Punjab

ਰਾਤ ਦੇ ਹਨੇਰੇ ਵਿੱਚ ਪੋਸਟ ਆਫਿਸ ਪਹੁੰਚੇ ਇਹ ਲੋਕ ! ਜਦੋਂ ਲਾਕਰ ਨਹੀਂ ਖੁਲ੍ਹਿਆ ਤਾਂ ਗੁੱਸੇ ‘ਚ ਇਹ ਹਰਕਤ ਕੀਤੀ !

ਗੁਰਦਾਸਪੁਰ : ਗੁਰਦਾਸਪੁਰ ਦੇ ਘਮਾਨ ਪੋਸਟ ਆਫਿਸ ਦੇ ਵਿੱਚ ਅਜੀਬੋ ਗਰੀਬ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਜਾਣ ਕੇ ਤੁਸੀਂ ਨਾਲੇ ਤਾਂ ਹੈਰਾਨ ਹੋਵੋਗੇ ਅਤੇ ਨਾਲ ਹੀ ਹੱਸੋਗੇ।

ਦਰਅਸਲ ਲੁਟੇਰਿਆਂ ਨੇ ਰਾਤ ਵੇਲੇ ਪੋਸਟ ਆਫਿਸ ਵਿੱਚ ਲੁੱਟ ਦੀ ਪੂਰੀ ਯੋਜਨਾ ਬਣਾਈ। ਸ਼ਨਿੱਚਰਵਾਰ ਰਾਤ ਨੂੰ ਚੋਰੀ ਦੀ ਵਾਰਦਾਤ ਸ਼ੁਰੂ ਹੋਈ ਕਿਉਂਕਿ ਅਗਲੇ ਦਿਨ ਐਤਵਾਰ ਸੀ। ਕੰਧ ਤੋੜ ਕੇ ਅੰਦਰ ਵੀ ਦਾਖਲ ਹੋਏ ਪਰ ਜਦੋਂ ਉਹ ਲਾਕਰ ਤੱਕ ਪਹੁੰਚੇ ਤਾਂ ਉਸ ਨੂੰ ਖੋਲ੍ਹਣ ਵਿੱਚ ਉਨ੍ਹਾਂ ਦੇ ਹੱਥ ਪੈਰ ਫੁੱਲ ਗਏ । ਬਹੁਤ ਕੋਸ਼ਿਸ਼ ਕੀਤੀ ਜੁਗਾੜ ਲਗਾਇਆ ਪਰ ਕੋਈ ਫਾਇਦਾ ਨਹੀਂ ਹੋਇਆ।

ਲਾਕਰ ਪੁਰਾਣਾ ਸੀ ਸ਼ਾਇਦ ਲੁਟੇਰੇ ਨਵੇਂ ਇਸ ਲਈ ਉਨ੍ਹਾਂ ਦਾ ਵਸ ਨਹੀਂ ਚੱਲਿਆ। ਇੱਥੇ ਲਾਕਰ ਤਿਆਰ ਕਰਨ ਵਾਲੇ ਦੀ ਤਾਰੀਫ਼ ਕਰਨੀ ਵੀ ਬਣਦੀ ਹੈ। ਜਿਸ ਨੇ ਲਾਕਰ ਦਾ ਤਾਲਾ ਅਤੇ ਉਸ ਨੂੰ ਇਨ੍ਹਾਂ ਮਜ਼ਬੂਰ ਬਣਾਇਆ ਕਿ ਉਸ ਨੂੰ ਖੋਲ੍ਹਣ ਦੇ ਲਈ ਲੁਟੇਰਿਆਂ ਦੇ ਵੀ ਪਸੀਨੇ ਨਿਕਲ ਗਏ। ਹਾਰ ਕੇ ਜਾਂਦੇ-ਜਾਂਦੇ ਲੁਟੇਰਿਆਂ ਨੇ ਵੀ ਪੂਰਾ ਗੁੱਸਾ ਕੱਢਿਆ ਅਤੇ ਲਾਕਰ ਨਾਲ ਅਜਿਹੀ ਹਰਕਤ ਕੀਤੀ ਕਿ ਸੋਮਵਾਰ ਨੂੰ ਜਦੋਂ ਮੁਲਾਜ਼ਮ ਪੋਸਟ ਫਾਇਸ ਪਹੁੰਚੇ ਤਾਂ ਲਾਕਰ ਉਨ੍ਹਾਂ ਦੇ ਲਈ ਕਿਸੇ ਬੁਝਾਰਤ ਤੋਂ ਘੱਟ ਨਹੀਂ ਸੀ।

ਲੁਟੇਰਿਆਂ ਨੇ ਲਾਕਰ ਨਾਲ ਕੀਤੀ ਇਹ ਹਰਕਤ

ਗੁਰਦਾਸਪੁਰ ਦੇ ਘਮਾਨ ਪੋਸਟ ਆਫਿਸ ਦੇ ਪੋਸਟ ਮਾਸਟਰ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਨਿੱਚਰਵਾਰ ਉਹ ਜਦੋਂ ਪੋਸਟ ਆਫਿਸ ਬੰਦ ਕਰਕੇ ਗਏ ਸਨ ਤਾਂ ਸਾਰਾ ਕੁਝ ਠੀਸ ਸੀ ਜਦੋਂ ਸੋਮਵਾਰ ਨੂੰ ਆਏ ਤਾਂ ਸਾਰਾ ਸਮਾਨ ਫੈਲਿਆ ਹੋਇਆ ਸੀ। ਜਦੋਂ ਉਹ ਲਾਕਰ ਕੋਲ ਪਹੁੰਚੇ ਤਾਂ ਹੈਰਾਨ ਰਹਿ ਗਏ। ਲਾਕਰ ਦੇ ਦਰਵਾਜ਼ੇ ਨੂੰ ਵੈਲਡਿੰਗ ਦੇ ਨਾਲ ਸੀਲ ਕਰ ਦਿੱਤਾ ਗਿਆ ਸੀ। ਜਾਂਦੇ-ਜਾਂਦੇ ਲੁਟੇਰੇ ਗੁੱਸੇ ਵਿੱਚ ਲਾਕਰ ਦੇ ਦਰਵਾਜ਼ੇ ਨੂੰ ਵੈਲਡ ਕਰ ਗਏ ਤਾਂਕਿ ਮੁਲਾਜ਼ਮ ਉਸ ਨੂੰ ਖੋਲ ਨਾ ਸਕਣ। ਲੁਟੇਰੇ ਇੱਕ ਤਰ੍ਹਾਂ ਮੁਲਾਜ਼ਮਾਂ ਦੇ ਲਈ ਬੁਝਾਰਤ ਛੱਡ ਗਏ ਸਨ ।

ਪਹਿਲਾਂ ਆਰੀ ਦੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ ਖੁੱਲਿਆ ਤਾਂ ਵੈਲਡਰ ਨੂੰ ਬੁਲਾਇਆ ਗਿਆ ਅਤੇ ਫਿਰ ਬੜੀ ਹੀ ਮੁਸ਼ਕਤ ਦੇ ਨਾਲ ਲਾਕਰ ਨੂੰ ਕੱਟਿਆ ਗਿਆ। ਲਾਕਰ ਵਿੱਚ 3 ਲੱਖ 85 ਹਜ਼ਾਰ ਕੈਸ਼ ਪਏ ਸਨ। ਲੁਟੇਰਿਆਂ ਦੀ ਨਜ਼ਰ ਇਸੇ ‘ਤੇ ਸੀ। ਲਾਕਰ ਤੋਂ ਬਿਨਾਂ ਪੋਸਟ ਆਫਿਸ ਦਾ ਕੰਮ ਨਹੀਂ ਚੱਲ ਸਕਦਾ ਸੀ,ਕਿਉਂਕਿ ਗਾਹਕਾਂ ਦਾ ਸਾਰਾ ਕੈਸ਼ ਇਸੇ ਵਿੱਚ ਜਮਾਂ ਹੁੰਦਾ ਸੀ। ਪੋਸਟ ਆਫਿਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਲੁਟੇਰਿਆਂ ਦੀ ਹਰਕਤ ਕੈਦ ਹੋਈ ਹੈ ।

ਪੁਰੇ ਇਲਾਕੇ ਵਿੱਚ ਚਰਚਾ

ਕੁੱਲ ਮਿਲਾ ਕੇ ਲੁਟੇਰਿਆਂ ਦੀ ਇਹ ਹਰਕਤ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਲਾਕਰ ਬਣਾਉਣ ਵਾਲੇ ਦੀ ਦਾਤ ਦੇ ਰਹੇ ਹਨ, ਜਿਸ ਨੇ ਇਨ੍ਹਾਂ ਮਜ਼ਬੂਤ ਲਾਕਰ ਤਿਆਰ ਕੀਤਾ ਕਿ ਲੁਟੇਰਿਆਂ ਦੇ ਪਸੀਨੇ ਛੁੱਟ ਗਏ। ਲੋਕ ਲੁਟੇਰਿਆਂ ਦੀ ਖੁਰਾਫ਼ਾਤੀ ਦਿਮਾਗ ਬਾਰੇ ਸੁਣ ਕੇ ਵੀ ਹੱਸ ਰਹੇ ਹਨ।