‘ਦ ਖ਼ਾਲਸ ਬਿਊਰੋ : ਪੰਜਾਬ ਪੁਲੀਸ ਨੇ ਅੱਜ ਸਰਕਾਰੀ ਕੁਆਟਰਾਂ ਦੇ ਵਿੱਚ ਬਿਨਾਂ ਮੰਨਜੂਰੀ ਤੋਂ ਫਾਲਤੂ ਕੁੱਤੇ ਰੱਖਣ ਦੇ ਸਬੰਧ ਵਿੱਚ ਨਵੇਂ ਹੁਕਮ ਜਾਰੀ ਕੀਤੇ ਗਏ ਹਨ।ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਪੁਲੀਸ ਮੁਲਾਜ਼ਮ ਸਰਕਾਰੀ ਕੁਆਰਟਰਾਂ ’ਚ ਰਹਿੰਦੇ ਹਨ, ਉਨ੍ਹਾਂ ਲਈ ਪਾਲਤੂ ਕੁੱਤਾ ਰੱਖਣ ਲਈ ਇਜਾਜ਼ਤ ਲੈਣੀ ਲਾਜ਼ਮੀ ਹੈ। ਜੇਕਰ ਕੋਈ ਮੁਲਾਜ਼ਮ ਅਜਿਹਾ ਨਹੀਂ ਕਰਦਾ ਤਾਂ ਹੁਕਮਾਂ ਮੁਤਾਬਕ, ਜਿਨ੍ਹਾਂ ਨੇ ਇਜਾਜ਼ਤ ਨਹੀਂ ਲਈ ਉਹ ਹਫ਼ਤੇ ਦੇ ਅੰਦਰ ਇਨ੍ਹਾਂ ਕੁੱਤਿਆਂ ਨੂੰ ਰਿਹਾਇਸ਼ੀ ਇਲਾਕਿਆਂ ’ਚੋ ਬਾਹਰ ਕੱਢ ਦੇਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।