India

ਕੇਬਲ ਪੁੱਲ ਟੁੱਟਿਆ, 400 ਲੋਕ ਨਦੀ ਵਿੱਚ ਡਿੱਗੇ, ਇੱਕ ਦਿਨ ਪਹਿਲਾਂ ਦੀ ਖੁੱਲਿਆ ਸੀ

Gujrat bridge broken over 60 people dead

ਬਿਊਰੋ ਰਿਪੋਰਟ : ਗੁਜਰਾਤ ਦੇ ਮੋਰਬੀ ਵਿੱਚ ਵੱਡਾ ਹਾਦਸਾ ਹੋਇਆ ਹੈ। ਕੇਬਲ ਨਾਲ ਬਣਿਆ ਪੁੱਲ ਟੁੱਟ ਗਿਆ ਹੈ ਜਿਸ ਨਾਲ 400 ਤੋਂ ਵੱਧ ਲੋਕ ਮੱਛੂ ਨਦੀ ਵਿੱਚ ਡਿੱਗ ਗਏ ਹਨ। ਹੁਣ ਤੱਕ ਕਈ  ਲੋਕਾਂ ਦੇ ਮੌਤ ਦੀ ਖ਼ਬਰ ਹੈ, ਪੁੱਲ ਪਿਛਲੇ 6 ਮਹੀਨਿਆਂ ਤੋਂ ਬੰਦ ਸੀ ਅਤੇ ਮਰਮਤ ਤੋਂ ਬਾਅਦ ਇਸ ਨੂੰ ਦਿਵਾਲੀ ਤੋਂ ਇੱਕ ਦਿਨ ਬਾਅਦ ਹੀ ਖੋਲਿਆ ਗਿਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨਾਲ ਵੀ ਗੱਲਬਾਤ ਕੀਤੀ ਅਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ ਹੈ। ਮੁੱਖ ਮੰਤਰੀ ਨੇ ਦੱਸਿਆ ਹੈ ਬਚਾਅ ਦਾ ਕੰਮ ਚੱਲ ਰਿਹਾ ਹੈ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਪੁੱਲ ਦੀ ਸਮਰਥਾਂ 100 ਲੋਕਾਂ ਦੀ ਸੀ ਪਰ ਐਤਵਾਰ ਹੋਣ ਦੀ ਵਜ੍ਹਾ ਕਰਕੇ 400 ਤੋਂ ਵੱਧ ਲੋਕ ਪੁੱਲ ‘ਤੇ ਪਹੁੰਚ ਗਏ ਸਨ। ਅਜਿਹੇ ਵਿੱਚ ਜੇਕਰ ਕਿਸੇ ਇੱਕ ਸ਼ਖ਼ਸ ਦਾ ਭਾਰ 60 ਕਿਲੋ ਮੰਨਿਆ ਜਾਵੇ ਤਾਂ ਪੁੱਲ ‘ਤੇ 30 ਟਨ ਤੋਂ ਵੱਧ ਦਾ ਲੋਡ ਸੀ । ਜ਼ਿਲ੍ਹਾਂ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ (02822243300) ਜਾਰੀ ਕੀਤਾ ਹੈ।

ਮਦਦ ਦੇ ਲਈ SDRF ਅਤੇ NDRF ਦੀਆਂ ਟੀਮਾਂ ਘਟਨਾ ਵਾਲੀ ਥਾਂ ‘ਤੇ ਪਹੁੰਚ ਚੁੱਕਿਆ ਹਨ । ਇਸ ਤੋਂ ਇਲਾਵਾ ਕੱਛ ਅਤੇ ਰਾਜਕੋਟ ਤੋਂ ਤੈਰਾਕਾਂ ਦੀਆਂ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ।

140 ਸਾਲ ਪੁਰਾਣਾ ਪੁੱਲ

ਮੋਰਬੀ ਦਾ ਸਸਪੈਂਸ਼ਨ ਬ੍ਰਿਜ 140 ਸਾਲ ਪੁਰਾਣਾ ਸੀ ਅਤੇ ਇਸ ਦੀ ਲੰਬਾਈ 765 ਫੁੱਟ ਸੀ। ਇਹ ਬ੍ਰਿਜ ਦੇਸ਼ ਦੇ ਸਭ ਤੋਂ ਪੁਰਾਣੇ ਪੁੱਲਾਂ ਵਿੱਚੋਂ ਇੱਕ ਸੀ । ਇਸ ਦਾ ਉਦਘਾਟਨ ਮੁੰਬਈ ਦੇ ਤਤਕਾਲੀ ਗਵਰਨਰ ਰਿਚਰਡ ਟੈਪਲ ਨੇ ਫਰਵਰੀ 1879 ਵਿੱਚ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਹ ਪੁੱਲ ਉਸ ਵੇਲੇ 3.5 ਲੱਖ ਦੀ ਲਾਗਤ ਨਾਲ ਬਣਿਆ ਸੀ । ਸਿਰਫ਼ ਇੰਨਾਂ ਹੀ ਨਹੀਂ ਪੁੱਲ ਨੂੰ ਬਣਾਉਣ ਦਾ ਪੂਰਾ ਸਮਾਨ ਇੰਗਲੈਂਡ ਤੋਂ ਆਇਆ  ਸੀ। ਕਈ ਵਾਰ ਪੁੱਲ ਦਾ ਰਿਨੋਵੇਸ਼ਨ ਹੋ ਚੁੱਕਿਆ ਸੀ। ਦਿਵਾਲੀ ਤੋਂ ਪਹਿਲਾਂ ਹੀ ਪੁੱਲ ਦੀ ਮਰਮਤ ‘ਤੇ 2 ਕਰੋੜ ਖਰਚ ਕੀਤੇ ਗਏ ਸਨ ।

ਓਰੇਵਾ ਗਰੁੱਪ ਕੋਲ ਸੀ ਰਿਪੇਅਰ ਦਾ ਜ਼ਿੰਮਾ

ਬ੍ਰਿਜ ਦੇ ਰਿਪੇਅਰ ਦੀ ਜ਼ਿੰਮੇਵਾਰੀ ਓਵੇਰਾ ਗਰੁੱਪ ਦੇ ਕੋਲ ਸੀ । ਇਸ ਗਰੁੱਪ ਨੇ ਹੀ ਮਾਰਚ 2022 ਤੋਂ ਮਾਰਚ 2037 ਤੱਕ ਯਾਨੀ 15 ਸਾਲ ਦੇ ਲਈ ਮੋਰਬੀ ਨਗਰ ਨਿਗਮ ਨਾਲ ਸਮਝੌਤਾ ਕੀਤਾ ਸੀ। ਗਰੁੱਪ ਦੇ ਕੋਲ ਦੀ ਪੁੱਲ ਦੀ ਸੁਰੱਖਿਆ ਸਫਾਈ,ਟੋਲ ਵਸੂਲਣ ਦੀ ਜ਼ਿੰਮੇਵਾਰੀ ਸੀ । ਕਿਹਾ ਜਾਂਦਾ ਹੈ ਕਿ ਮੋਰਬੀ ਦੇ ਰਾਜਾ ਇਸੇ ਪੁੱਲ ਤੋਂ ਹੀ ਰਾਜ ਦਰਬਾਰ ਜਾਂਦੇ ਸਨ ।