ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਹਲਕਾ ਕਾਹਨੂੰਵਾਨ ਦੇ ਬੱਸ ਅੱਡੇ ‘ਤੇ ਸ਼੍ਰੀ ਸਾਹਿਬ ਧਾਰੀ ਔਰਤ ਆਪਣੇ ਸਾਥੀ ਨਾਲ ਤੰਬਾਕੂ ਖਾਂਦੇ ਹੋਏ ਨਜ਼ਰ ਆਈ। ਬੱਸ ਸਟੈਂਡ ‘ਤੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਰੰਗੇ ਹੱਥੀ ਫੜ੍ਹ ਲਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ । ਘਟਨਾ ਦੀ ਜਾਣਕਾਰੀ ਮਿਲ ਦੇ ਹੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਿੰਘ ਸਭਾ ਪਿੰਡ ਕਾਹਨੂੰਵਾਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਮੌਕੇ ‘ਤੇ ਪਹੁੰਚੇ ।
ਥਾਣਾ ਕਾਹਨੂੰਵਾਨ ਪੁਲਿਸ ਨੇ ਔਰਤ ਅਤੇ ਉਸ ਦੇ ਅੰਸਾਥੀ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਬਾਅਦ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਲੋਕਾਂ ਦੀ ਭਾਰੀ ਭੀੜ ਥਾਣੇ ਪਹੁੰਚ ਗਈ । ਥਾਣੇ ਵਿੱਚ ਜਦੋਂ ਔਰਤ ਨੇ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਔਰਤ ਨੇ ਦੱਸਿਆ ਕਿ ਉਹ ਗਾਜ਼ੀਆਬਾਦ ਤੋਂ ਆਈ ਹੈ ਹੁਣ ਗੁਰਦਾਸਪੁਰ ਜਾਣਾ ਚਾਹੁੰਦੀ ਹੈ । ਔਰਤ ਦੇ ਸਾਥੀ ਨੇ ਦੱਸਿਆ ਕਿ ਉਹ ਗਾਜ਼ੀਆਬਾਦ ਇੱਕ ਕੰਪਨੀ ਦੇ ਨਾਲ ਕੰਮ ਕਰਦੀ ਹੈ।
ਔਰਤ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਥਾਣਾ ਕਾਹਨੂੰਵਾਨ ਦੇ ਪ੍ਰਭਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦੁਆਰਾ ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਦੇ ਬਿਆਨਾਂ ‘ਤੇ ਔਰਤ ਕਮਲਜੀਤ ਕੌਰ ਖਿਲਾਫ਼ ਧਾਰਾ 295 ਤਹਿਤ ਮਾਮਲਾ ਦਰਜ ਕਰ ਲਿਆ ਹੈ ।