੇ ਕਤਲ ਦੇ ਮੁਖ ਮੁਲਜ਼ਮ ਅਭਿਜੀਤ ਸਿੰਘ ਦਾ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ । ਹਾਲਾਂਕਿ ਦਿਵਿਆ ਦੀ ਭੈਣ ਨੇ ਕਿਹਾ ਹੈ ਉਸ ਦੇ ਕੋਲ ਇੱਕ ਹੋਰ ਫੋਨ ਵੀ ਸੀ ਜਿਸ ਦੀ ਪੁਲਿਸ ਤਲਾਸ਼ ਕਰ ਰਹੀ ਹੈ ।

2 ਜਨਵਰੀ ਨੂੰ ਗੁਰੂਗਰਾਮ ਸੈਂਟਰ ਪੁਆਇੰਟ ਹੋਟਲ ਵਿੱਚ ਕਥਿਤ ਤੌਰ ‘ਤੇ ਦਿਵਿਆ ਪਾਹੂਜਾ ਦਾ ਕਤਲ ਕਰ ਦਿੱਤਾ ਜਿਸ ਦਾ ਮਾਲਕ ਅਭਿਜੀਤ ਹੈ । ਅਭਿਜੀਤ ਦੇ ਇਲਾਵਾ ਪ੍ਰਕਾਸ਼ ਅਤੇ ਇੰਦਰਾਜ ਨੂੰ ਗੁਰੂਗਰਾਮ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਦਿਵਿਆ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਪ੍ਰਕਾਸ਼ ਅਤੇ ਇੰਦਰਾਜ ਅਭਿਸ਼ੇਕ ਦੇ ਹੋਟਲ ਵਿੱਚ ਹੀ ਕੰਮ ਕਰਦਾ ਸੀ। ਸੀਸੀਟੀਵੀ ਫੁਟੇਜ ਦੇ ਮੁਤਾਬਿਕ ਅਭਿਜੀਤ ਨੀਲੇ ਰੰਗ ਦੀ BMW ਵਿੱਚ ਦਿਵਿਆ ਦੀ ਲਾਸ਼ ਨੂੰ ਲੈਕੇ ਫਰਾਰ ਹੋਇਆ ਸੀ।

2 ਜਨਵਰੀ ਨੂੰ ਕਾਲ ਆਈ

ਗੁਰੂਗਰਾਮ ਪੁਲਿਸ ਦੇ ਮੁਤਾਬਿਕ ਉਨ੍ਹਾਂ ਨੂੰ ਅਨੂਪ ਨਾਂ ਦੇ ਸ਼ਖਸ ਨੇ 2 ਜਨਵਰੀ ਨੂੰ ਇੱਕ ਕਾਲ ਕੀਤੀ ਸੀ,ਜਿਸ ਨੇ ਅਭਿਜੀਤ ਦਾ ਹੋਟਲ ਲੀਜ਼ ‘ਤੇ ਲਿਆ ਸੀ । ਉਸ ਨੇ ਪੁਲਿਸ ਨੂੰ ਦੱਸਿਆ ਕਿ ਮਾਲਕ ਦੇ ਕਮਰੇ ਵਿੱਚ ਇੱਕ ਲਾਸ਼ ਮਿਲੀ ਹੈ । ਪੁਲਿਸ 9 ਵਜੇ ਪਹੁੰਚੀ ਅਤੇ ਅਭਿਜੀਤ ਦੇ 114 ਨੰਬਰ ਦੇ ਕਮਰੇ ਨੂੰ ਚੈੱਕ ਕੀਤਾ ਪਰ ਉੱਥੇ ਕੁਝ ਨਹੀਂ ਸੀ । ਇਸ ਦੇ ਬਾਅਦ ਪੁਲਿਸ ਨੇ ਅਨੂਪ ਤੋਂ ਸੀਸੀਟੀਵੀ ਫੁਟੇਜ ਮੰਗੀ ਜਿਸ ਵਿੱਚ ਨਜ਼ਰ ਆ ਰਿਹਾ ਸੀ ਕਿ ਮੁਲਜ਼ਮ ਦਿਵਿਆ ਦੀ ਡੈਡ ਬਾਡੀ ਲੈਕੇ ਜਾ ਰਿਹਾ ਸੀ । ਇੱਕ ਹੋਰ ਸੀਸੀਟੀਵੀ ਤੋਂ ਪਤਾ ਚੱਲਿਆ ਕਿ ਅਭਿਜੀਤ,ਦਿਵਿਆ ਅਤੇ ਇੱਕ ਹੋਰ ਸ਼ਖਸ 2 ਜਨਵਰੀ ਦੀ ਸਵੇਰ 4 ਵਜੇ ਹੋਟਲ ਰੀਸੈਪਸ਼ਨ ‘ਤੇ ਆਏ ਸਨ ਅਤੇ 111 ਨੰਬਰ ਕਮਰੇ ਵਿੱਚ ਚੱਲੇ ਗਏ।

111 ਨੰਬਰ ਕਮਰੇ ਵਿੱਚ ਹੀ ਲਾਸ਼ ਨੂੰ ਛੁਪਾਇਆ ਗਿਆ ਸੀ ਜਦਕਿ ਪੁਲਿਸ ਨੇ 114 ਨੰਬਰ ਕਮਰੇ ਦੀ ਤਲਾਸ਼ੀ ਲਈ ਸੀ । 2 ਜਨਵਰੀ ਦੀ ਰਾਤ 10.45 ਵਜੇ ਦੀ ਸੀਸੀਟੀਵੀ ਫੁਟੇਜ ਦੇ ਮੁਤਾਬਿਕ ਤਿੰਨ ਮੁਲਜ਼ਮ ਦਿਵਿਆ ਦੀ ਡੈਡਬਾਡੀ ਲੈਕੇ BMW ਵਿੱਚ ਜਾ ਰਹੇ ਸਨ । ਅਭਿਜੀਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਬਿੰਦਰ ਗੁਜਰ ਨਾਂ ਦੇ ਇੱਕ ਸ਼ਖਸ ਨੇ ਉਸ ਨੂੰ ਦਿਵਿਆ ਦੇ ਨਾਲ ਮਿਲਵਾਇਆ ਸੀ। ਗੁਜਰ ਨੂੰ ਮੁੰਬਈ ਪੁਲਿਸ ਨ 2019 ਵਿੱਚ ਸੰਦੀਪ ਗਾਡੋਲੀ ਦੇ ਫਰਜ਼ੀ ਮੁੱਠਭੇੜ ਦੀ ਸਾਜਿਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਫਿਲਹਾਲ ਗੁਜਰ ਜੇਲ੍ਹ ਵਿੱਚ ਹੈ ।