Punjab

15 ਦਿਨ ਬਾਅਦ ਚੋਰੀ ਹੋਇਆ ਨਵਜੰਮਾ ਬੱਚਾ ਮਿਲਿਆ ! 14 ਸਾਲ ਬਾਅਦ ਮਾਂ ਦੀ ਗੋਦ ਭਰੀ ਸੀ ! ਘਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਮਸੀਹਾ !

ਬਿਉਰੋ ਰਿਪੋਰਟ  : ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਲਈ ਪੁਲਿਸ ਮਸੀਹਾ ਬਣਕੇ ਆਈ ਹੈ । 2 ਮਹੀਨੇ ਦੇ ਚੋਰੀ ਹੋਏ ਬੱਚੇ ਨੂੰ ਉਸ ਦੀ ਮਾਂ ਨਾਲ ਮਿਲਵਾ ਦਿੱਤਾ ਹੈ । ਬੀਬੀ ਨਾਨਕੀ ਹਸਪਤਾਲ ਤੋਂ ਇੱਕ ਔਰਤ ਬੱਚਾ ਚੋਰੀ ਕਰਕੇ ਲੈ ਗਈ ਸੀ। ਉਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ  ਵੀ ਕੈਦ ਹੋਈ ਸਨ। ਜਿਸ ਪਰਿਵਾਰ ਦਾ ਔਰਤ ਬੱਚਾ ਚੋਰੀ ਕਰਕੇ ਲੈਕੇ ਗਈ ਸੀ ਉਨ੍ਹਾਂ ਦੇ ਘਰ 14 ਸਾਲ ਬਾਅਦ ਬੱਚਾ ਹੋਇਆ ਸੀ।

ਪਰਿਵਾਰ ਦਾ ਕਹਿਣਾ ਸੀ ਗੋਦ ਵਿੱਚ ਚੁੱਕਣ ਦੇ ਬਹਾਨੇ ਔਰਤ ਬੱਚਾ ਚੋਰੀ ਕਰਕੇ ਲੈ ਗਈ । ਉਹ ਉਸ ਨੂੰ ਨਹੀਂ ਜਾਣ ਦੇ ਸਨ । ਬੱਚਾ ਮਿਲਣ ਤੋਂ ਬਾਅਦ ਪਰਿਵਾਰ ਪੁਲਿਸ ਦਾ ਤਹਿ ਦਿਲੋ ਧੰਨਵਾਦ ਕਰ ਰਿਹਾ ਹੈ । ਉਨ੍ਹਾਂ ਦਾ ਕਹਿਣਾ ਕਿ ਪੁਲਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨਵਾਂ ਜਨਮ ਮਿਲਿਆ ਹੈ। ਜਿਸ ਬੱਚੇ ਦੀ ਉਡੀਕ ਦੇ ਲਈ ਉਨ੍ਹਾਂ ਨੇ 14 ਸਾਲ ਤੱਕ ਇੰਤਜ਼ਾਰ ਕੀਤਾ ਸੀ ਉਸ ਨੂੰ ਔਰਤ ਮਿੰਟਾਂ ਵਿੱਚ ਚੋਰੀ ਕਰਕੇ ਲੈ ਗਈ ਸੀ । ਪਰਿਵਾਰ ਨੂੰ ਬੱਚਾ 15 ਦਿਨ ਤੋਂ ਬਾਅਦ ਮਿਲਿਆ ਹੈ । ਮਾਪਿਆਂ ਦਾ ਕਹਿਣਾ ਹੈ ਬੱਚੇ ਨੂੰ ਲੱਭਣ ਵਿੱਚ ਮੀਡੀਆ ਨੇ ਵੀ ਬਹੁਤ ਮਦਦ ਕੀਤੀ । ਪੁਲਿਸ ਨੇ ਬੱਚੇ ਲਈ ਦਿਨ ਰਾਤ ਇੱਕ ਕਰ ਦਿੱਤਾ ।

ਔਰਤ ਕੌਣ ਸੀ ਜਿਸ ਨੇ ਬੱਚਾ ਚੋਰੀ ਕੀਤਾ ਹੈ ਪੁਲਿਸ ਨੇ ਹੁਣ ਤੱਕ ਇਸ  ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇੰਨ੍ਹਾਂ ਜ਼ਰੂਰ ਹੈ ਕਿ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪਰਿਵਾਰ ਵਾਲੇ ਮੰਗ ਕਰ ਰਹੇ ਹਨ ਅਜਿਹੇ ਔਰਤ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਉਨ੍ਹਾਂ ਨੇ 14 ਸਾਲ ਤੱਕ ਸੁੰਨੀ ਗੋਦ ਭਰਤ ਦਾ ਇੰਤਜ਼ਾਰ ਕੀਤਾ ਜਦੋਂ ਪਰਮਾਤਮਾ ਨੇ ਮਿਹਰ ਕੀਤੀ ਤਾਂ ਹੁਣ ਬੱਚੇ ਚੋਰੀ ਦੇ 15 ਦਿਨ ਉਨ੍ਹਾਂ ਦੇ ਲਈ 15 ਸਾਲ ਦੇ ਬਰਾਬਰ ਸਨ  । ਹਰ ਵੇੇਲੇ ਉਹ ਬੱਚੇ ਦੀ ਸਲਾਮਤੀ ਦੀ ਅਰਦਾਸ ਕਰਦੇ ਸਨ ।