Punjab

ਡਿਬਰੂਗੜ੍ਹ ਜੇਲ੍ਹ ‘ਚ ਵੱਡੀ ਹਲਚਲ ! ਸਿੱਖ ਕੈਦੀਆਂ ਨੂੰ ਮਿਲਣ ਪਹੁੰਚਿਆ ਸਲਾਹਕਾਰ ਬੋਰਡ !

ਬਿਊਰੋ ਰਿਪੋਰਟ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਇਨ੍ਹਾਂ ਵਿੱਚੋ ਜ਼ਿਆਦਾਤਰ ਕੈਦੀਆਂ ਦਾ NSA ਅਧੀਨ 3 ਮਹੀਨੇ ਡਿਟੇਨ ਕਰਨ ਦਾ ਸਮਾਂ ਖਤਮ ਹੋ ਰਿਹਾ ਹੈ । 3 ਮੈਂਬਰੀ ਐਡਵਾਇਜ਼ਰੀ ਬੋਰਡ ਡਿਟੈਨਸ਼ਨ ਨੂੰ ਲੈਕੇ ਉਨ੍ਹਾਂ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ੍ਹ ਪਹੁੰਚਿਆ ਹੈ । ਬੋਰਡ ਦੇ ਮੈਂਬਰ ਸਾਰੇ ਕੈਦੀਆਂ ਦੇ ਨਾਲ ਗੱਲਬਾਤ ਕਰਨਗੇ, ਮੰਨਿਆ ਜਾ ਰਿਹਾ ਹੈ ਇਸੇ ਰਿਪੋਰਟ ਦੇ ਅਧਾਰ ‘ਤੇ ਹੀ ਹਾਈਕੋਰਟ ਤੈਅ ਕਰੇਗਾ ਕਿ NSA ਅਧੀਨ ਬੰਦ ਕੈਦੀਆਂ ਨੂੰ 3 ਮਹੀਨੇ ਹੋਰ ਡਿਟੇਨ ਕੀਤਾ ਜਾਵੇਗਾ ਜਾਂ ਨਹੀਂ,ਇਸ ਮਾਮਲੇ ਵਿੱਚ ਸਰਕਾਰ ਨੂੰ ਵੀ ਆਪਣਾ ਪੱਖ ਐਡਵਾਇਜ਼ਰੀ ਬੋਰਡ ਦੇ ਸਾਹਮਣੇ ਰੱਖਣਾ ਹੋਵੇਗਾ ਕਿ ਉਹ ਕਿਉਂ ਚਾਹੁੰਦੀ ਹੈ ਕਿ ਉਹ ਸਿੱਖ ਕੈਦੀਆਂ ਨੂੰ ਅਗਲੇ ਤਿੰਨ ਮਹਾਨੇ ਦੇ ਲਈ ਹੋਰ ਡਿਟੇਨ ਕੀਤਾ ਜਾਵੇ।

NSA ਕਾਨੂੰਨ ਤਹਿਤ 1 ਸਾਲ ਤੱਕ ਡਿਟੇਨ

NSA ਕਾਨੂੰਨ ਦੇ ਅਧੀਰ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿਸੇ ਵੀ ਸ਼ਖਸ ਨੂੰ 1 ਸਾਲ ਤੱਕ ਲਈ ਡਿਟੇਨ ਕੀਤਾ ਜਾ ਸਕਦਾ ਹੈ ਇਸ ਦੌਰਾਨ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਧਰ ਕੁਝ ਦਿਨ ਪਹਿਲਾਂ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਤੋਂ ਇੱਕ ਚਿੱਠੀ ਜਾਰੀ ਕਰਕੇ ਵੱਖ-ਵੱਖ ਵਕੀਲ ਕਰਨ ਦੀ ਥਾਂ ਵਕੀਲਾਂ ਦਾ ਇੱਕ ਪੈਨਲ ਬਣਾਉਣ ਦੀ ਵਕਾਲਤ ਕੀਤੀ ਸੀ । ਪਿਛਲੇ ਹਫਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਮਾਤਾ ਉਨ੍ਹਾਂ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ੍ਹ ਪਹੁੰਚੇ ਸਨ ਜਦਕਿ ਮਈ ਦੇ ਸ਼ੁਰੂਆਤ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀ ਮਿਲਣ ਲਈ ਪਹੁੰਚੇ ਸਨ ।

10 ਸਿੱਖ NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ

NSA ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ 10 ਸਿੱਖ ਕੈਦੀ ਬੰਦ ਹਨ, ਇਨ੍ਹਾਂ ਵਿੱਚੋ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵੀ ਹਨ ਜਿੰਨਾਂ ਦੀ ਗ੍ਰਿਫਤਾਰੀ 23 ਅਪ੍ਰੈਲ ਨੂੰ ਕੀਤੀ ਗਈ ਸੀ, ਇਸ ਤੋਂ ਬਾਅਦ ਪਪਲਪ੍ਰੀਤ ਸਿੰਘ ਦਾ ਨਾਂ ਉਨ੍ਹਾਂ ਨੂੰ ਵੀ ਅਪ੍ਰੈਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਰਜੀਤ ਸਿੰਘ ਦੀ ਗ੍ਰਿਫਤਾਰੀ 20 ਮਾਰਚ ਨੂੰ ਹੋਈ ਸੀ,ਉਨ੍ਹਾਂ ਨੂੰ ਡਿਬਰੂਗੜ੍ਹ ਵਿੱਚ 2 ਮਹੀਨੇ ਤੋਂ ਉੱਤੇ ਹੋ ਗਏ ਹਨ,ਇਸ ਤੋਂ ਇਲਾਵਾ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀਕੇ,ਵਰਿੰਦਰ ਸਿੰਘ ਜੌਹਲ,ਬਸੰਤ ਸਿੰਘ,ਗੁਰਮੀਤ ਸਿੰਘ,ਕੁਲਵੰਤ ਧਾਲੀਵਾਲ,ਗੁਰਿੰਦਰ ਪਾਲ ਨੂੰ 18 ਮਾਰਚ ਅਤੇ ਉਸ ਤੋਂ ਕੁਝ ਸਮੇਂ ਬਾਅਦ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਆਇਆ ਗਿਆ ਸੀ ।