Punjab

ਜਲੰਧਰ ‘ਚ ਨਹੀਂ ਰੁਕਿਆ ਇਹ ਕੰਮ: ਜਾਇਦਾਦ ਦੇ ਵਿਵਾਦ ‘ਚ ਕਰ ਦਿੱਤਾ ਇਹ ਕਾਰਾ…

Gunshots fired over property dispute in Jalandhar...

ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਗੋਲ਼ੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਏ ਦਿਨ ਗੋਲ਼ੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਆਮ ਲੋਕ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਗੋਲ਼ੀਬਾਰੀ ਦਾ ਤਾਜ਼ਾ ਮਾਮਲਾ ਜਲੰਧਰ ਦੇ ਕਿਸ਼ਨਪੁਰਾ-ਲੰਮਾ ਪਿੰਡ ਰੋਡ ’ਤੇ ਸਾਹਮਣੇ ਆਇਆ ਹੈ ਜਿੱਥੇ ਜਾਇਦਾਦ ਦੇ ਵਿਵਾਦ ਵਿੱਚ ਗੋਲੀਆਂ ਚਲਾਈਆਂ ਗਈਆਂ ਹਨ।

ਇਲਜ਼ਾਮ ਹੈ ਕਿ ਲੰਮਾ ਪਿੰਡ ਰੋਡ ‘ਤੇ ਬੀਐਮਐਸ ਫ਼ੈਸ਼ਨ ਦੇ ਮਾਲਕ ਲਕਸ਼ਯ ਵਰਮਾ ਨੇ ਆਪਣੇ ਭਰਾ ਅਤੇ ਦੋਸਤਾਂ ਨਾਲ ਮਿਲ ਕੇ ਗੋਲ਼ੀਬਾਰੀ ਕੀਤੀ। ਜਿਸ ਘਰ ‘ਚ ਗੋਲ਼ੀਬਾਰੀ ਹੋਈ, ਉਸ ਘਰ ਦੀ ਮਾਲਕਣ ਰਜਨੀ ਨੇ ਦੋਸ਼ ਲਾਇਆ ਕਿ ਲਕਸ਼ਯ ਵਰਮਾ ਨੇ ਉਸ ਦੀਆਂ ਦੁਕਾਨਾਂ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਹ ਉਨ੍ਹਾਂ ਤੋਂ ਉਸ ਜ਼ਮੀਨ ਦੇ ਕਾਗ਼ਜ਼ ਮੰਗਦਾ ਹੈ ਜਿਸ ’ਤੇ ਦੁਕਾਨਾਂ ਹਨ। ਇਸ ਗੱਲ ਨੂੰ ਲੈ ਕੇ ਉਹ ਅਕਸਰ ਝਗੜਾ ਕਰਦਾ ਰਹਿੰਦਾ ਸੀ। ਦੇਰ ਰਾਤ 12:30 ਵਜੇ ਲਕਸ਼ੈ ਆਪਣੇ ਦੋਸਤਾਂ ਅਤੇ ਭਰਾ ਪ੍ਰਥਮ ਵਰਮਾ ਨਾਲ ਸ਼ਰਾਬ ਪੀ ਰਿਹਾ ਸੀ। ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ।

ਔਰਤ ਦੇ ਲੜਕੇ ਨੇ ਦੋਸ਼ ਲਾਇਆ ਕਿ ਉਸ ਨੇ ਥਾਣਾ ਡਵੀਜ਼ਨ ਨੰਬਰ-8 ਨੂੰ ਵੀ ਫ਼ੋਨ ਕੀਤਾ ਪਰ ਥਾਣਾ ਇੰਚਾਰਜ ਨੇ ਸਵੇਰੇ ਆਉਣ ਦੀ ਗੱਲ ਕਹੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਅਦ ਵਿੱਚ ਉਹ ਵੀ ਆਇਆ ਪਰ ਬਿਨਾਂ ਕੋਈ ਕਾਰਵਾਈ ਕੀਤੇ ਮੌਕੇ ਤੋਂ ਵਾਪਸ ਚਲਾ ਗਿਆ। ਉਸ ਨੇ ਘਰ ਦੀ ਕੰਧ ‘ਤੇ ਗੋਲੀ ਦੇ ਨਿਸ਼ਾਨ ਵੀ ਦਿਖਾਏ। ਪੁਲਿਸ ਨੇ ਗੋਲੀਆਂ ਦੇ ਖੋਲ੍ਹ ਵੀ ਬਰਾਮਦ ਕੀਤੇ ਹਨ।