‘ਦ ਖ਼ਾਲਸ ਬਿਊਰੋ : ਯੂਕਰੇਨ ‘ਚ ਫਸੇ ਵਿਦਿਆਰਥੀਆਂ ਲਈ ਵੱਡੀ ਰਾਹਤ, ਭਾਰਤ ਸਰਕਾਰ ਹੰਗਰੀ ਅਤੇ ਰੋਮਾਨੀਆ ਰਾਹੀਂ ਲਿਆਵੇਗੀ ਦੇਸ਼। ਭਾਰਤ ਸਰਕਾਰ ਯੁਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਚਿੰਤਤ ਹੈ। ਸਰਕਾਰ ਨੇ ਉਨ੍ਹਾਂ ਨੂੰ ਹੰਗਰੀ ਰਾਹੀਂ ਬਾਹਰ ਕੱਢਣ ਦੀ ਯੋਜਨਾ ਬਣਾਈ ਹੈ।
ਭਾਰਤ ਦੀ ਬੁੱਧਾਪਿਸ਼ਟ ਸਥਿੱਤ ਅੰਬੈਸੀ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਹੰਗਰੀ ਨਾਲ ਲੱਗਦੀਆਂ ਸਰਹੱਦਾ ਵੱਲ ਆਉਣ ਦੀ ਸਲਾਹ ਦਿੱਤੀ ਹੈ । ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਵਾਸਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਭਾਰਤ ਆਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਖਰਚੇ ਲਈ ਡਾਲਰ ਅਤੇ ਕੋਵਿਡ ਟੀਕਾਕਰਨ ਸਰਫੀਟਕੇਟ ਨਾਲ ਲਿਆਉਣ ਲਈ ਕਿਹਾ ਗਿਆ ਹੈ। ਸਰਕਾਰ ਨੇ ਯਾਤਰਾ ਕਰਨ ਵਾਲੀਆਂ ਬੱਸਾਂ ਜਾਂ ਕਾਰਾਂ ਮੁੱਹਰੇ ਭਾਰਤੀ ਝੰਡਾ ਲਾਉਣ ਦੀ ਸਲਾਹ ਦਿੱਤੀ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਬੇਸਮੈਟ ਵਿੱਚ ਲੁੱਕ ਕੇ ਦਿਲ ਕੱਟੀ ਕਰ ਰਹੇ ਹਨ ਜਿੱਥੋ ਦੀਆਂ ਛੱਤਾਂ ‘ਤੇ ਵਰਦੀਆਂ ਗੋ ਲੀਆਂ ਖੜਾਕ ਸੁਣ ਕੇ ਤਰਬਕ ਜਾਂਦੇ ਹਨ।