ਬਿਉਰੋ ਰਿਪੋਰਟ :  ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਵੱਡੇ ਕਪਤਾਨ ਰਹੇ ਬਿਸ਼ਨ ਸਿੰਘ ਬੇਦੀ ਸੋਮਵਾਰ ਨੂੰ ਦੁਨੀਆ ਤੋਂ ਅਲਵਿਦਾ ਹੋ ਗਏ ਹਨ । ਅੰਮ੍ਰਿਤਸਰ ਵਿੱਚ ਜਨਮੇ ਬਿਸ਼ਨ ਸਿੰਘ ਬੇਦੀ ਦੀ ਕ੍ਰਿਕਟ ਖੇਡਣ ਦੀ ਟੀਮ ਭਾਵਨਾ ਅਤੇ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦੀ ਕਾਬਲੀਅਤ ਹਰ ਇੱਕ ਦੇ ਜ਼ਹਿਨ ਵਿੱਚ ਹੈ ।

ਤੁਹਾਨੂੰ ਜਾਣ ਕੇ ਹੈਰਾਨੀ  ਹੋਵੇਗੀ ਸਪਿੰਨ ਦੇ ਇਸ ਜਾਦੂਗਰ ਬਿਸ਼ਨ ਸਿੰਘ ਬੇਦੀ ਨੇ ਕੱਪੜੇ ਧੋ ਕੇ ਸਪਿੰਨ ਗੇਂਦਬਾਜ਼ੀ ਦੀ ਕਲਾਂ ਸਿੱਖੀ ਸੀ । 12 ਸਾਲ ਤੱਕ ਟੀਮ ਇੰਡੀਆ ਤੋਂ ਖੇਡਣ ਵਾਲੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਇੱਕ ਵਾਰ ਦੱਸਿਆ ਸੀ ਕਿ ਉਨ੍ਹਾਂ ਦੀ ਗੇਂਦਬਾਜ਼ੀ ਦੀ ਤਾਕਤ ਉਂਗਲੀਆਂ ਸਨ । ਉਹ ਇਸ ਨੂੰ ਮਜ਼ਬੂਤ ਕਰਨ ਲਈ  ਅਤੇ ਹੱਥ ਨੂੰ ਫਲੈਕਸੀਬਲ ਬਣਾਉਣ ਲਈ ਆਪਣੇ ਕੱਪੜੇ ਆਪ ਧੋਂਦੇ ਸਨ ।

ਬੇਦੀ ਨੇ ਆਪਣੇ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ ਦੁਨੀਆ ਦੀ ਸਭ ਤੋਂ ਖਤਰਨਾਕ ਟੀਮ ਵੈਸਟਇੰਡੀਜ਼ ਦੇ ਖਿਲਾਫ 1976 ਵਿੱਚ ਕੀਤੀ ਸੀ।  1976 ਵਿੱਚ ਮਸੂਰ ਅਲੀ ਖਾਨ ਪਟੌਦੀ ਦੇ ਬਾਅਦ ਭਾਰਤੀ ਟੀਮ ਦਾ ਕਪਤਾਨ ਉਨ੍ਹਾਂ ਨੂੰ ਬਣਾਇਆ ਗਿਆ ਸੀ। ਉਨ੍ਹਾਂ ਦੀ ਕਪਤਾਨੀ ਵਿੱਚ ਪਹਿਲੀ ਵਾਰ ਭਾਰਟੀ ਟੀਮ ਵੈਸਟਇੰਡੀਜ਼ ਵਿੱਚ ਟੈਸਟ ਮੈਚ ਜਿੱਤੀ ਸੀ । ਉਸ ਦੇ ਬਾਅਦ ਭਾਰਤੀ ਟੀਮ ਨੇ ਬੇਦੀ ਦੀ ਅਗਵਾਈ ਵਿੱਚ ਨਿਊਜ਼ੀਲੈਂਡ ਦੇ ਖਿਲਾਫ  2-0  ਦੇ ਨਾਲ ਟੈਸਟ ਸੀਰੀਜ਼ ਜਿੱਤੀ । ਕਪਤਾਨ ਬਣਨ ਤੋਂ ਬਾਅਦ ਉਹ  ਹਮੇਸ਼ਾ ਟੀਮ ਦੇ ਖਿਡਾਰੀਆਂ ਨਾਲ ਮੋਢੇ ਨਾਲ ਮੋਢਾ ਮਿਲਾਕੇ ਕੇ ਖੜੇ ਹੋਏ। ਜਿਸ ਦੇ ਲਈ ਭਾਵੇ ਉਨ੍ਹਾਂ ਨੂੰ 2 ਵਾਰ ਜਿੱਤਿਆ ਹੋਇਆ ਮੈਚ ਵੀ ਗਵਾਉਣਾ ਪਿਆ ਸੀ ।

ਪਾਕਿਸਤਾਨ ਨੂੰ ਹਾਰਿਆ ਹੋਇਆ ਮੈਚ ਜਿੱਤਵਾਇਆ ਪਰ ਟੀਮ ਦਾ ਦਿਲ ਜਿੱਤਿਆ

ਖੱਬੇ ਹੱਥ ਦੇ ਸਪਿੰਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੇ ਜਦੋਂ 1976  ਵਿੱਚ ਟੀਮ ਇੰਡੀਆ ਦੇ ਕਪਤਾਨ ਬਣੇ ਸਨ ਤਾਂ ਉਸ ਵੇਲੇ ਵਨਡੇ ਕ੍ਰਿਕਟ ਦੀ ਸ਼ੁਰੂਆਤ ਹੋਈ ਸੀ । ਪਾਕਿਸਤਾਨ ਦੇ ਖਿਲਾਫ ਪਹਿਲਾਂ ਵਨਡੇ ਖੇਡਣ ਦੇ ਲਈ  1978  ਵਿੱਚ ਟੀਮ ਇੰਡੀਆ ਪਾਕਿਸਤਾਨ ਦੇ ਦੌਰੇ ‘ਤੇ ਗਈ  । ਉੱਥੇ ਤਿੰਨ ਮੈਚਾਂ ਦੀ ਸੀਰੀਜ਼ ਦਾ ਅਖੀਰਲਾ ਮੈਚ ਸਾਹੀਵਾਲ ਵਿੱਚ ਖੇਡਿਆ ਗਿਆ । ਉੱਥੇ ਬਹੁਤ ਵੱਡਾ  ਵਿਵਾਦ ਹੋ ਗਿਆ ਕਿਉਂਕਿ ਭਾਰਤ ਨੇ ਜਾਣਬੁੱਝ ਕੇ ਪਾਕਿਸਤਾਨ ਨੂੰ ਇਹ ਮੈਚ ਜਿਤਵਾਇਆ ।

ਦਰਅਸਲ ਹੋਇਆ ਇਹ ਕਿ ਪਾਕਿਸਤਾਨੀ ਕਪਤਾਨ ਮੁਸ਼ਤਾਕ ਮੁਹੰਮਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਪਾਕਿਸਤਾਨ ਨੇ ਤੈਅ ਓਵਰ ਵਿੱਚ 7 ਵਿਕਟਾਂ ਗਵਾ ਕੇ 205 ਦੌੜਾਂ ਬਣਾਇਆ ਸੀ । ਭਾਰਤ ਨੂੰ ਜਿੱਤ ਲਈ 206 ਦੌੜਾਂ ਚਾਹੀਦੀਆਂ ਸਨ।

ਭਾਰਤ ਵੱਲੋਂ ਓਪਨਿੰਗ ਕਰਨ ਪਹੁੰਚੇ ਆਯੂਸ਼ਮਾਨ ਗਾਇਕਵਾੜ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ । ਉਨ੍ਹਾਂ ਦੇ ਨਾਲ ਸੁਰੇਂਦਰ ਅਮਰਨਾਥ ਵੀ ਸਨ । ਹਾਲਾਂਕਿ ਅਮਰਨਾਥ 62 ਦੌੜਾਂ ਬਣਾ ਕੇ ਆਉਟ ਹੋ ਗਏ ਪਰ ਗਾਇਕਵਾੜ  78 ਦੌੜਾਂ ਬਣਾਕੇ ਨੌਟ ਆਉਟ ਰਹੇ ।  ਮੈਚ ਦੇ ਅਖੀਰ ਵਿੱਚ ਭਾਰਤ ਨੂੰ ਜਿੱਤ ਦੇ ਲਈ 26 ਗੇਂਦਾਂ ‘ਤੇ 23 ਦੌੜਾਂ ਚਾਹੀਦੀਆਂ ਸਨ । ਅਗਲੇ ਓਵਰ ਵਿੱਚ ਪਾਕਿਸਤਾਨ ਦੇ ਗੇਂਦਬਾਜ਼ ਸਰਫਰਾਜ਼ ਨਵਾਜ਼ ਗੇਂਦਬਾਜ਼ੀ ਕਰ ਰਹੇ ਸਨ । ਉਨ੍ਹਾਂ ਨੇ ਲਗਾਤਾਰ 4 ਬਾਉਂਸਰ ਸੁੱਟਿਆਂ । ਬੇਦੀ ਨੇ ਇਸ ਦੇ ਖਿਲਾਫ ਅਪੀਲ ਕਰਕੇ ਅੰਪਾਇਰ ਨੂੰ ਵਾਇਡ ਬਾਲ ਦੇਣ ਨੂੰ ਕਿਹਾ । ਜਦੋਂ ਅੰਪਾਇਰ ਬੇਦੀ ਦੀ ਗੱਲ ਤੋਂ ਸਹਿਮਤ ਨਹੀਂ ਹੋਏ ਤਾਂ ਬੇਦੀ ਨੇ ਭਾਰਤੀ ਬੱਲੇਬਾਜ਼ਾਂ ਨੂੰ ਵਾਪਸ ਬੁਲਾ ਲਿਆ । ਭਾਰਤੀ ਬੱਲੇਬਾਜ਼ਾਂ ਦੇ ਵਾਪਸ ਆਉਣ ਤੋਂ ਬਾਅਦ ਪਾਕਿਸਤਾਨ ਨੂੰ ਜੇਤੂ ਐਲਾਨ ਦਿੱਤਾ।  ਪਰ ਬੇਦੀ ਨੇ ਜਿਹੜਾ ਸਟੈਂਡ ਲਿਆ ਉਸ ਨੇ ਦਿਲ ਜਿੱਤ ਲਿਆ।

ਟੀਮ ਇੰਡੀਆ ਦੇ ਸਾਬਕਾ ਓਪਨਰ ਆਯੂਸ਼ਾਮ ਗਾਇਵਾੜ ਦੱਸਦੇ ਹਨ ਕਿ ਜਦੋਂ 1976 ਵਿੱਚ ਟੀਮ ਵੈਸਟਇੰਡੀਜ਼ ਵਿੱਚ ਖੇਡ ਰਹੀ ਤਾਂ ਜਮਾਇਕਾ ਵਿੱਚ ਇੱਕ ਤੋਂ ਬਾਅਦ ਇੱਕ ਭਾਰਤੀ ਖਿਡਾਰੀ ਲਹੂਲੁਹਾਣ ਹੋ ਰਹੇ ਸਨ । ਉਦੋਂ ਬਿਸ਼ਨ ਸਿੰਘ ਬੇਦੀ ਨੇ ਦੂਜੀ ਪਾਰੀ ਵਿੱਚ ਪੰਜ ਵਿਕਟ ‘ਤੇ 97 ਦੌੜਾਂ ‘ਤੇ ਐਲਾਨ ਦਿੱਤੀ ਅਤੇ ਭਾਰਤ ਹਾਰ ਗਿਆ । ਗਾਇਕਵਾੜ ਜਖ਼ਮੀ ਹੋਣ ਦੀ ਵਜ੍ਹਾ ਕਰਕੇ ਆਪ ਬੱਲੇਬਾਜ਼ੀ ਕਰਨ ਲਈ ਨਹੀਂ ਉਤਰੇ ਸਨ । ਗਾਇਕਵਾੜ ਨੇ ਕਿਹਾ ਉੱਦੋਂ ਤਾਂ ਵੱਖ ਹਾਲਾਤ ਸਨ ਵੈਸਟਇੰਡੀਜ਼ ਦੇ ਗੇਂਦਬਾਜ਼ ਜਿਸ ਤਰ੍ਹਾਂ ਗੇਂਦਬਾਜ਼ੀ ਕਰ ਰਹੇ ਸਨ। ਉਸ ਵਿੱਚ ਜਿੱਤ ਹਾਰ ਦਾ ਸਵਾਲ ਹੀ ਨਹੀਂ ਸੀ । ਜਦੋਂ ਉਨ੍ਹਾਂ ਵਰਗੇ ਬੱਲੇਬਾਜ਼ ਨੂੰ ਸੱਟ ਲੱਗ ਗਈ ਤਾਂ ਗੇਂਦਬਾਜ਼ ਕਿਵੇਂ ਬਚ ਸਕਦੇ ਸਨ।

ਕਿੰਗਸਟਨ ਵਿੱਚ ਖੇਡੇ ਗਏ ਸੀਰੀਜ਼ ਦੇ ਅਖੀਰਲੇ ਮੈਚ ਵਿਚ ਇੱਕ ਸਮੇਂ ਭਾਰਤ ਦਾ ਸਕੋਰ 1 ਵਿਕਟ ‘ਤੇ 200 ਦੌੜਾਂ ਸਨ । ਵੈਸਟ ਇੰਡੀਜ਼ ਦੇ ਕਪਤਾਨ ਕਲਾਇਵ ਲਾਇਡ ਨੇ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਭਾਰਤੀ ਬੱਲੇਬਾਜ਼ਾਂ ਦੇ ਖਿਲਾਫ ਬਾਉਸਰ ਅਤੇ ਬੀਮਰ ਸੁੱਟਣ ਲਈ ਕਿਹਾ ।  2 ਭਾਰਤੀ ਬੱਲੇਬਾਜ਼ਾਂ ਨੂੰ ਸੱਟ ਲੱਗੀ ਤਾਂ ਬੇਦੀ ਨੇ ਅੰਪਾਇਰ ਸੈਂਗ ਹਯੂ ਨੂੰ ਸ਼ਿਕਾਇਤ ਕੀਤੀ । ਜਵਾਬ ਵਿੱਚ ਅੰਪਾਇਰ ਨੇ ਕਿਹਾ ਮਿਸਟਰ ਬੇਦੀ ਤੁਸੀਂ ਤਾਂ ਦੇਸ਼ ਛੱਡ ਕੇ ਆਪਣੇ ਘਰ ਚੱਲੇ ਜਾਣਾ ਹੈ ਮੈਂ ਤਾਂ ਇੱਥੇ ਹੀ ਰਹਿਣਾ ਹੈ ।

ਬਿਸ਼ਨ ਸਿੰਘ ਬੇਦੀ ਦੇ  2 ਵਿਆਹ ਕਰਾਏ ਸਨ  ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਗਲੇਨਿਥ ਸੀ ਜੋ ਆਸਟ੍ਰੇਲੀਆ ਦੀ ਨਾਗਰਿਕ ਸੀ ।  ਬਿਸ਼ਨ ਸਿੰਘ ਬੇਦੀ ਦੀ ਗਲੇਥਿਨ ਨਾਲ ਮੁਲਾਕਾਤ ਆਸਟ੍ਰੇਲੀਆ ਵਿੱਚ ਹੋਈ ਸੀ ।  ਦੋਵਾਂ ਵਿੱਚ ਪਿਆਰ ਹੋਇਆ ਅਤੇ ਫਿਰ ਵਿਆਹ ਵੀ ਹੋ ਗਿਆ । ਜਦੋਂ ਗਲੇਨਿਥ ਨੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ  ਤਾਂ ਬੇਦੀ ਨੇ ਉਸ ਦਾ ਨਾਂ ਸੁਨੀਲ ਗਵਾਸਕਰ ਦੇ ਸਰਨੇਮ ਗਾਵਸ ਇੰਦਰ ਸਿੰਘ ਰੱਖਿਆ । ਦਰਅਸਲ ਸੁਨੀਲ ਗਵਾਸਕਰ ਨੇ ਵੈਸਟਇੰਡੀਜ਼ ਦੇ ਖਿਲਾਫ ਡੈਬਿਊ ਸੀਰੀਜ਼  ਵਿੱਚ  774 ਦੌੜਾਂ ਬਣਾਇਆ ਸੀ । ਗਵਾਸਕਰ ਦੀ  ਫਾਰਮ ਵੇਖ ਕੇ ਬੇਦੀ ਨੇ ਇਹ ਫੈਸਲਾ ਲਿਆ ਸੀ । ਗੇਲਥਿਨ ਤੋਂ ਬਿਸ਼ਨ ਬੇਦੀ ਦੀ ਇੱਕ ਧੀ ਸੀ । ਦੂਜੀ ਪਤਨੀ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸ ਦਾ ਨਾਂ ਅੰਗਦ ਬੇਦੀ ਹੈ ਅਤੇ ਉਹ ਬਾਵੀਵੁੱਡ ਵਿੱਚ ਅਦਾਕਾਰੀ ਕਰਦਾ ਹੈ । 3 ਸਾਲ ਪਹਿਲਾਂ ਪੁੱਤਰ ਦਾ ਵਿਆਹ ਅਦਾਕਾਰਾ ਨੇਹਾ ਦੂਪਿਆ ਨਾਲ ਹੋਇਆ ਸੀ ।

ਬਿਸ਼ਨ ਸਿੰਘ ਬੇਦੀ ਦੀ ਪਹਿਲੀ ਪਤਨੀ