Punjab

ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਮਿਲਣਾ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਤਾਂ ਨਹੀਂ

Grenade found outside a house in Amritsar’s residential area; bomb squad present at spotਅੰਮ੍ਰਿਤਸਰ ਦੇ ਰੰਜੀਤ ਐਵੇਨਿਊ ਵਿੱਚ ਇਕ ਘਰ ਦੇ ਬਾਹਰੋਂ ਹੈਂਡ ਗ੍ਰੇਨੇਡ ਮਿਲਿਆ ਹੈ। ਇਹ ਹੈਂਡ ਗ੍ਰੇਨੇਡ ਰੇਤੇ ਦੇ ਥੈਲਿਆਂ ਹੇਠਾਂ ਲੁਕੋਇਆ ਗਿਆ ਸੀ। ਗ੍ਰੇਨੇਡ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੈਂਡ ਗ੍ਰੇਨੇਡ ਦੀ ਸੂਚਨਾ ਪਾ ਕੇ ਪਹੁੰਚੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੇ ਡੀਸੀਪੀ ਮੁਖਵਿੰਦਰ ਭੁੱਲਰ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੰਬ ਨਿਰੋਧਕ ਦਸਤਾ ਵੀ ਮੌਕੇ ਉੱਤੇ ਜਾਂਚ ਕਰਨ ਲਈ ਪਹੁੰਚਿਆ ਹੈ।

ਜ਼ਿਕਰਯੋਗ ਹੈ ਕਿ 15 ਅਗਸਤ ਤੋਂ ਪਹਿਲਾਂ ਇਹ ਵਿਸਫੋਟਕ ਸਮੱਗਰੀ ਮਿਲਣਾ ਕਈ ਸਵਾਲ ਖੜ੍ਹੇ ਕਰਦੀ ਹੈ।ਸੁਰੱਖਿਆ ਮਾਹਿਰ ਇਸਨੂੰ ਕਿਸੇ ਵੱਡੀ ਸਾਜਿਸ਼ ਨਾਲ ਵੀ ਜੋੜ ਰਹੇ ਹਨ। ਹਾਲਾਂਕਿ ਇਹ ਕਿਸੇ ਸ਼ਰਾਰਤੀ ਤੱਤ ਦਾ ਵੀ ਕੰਮ ਹੋ ਸਕਦਾ ਹੈ।

ਦੱਸ ਦਈਏ ਕਿ ਅੰਮ੍ਰਿਤਸਰ ਵਿਚ ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨ ਸਰਹੱਦ ਉੱਤੇ ਪਿੰਡ ਡਾਲੇਕੇ ਕੋਲ ਸ਼ਨੀਵਾਰ ਤੇ ਐਤਵਾਰ ਨੂੰ ਦੇਰ ਰਾਤ ਤਿੰਨ ਕਿਲੋ ਆਰਡੀਐਕਸ, ਪੰਜ ਹੈਂਡ ਗ੍ਕੇਨੇਡ ਤੇ 100 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਗਏ ਹਨ।ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੂੰ ਟਿਫਨ ਬੰਬ ਤੇ ਤਿੰਨ ਡੇਟੋਨੇਟਰ ਵੀ ਮਿਲੇ ਸਨ।

Comments are closed.