Punjab

ਸਰਕਾਰ ਨੇ ਨਵੇਂ ਡੀਜੀਪੀ ਲਈ 10 ਨਾਂਵਾਂ ਦਾ ਪੈਨਲ ਕੇਂਦਰ ਨੂੰ ਭੇਜਿਆ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੇਂ ਰੈਗੂਲਰ ਡੀਜੀਪੀ ਦੀ ਨਿਯੁਕਤੀ ਲਈ 10 ਆਈਪੀਐੱਸ ਅਫਸਰਾਂ ਦੇ ਨਾਂਵਾਂ ਦਾ ਪੈਨਲ ਬੀਤੀ ਰਾਤ ਨੂੰ ਯੂਪੀਐੱਸਸੀ ਨੂੰ ਭੇਜਿਆ ਹੈ। ਇਹਨਾਂ ਨਾਂਵਾਂ ਵਿੱਚ ਐੱਸ ਚਟੋਪਾਧਿਆ, ਡੀਜੀਪੀ ਦਿਨਕਰ ਗੁਪਤਾ, ਐੱਮ.ਕੇ. ਤਿਵਾੜੀ, ਵੀ.ਕੇ. ਭਾਵੜਾ, ਪਰਬੋਧ ਕੁਮਾਰ, ਰੋਹਿਤ ਚੌਧਰੀ, ਆਈ.ਪੀ.ਐੱਸ. ਸਹੋਤਾ, ਸੰਜੀਵ ਕਾਲੜਾ, ਪਾਰਸ ਜੈਨ ਅਤੇ ਬੀ.ਕੇ. ਉਪੱਲ ਸ਼ਾਮਲ ਹਨ। 

ਮੌਜੂਦਾ ਡੀਜੀਪੀ ਦਿਨਕਰ ਗੁਪਤਾ ਛੁੱਟੀ ’ਤੇ ਚੱਲ ਰਹੇ ਹਨ, ਜਿਸ ਕਾਰਨ ਆਈ.ਪੀ.ਐੱਸ ਸਹੋਤਾ ਨੂੰ ਡੀਜੀ ਪੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਬੀ.ਕੇ. ਉਪੱਲ ਨੇ ਵੀ ਇੱਕ ਮਹੀਨੇ ਦੀ ਛੁੱਟੀ ਲਈ ਹੈ, ਉਹ ਇਸ ਵੇਲੇ ਵਿਜੀਲੈਂਸ ਮੁਖੀ ਹਨ।  ਆਮ ਪ੍ਰਕਿਰਿਆ ਇਹ ਹੈ ਕਿ ਯੂਪੀਐੱਸਸੀ ਹੁਣ ਇਹਨਾਂ 10 ਵਿੱਚੋਂ 3 ਨਾਂ ਪ੍ਰਵਾਨ ਕਰਕੇ ਸੂਬਾ ਸਰਕਾਰ ਨੂੰ ਭੇਜੇਗੀ, ਜਿਸ ਵਿੱਚੋਂ ਇੱਕ ਨੂੰ ਸੂਬਾ ਸਰਕਾਰ ਡੀਜੀਪੀ ਨਿਯੁਕਤ ਕਰ ਸਕਦੀ ਹੈ। 

ਚੇਤੇ ਕਰਾਇਆ ਜਾਂਦਾ ਹੈ ਕਿ ਪਿਛਲੀ ਵਾਰ ਵੀ ਡੀਜੀਪੀ ਲਈ ਸੈਂਟਰ ਨੂੰ ਭੇਜੇ ਨਾਂ ਵਿੱਚ ਸੁਭਾਸ਼ ਚੱਟੋਪਧਿਆਏ ਅਤੇ ਮੁਹੰਮਦ ਮੁਸਤਫ਼ਾ ਦਾ ਨਾਂ ਸ਼ਾਮਿਲ ਸੀ। ਉਦੋਂ ਵੀ ਚੱਟੋਪਧਿਆਏ ਦੇ ਨਾਂ ‘ਤੇ ਮੋਹਰ ਲੱਗਣ ਤੋਂ ਰਹਿ ਗਈ ਸੀ। ਮੁਹੰਮਦ ਮੁਸਤਫ਼ਾ ਸੇਵਾ ਮੁਕਤ ਹੋ ਚੁੱਕੇ ਹਨ।