ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਦੇ ਇੱਕ ਘਰ ਵਿੱਚ 2 ਮਹੀਨੇ ਪਹਿਲਾਂ ਪੁੱਤ ਦੇ ਅਮਰੀਕਾ ਤੋਂ 13 ਸਾਲ ਬਾਅਦ ਪਰਤਨ ਦੀ ਖੁਸ਼ੀਆਂ ਸਨ । 2 ਮਹੀਨੇ ਰਹਿਣ ਤੋਂ ਬਾਅਦ ਜਦੋਂ ਪੁੱਤਰ ਕੁਲਵਿੰਦਰ ਵਾਪਸ ਪਰਤਿਆ ਤਾਂ ਉਸ ਨੂੰ ਲੈਕੇ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਪਰਿਵਾਰ ਦਾ ਕਲੇਜਾ ਚੀਰਿਆ ਗਿਆ ਹੈ। ਕੁਲਵਿੰਦਰ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ ।
ਕੁਲਵਿੰਦਰ ਗ੍ਰੀਨ ਕਾਰਡ ਹੋਲਡਰ ਸੀ ਅਤੇ ਅਮਰੀਕਾ ਦਾ ਪੱਕਾ ਨਾਗਰਿਕ ਸੀ । ਪਰਿਵਾਰ ਮੁਤਾਬਿਕ ਜਦੋਂ ਉਹ ਘਰ ਪਰਤਿਆ ਸੀ ਤਾਂ ਪੂਰਾ ਪਰਿਵਾਰ ਖੁਸ਼ ਸੀ,ਜਾਣ ਵੇਲੇ ਸਾਰੇ ਉਦਾਸ ਹੋ ਗਏ,ਕਿਸੇ ਨੂੰ ਨਹੀਂ ਪਤਾ ਸੀ ਕਿ ਕੁਲਵਿੰਦਰ ਨਾਲ ਅਖੀਰਲੀ ਵਾਰ ਮੁਲਾਕਾਤ ਹੋ ਰਹੀ ਹੈ । ਹੁਣ ਜਦੋਂ ਕੁਲਵਿੰਦਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤਾਂ ਪੂਰੇ ਪਿੰਡ ਵਿੱਚ ਖਾਮੋਸ਼ੀ ਹੈ । ਪਰਿਵਰ ਦਾ ਰੋਹ-ਰੋਹ ਕੇ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੁੱਤ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਦੇ ਲਈ ਮਦਦ ਕਰੇ। ਪਰਿਵਾਰ ਚਾਹੁੰਦਾ ਹੈ ਕਿ ਉਹ ਕੁਲਵਿੰਦਰ ਨੂੰ ਅੰਤਿਮ ਵਿਦਾਈ ਪਿੰਡ ਤੋਂ ਹੀ ਦੇਣ ।
ਕੁਲਵਿੰਦਰ ਭੈਣ ਨਾਲ ਹਰ ਰੋਜ ਕਰਦਾ ਸੀ ਫੋਨ
ਮ੍ਰਿਤਕ ਭੈਣ ਕੁਲਜੀਤ ਕੌਰ ਨੇ ਦੱਸਿਆ ਕਿ ਭਰਾ ਕੁਲਵਿੰਦਰ ਸਿੰਘ ਅਮਰੀਕਾ ਦਾ ਨਾਗਰਿਕ ਸੀ । ਉਹ 13 ਸਾਲ ਬਾਅਦ ਪਿੰਡ ਆਇਆ ਸੀ । 2 ਮਹੀਨੇ ਪਿੰਡ ਵਿੱਚ ਰਹਿਣ ਦੇ ਬਾਅਦ ਫਿਰ ਅਮਰੀਕਾ ਚਲਾ ਗਿਆ । ਭੈਣ ਨੇ ਕਿਹਾ ਅਮਰੀਕਾ ਵਿੱਚ ਉਸ ਦਾ ਕੰਮ ਠੀਕ ਚੱਲ ਰਿਹਾ ਸੀ,ਹਮੇਸ਼ਾ ਭੈਣ ਨੂੰ ਫੋਨ ਕਰਦਾ ਸੀ । ਪਰ ਜਦੋਂ 30 ਅਪ੍ਰੈਲ ਨੂੰ ਫੋਨ ਆਇਆ ਤਾਂ ਉਸ ਦੀ ਮੌਤ ਦੀ ਖਬਰ ਮਿਲੀ । ਹਾਲਾਂਕਿ ਹੁਣ ਤੱਕ ਇਹ ਨਹੀਂ ਸਾਫ ਹੋਇਆ ਹੈ ਕਿ ਮੌਤ ਦਾ ਕਾਰਨ ਕੀ ਸੀ ।