India

ਕਰਿਆਨਾ ਵਪਾਰੀ ਨੂੰ1 ਅਰਬ ਰੁਪਏ ਦੀ ਟੈਕਸ ਚੋਰੀ ਦਾ ਨੋਟਿਸ

UP ਦੇ ਬੁਲੰਦਸ਼ਹਿਰ ਦੇ ਇਕ ਮਾਮੂਲੀ ਕਰਿਆਨਾ ਵਪਾਰੀ ਨੂੰ ਇਨਕਮ ਟੈਕਸ ਵਿਭਾਗ ਨੇ 141 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ’ਤੇ ਟੈਕਸ ਚੋਰੀ ਦਾ ਨੋਟਿਸ ਭੇਜਿਆ ਹੈ। ਨੋਟਿਸ ਮਿਲਣ ਤੋਂ ਬਾਅਦ ਦੁਕਾਨਦਾਰ ਤੇ ਉਸ ਦਾ ਪਰਿਵਾਰ ਡੂੰਘੇ ਸਦਮੇ ’ਚ ਹਨ। ਐੱਸਐੱਸਪੀ ਦੇ ਹੁਕਮ ’ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਸੁਧੀਰ ਗੁਪਤਾ ਘਰ ’ਤੇ ਇਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਕਰਦਾ ਹੈ।

ਇਸ ਨਾਲ ਮਹੀਨੇ ’ਚ ਸਿਰਫ਼ 10 ਤੋਂ 12 ਹਜ਼ਾਰ ਰੁਪਏ ਦੀ ਆਮਦਨ ਹਾਸਲ ਕਰਦਾ ਹੈ। ਉਸ ਨੇ ਦੱਸਿਆ ਕਿ ਸਾਲ 2022 ’ਚ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਆਧਾਰ ਤੇ ਪੈਨ ਕਾਰਡ ਦੀ ਦੁਰਵਰਤੋਂ ਕਰ ਕੇ ਦਿੱਲੀ ’ਚ ਛੇ ਫ਼ਰਜ਼ੀ ਕੰਪਨੀਆਂ ਸਥਾਪਿਤ ਕੀਤੀਆਂ ਹਨ। ਪਹਿਲਾਂ ਵੀ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ ਦਾ ਉਨ੍ਹਾਂ ਨੇ ਜਵਾਬ ਦਿੱਤਾ ਸੀ ਪਰ ਹੁਣ 10 ਜੁਲਾਈ ਨੂੰ ਫਿਰ ਤੋਂ ਇਨਕਮ ਟੈਕਸ ਨੇ ਉਨ੍ਹਾਂ ਨੂੰ 141 ਕਰੋੜ, 38 ਲੱਖ 47 ਹਜ਼ਾਰ 126 ਰੁਪਏ ਦੀ ਵਿਕਰੀ ਦਾ ਨੋਟਿਸ ਭੇਜਿਆ ਹੈ।