‘ਦ ਖ਼ਾਲਸ ਬਿਊਰੋ :ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ,ਉਦੋਂ ਤੋਂ ਜ਼ਿਲ੍ਹਾ ਪ੍ਰਸ਼ਾਸਨਾਂ ਕੰਮਾਂ ਨੂੰ ਸੁਧਾਰਨ ਲਈ ਹੋਰ ਕੋਸ਼ਿਸ਼ਾਂ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਬਾਅਦ ਹੁਣ ਜ਼ਿਲ੍ਹਾ ਗੁਰਦਾਸਪੁਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਬਿਨਾਂ ਮਨਜ਼ੂਰੀ ਲਏ ਕਿਸੇ ਵੀ ਵਿਭਾਗ ਦਾ ਕੋਈ ਵੀ ਫੀਲਡ ਅਧਿਕਾਰੀ, ਕਰਮਚਾਰੀ ਚੰਡੀਗੜ੍ਹ ਦੌਰੇ ਉਤੇ ਨਹੀਂ ਜਾ ਸਕਦਾ ਤੇ ਨਾ ਹੀ ਆਪਣੇ ਕੰਟਰੋਲਿੰਗ ਅਫਸਰ ਦੀ ਆਗਿਆ ਤੋਂ ਬਿਨਾਂ ਆਪਣੀ ਡਿਊਟੀ ਵਾਲੇ ਸਟੇਸ਼ਨ ਨੂੰ ਛੱਡੇਗਾ।
ਸਾਰੇ ਸੇਵਾ ਕੇਂਦਰਾਂ ਤੇ ਸਾਂਝ ਕੇਂਦਰਾਂ ਵਿੱਚ ਬਕਾਏ ਪਏ ਸਾਰੇ ਕੰਮਾਂ ਨੂੰ ਜਲਦੀ ਤੋਂ ਜਲਦੀ ਨਿਪਟਾਏ ਜਾਣ ਸੰਬੰਧੀ ਨਿਰਦੇਸ਼ ਵੀ ਦਿੱਤੇ ਗਏ ਹਨ । ਇਹ ਵੀ ਕਿਹਾ ਗਿਆ ਕਿ ਜ਼ਿਲ੍ਹਾ ਸਿਸਟਮ ਮੈਨੇਜਰ ਪੀ ਐਲ ਆਰ ਐਸ ਗੁਰਦਾਸਪੁਰ ਨੂੰ ਹਰ ਰੋਜ,ਇਕ ਦਿਨ ਪਹਿਲਾਂ ਹੋਈ ਰਜਿਸਟਰੀਆਂ ਦੀ ਸੂਚੀ ਸ਼ਿਕਾਇਤ ਸਾਖਾ ਨੂੰ ਭੇਜਣੀ ਹੋਵੇਗੀ ਤੇ ਨਾਲ ਹੀ ਖਰੀਦਣ ਅਤੇ ਵੇਚਣ ਵਾਲੇ ਵਿਅਕਤੀ ਦਾ ਫੋਨ ਨੰਬਰ ਸੰਬੰਧੀ ਜਾਣਕਾਰੀ ਵੀ।
Comments are closed.