India

ਟਰੇਡ ਯੂਨੀਅਨਾਂ ਜਾਣਗੀਆਂ 28-29 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਤੇ

‘ਦ ਖ਼ਾਲਸ ਬਿਊਰੋ :ਕੇਂਦਰੀ ਟਰੇਡ ਯੂਨੀਅਨਾਂ 28 ਤੇ 29 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਤੋ ਜਾ ਰਹੀਆਂ ਹਨ। ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਮੁਤਾਬਕ ਵਰਕਰ, ਕਿਸਾਨ ਤੇ ਆਮ ਲੋਕਾਂ ਨੂੰ ਸਰਕਾਰੀ ਨੀਤੀਆਂ ਪ੍ਰਭਾਵਿਤ ਕਰ ਰਹੀਆਂ ਹਨ। ਇਨ੍ਹਾਂ ਦੇ ਵਿਰੋਧ  ਵਿਚ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਦੀ ਦਿੱਲੀ ਵਿਚ ਹੋਈ ਮੀਟਿੰਗ ਮੌਕੇ ਦੋ ਦਿਨਾਂ ਦੀ ਇਸ ਹੜਤਾਲ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਯੂਨੀਅਨਾਂ ਦੀ ਮੀਟਿੰਗ ਵਿਚ ਇਸ ਗੱਲ ਤੇ ਗੋਰ ਕੀਤਾ ਗਿਆ ਕਿ ਚੋਣਾਂ ਤੇ ਨਤੀਜੇ ਆਉਣ ਮਗਰੋਂ ਭਾਜਪਾ ਦੀ ਕੇਂਦਰ ਸਰਕਾਰ ਨੇ ਕਈ ਲੋਕ ਵਿਰੋਧੀ ਕੰਮ ਸ਼ੁਰੂ ਕਰ ਦਿੱਤੇ ਹਨ,ਜਿਵੇਂਕਿ ਈਪੀਐਫ ਦੇ ਵਿਆਜ ਦਰ ਘਟਾ ਕੇ 8.1 ਪ੍ਰਤੀਸ਼ਤ ਕਰ ਦਿੱਤੀ ਗਈ ਹੈ ਤੇ ਪੈਟਰੋਲ, ਐਲਪੀਜੀ, ਮਿੱਟੀ ਦੇ ਤੇਲ, ਸੀਐਨਜੀ ਦਾ ਭਾਅ ਇਕਦਮ ਚੱੜ ਗਏ ਹਨ ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਜਨਤਕ ਕੰਪਨੀਆਂ ਦੇ ਮੁਦਰੀਕਰਨ ਦੀ ਯੋਜਨਾ ਕਰਨ ਦੀ ਸਲਾਹ ਵੀ ਕਰ ਰਹੀ ਹੈ। ਯੂਨੀਅਨ ਦੇ ਬੁਲਾਰਿਆਂ ਅਨੁਸਾਰ ਰੋਡਵੇਜ਼, ਟਰਾਂਸਪੋਰਟ ਤੇ ਬਿਜਲੀ ਵਰਕਰਾਂ ਤੋਂ ਇਲਾਵਾ ਰੇਲਵੇ ਤੇ ਰੱਖਿਆ ਖੇਤਰ ਵੀ ਨੇ ਹੜਤਾਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ ਤੇ ਵਿੱਤੀ ਖੇਤਰ ਜਿਨ੍ਹਾਂ ਵਿਚ ਬੈਂਕਿੰਗ ਤੇ ਬੀਮਾ ਸ਼ਾਮਲ ਹਨ, ਵੀ ਹੜਤਾਲ ਵਿਚ ਸ਼ਾਮਲ ਹੋ ਰਹੇ ਹਨ।

Comments are closed.