The Khalas Tv Blog Punjab ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲੇ ਨਾਲ ਪੁਲਿਸ ਮੁਲਾਜ਼ਮ ਨੇ ਕੀਤੀ ਮਾੜੀ ਹਰਕਤ !
Punjab

ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲੇ ਨਾਲ ਪੁਲਿਸ ਮੁਲਾਜ਼ਮ ਨੇ ਕੀਤੀ ਮਾੜੀ ਹਰਕਤ !

ਬਿਊਰੋ ਰਿਪੋਰਟ : ਕੁਝ ਦਿਨ ਪਹਿਲਾਂ ਗੁਰਦਾਸਪੁਰ ਤੋਂ ਇੱਕ ਪੁਲਿਸ ਮੁਲਾਜ਼ਮ ਦੀ ਮਾੜੀਆਂ ਹਰਕਤਾਂ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਉਸ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਵੀਡੀਓ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਗੁਰਦਾਸਪੁਰ ਵਿੱਚ ਲੱਗੇ ਕਰਾਫਟ ਮੇਲੇ ਵਿੱਚ ਆਪਣੀ ਵਰਦੀ ਦੀ ਧਮਕੀ ਦੇ ਰਿਹਾ ਸੀ ਅਤੇ ਗੋਲ ਗੱਪਿਆਂ ਦੀ ਰੇਹੜੀ ਤੋਂ ਗੋਲ ਗੱਪੇ ਖਾ ਰਿਹਾ ਸੀ ਅਤੇ ਗਰੀਬ ਰੇੜੀ ਵਾਲੇ ਨੂੰ ਅਤੇ ਆਮ ਜਨਤਾ ਨੂੰ ਗਾਲਾਂ ਕੱਢ ਰਿਹਾ ਸੀ । ਲੋਕਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਫਿਰ ਇੱਕ ਹੋਰ ਮਾੜੀ ਹਰਕਤ ਕੀਤੀ ।

ਜਦੋਂ ਲੋਕ ਪੁਲਿਸ ਮੁਲਾਜ਼ਮ ਨੂੰ ਗਾਲਾਂ ਕੱਢਣ ਤੋਂ ਰੋਕ ਰਹੇ ਸਨ ਤਾਂ ਉਸ ਨੇ ਆਪਣੇ ਆਪ ਨੂੰ ਘਿਰ ਦਾ ਹੋਇਆ ਵੇਖਿਆ ਤਾਂ ਉਹ ਆਪਣੀ ਗੱਡੀ ਲੈਕੇ ਭੱਜਿਆ ਅਤੇ ਲੋਕਾਂ ‘ਤੇ ਚਾੜਨ ਦੀ ਕੋਸ਼ਿਸ਼ ਕੀਤੀ,ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਕੇ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

SHO ਅਮਨਦੀਪ ਸਿੰਘ ਨੇ ਦੱਸਿਆ ਕਿ ਹੋਮਗਾਰਡ ਦੇ ਜਵਾਨ ਜੈਨਰਾਇਣ ਇੱਕ ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਨਾਲ ਬਹਿਸ ਕਰ ਰਿਹਾ ਸੀ ਅਤੇ ਉਸ ਨੂੰ ਆਪਣੀ ਵਰਦੀ ਨਾਲ ਧਮਕੀ ਦੇ ਰਿਹਾ ਸੀ,ਜੋ ਕਿ ਗਲਤ ਹੈ, ਇਸ ਮੁਲਾਜ਼ਮ ਖਿਲਾਫ਼ ਗੋਲਗੱਪੇ ਦੀ ਰੇੜੀ ਲਗਾਉਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਵੀ ਸ਼ਿਕਾਇਤ ਦਿੱਤੀ ਸੀ । ਜਿਸ ਤੋਂ ਬਾਅਦ ਇਸ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ ਕਰਕੇ ਇਸ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਇਲਜ਼ਾਮ ਸਹੀ ਸਾਬਿਤ ਹੋਏ ਤਾਂ ਸਸਪੈਂਡ ਵੀ ਕੀਤਾ ਜਾ ਸਕਦਾ ਹੈ।

Exit mobile version