Punjab

ਸਿੱਧੂ ਆਏ ਕਿਸਾਨਾਂ ਦੇ ਹੱਕ ‘ਚ, ਮਾਨ ਸਰਕਾਰ ਨੂੰ ਲਿਆ ਨਿ ਸ਼ਾਨੇ ‘ਤੇ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਬਿਜਲੀ ਦੇ ਸੰਕਟ, ਕਿਸਾਨਾਂ ਦੇ ਮੁਆਵਜ਼ੇ ਅਤੇ ਐਮਐਸਪੀਦੇ ਮੁੱਦਿਆਂ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸਾਨਾਂ ਨਾਲ ਨਾ ਉਲਝਣ ਤੇ ਉਨ੍ਹਾਂ ਦੇ ਮਸਲੇ ਹੱਲ ਕਰਨ।

ਸਿੱਧੂ ਨੇ ਪਹਿਲਾਂ ਟਵਿਟ ਕਰਦਿਆਂ ਕਿਹਾ ਕਿ ਤੁਹਾਨੂੰ ਉਨ੍ਹਾਂ ਕਿਸਾਨਾਂ ਨਾਲ ਟਕਰਾਅ ਦੇ ਰਾਹ ‘ਤੇ ਨਾ ਜਾਣ ਦੀ ਅਪੀਲ ਕਰਦਾ ਹਾਂ ਜੋ ਸਾਡੀ ਆਬਾਦੀ ਦਾ 60% ਹਿੱਸਾ ਹਨ ਅਤੇ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਕਿਸਾਨਾਂ ਦੇ ਖਿਲਾਫ ਕਦੇ ਵੀ ਕਿਸੇ ਨੇ ਲੜਾਈ ਨਹੀਂ ਜਿੱਤੀ… ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰੋ ਅਤੇ ਤੁਹਾਡੀਆਂ 70% ਤੋਂ ਵੱਧ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਇੱਕ ਹੋਰ ਟਵਿਟ ਕਰਦੇ ਹੋਏ ਸਿੱਧੂ ਨੇ ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ ਜੋ ਸਾਬਤ ਕਰਦਾ ਹੋਵੇ ਕਿ ਸਿੱਧੀ ਬਿਜਾਈ ਪਾਣੀ ਦੀ ਬਚਤ ਕਰਦੀ ਹੈ, ਇਸ ਲਈ 80% ਕਿਸਾਨਾਂ ਲਈ ਸਿੱਧੀ ਬਿਜਾਈ ਸੰਭਵ ਨਹੀਂ ਹੋਵੇਗੀ ਜਿਨ੍ਹਾਂ ਨੇ ਪਰਾਲੀ ਵਿਚੇ ਸਾੜੀ ਹੈ ਅਤੇ ‘ਪਨੀਰੀ’ ਵੀ ਬੀਜ ਦਿੱਤੀ ਹੈ। 18 ਅਤੇ 10 ਜੂਨ ਵਿੱਚ ਕੀ ਫਰਕ ਹੈ, ਜੇਕਰ ਬਿਜਲੀ ਦੀ ਸਮੱਸਿਆ ਹੈ, ਤਾਂ ਕਿਸਾਨਾਂ ਨੂੰ ਸੱਚ ਦੱਸੋ।”

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵਿਟ ਕਰੇਕ ਮਾਨ ਸਰਕਾਰ ਨੂੰ ਕਿਹਾ ਕਿ ਜਿੱਥੋਂ ਤੱਕ ‘ਮੁਰਦਾਬਾਦ’ ਦਾ ਸਵਾਲ ਹੈ ਤੁਸੀਂ ਸਾਰੀ ਉਮਰ ਵਿਰੋਧੀ ਧਿਰ ‘ਚ ‘ਮੁਰਦਾਬਾਦ’ ਕਰਦੇ ਰਹੇ ਹੋ, ਕਿਰਪਾ ਕਰਕੇ ਆਪਣੇ ਕੰਨ ‘ਅੰਨ-ਦਾਤਾ’ ਵੱਲ ਧਿਆਨ ਨਾਲ ਸੁਣੋ। ਹੱਲ ਲਈ ਦਿੱਲੀ ਨਾ ਭੱਜੋ। ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਉਨਾਂ ਨੇ ਕਿਹਾ ਕਿ ਦਿੱਲੀ ਵਿੱਚ 3 ਵਿੱਚੋਂ 1 ਕਾਲੇ ਕਾਨੂੰਨਾਂ ਨੂੰ ਸੂਚਿਤ ਕਰਕੇ ਕਿਸਾਨਾਂ ਨੂੰ ਪਿੱਠ ਦਿਖਾਉਣ ਦਾ ਇਤਿਹਾਸ ਰਿਹਾ ਹੈ।