Punjab

ਮੰਤਰੀਆਂ ਨੂੰ ਮਿਲੀਆਂ ਸਰਕਾਰੀ ਕੋਠੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ 10 ਕੈਬਨਿਟ ਮੰਤਰੀਆਂ ਨੂੰ ਚੰਡੀਗੜ੍ਹ ਵਿੱਚ ਸਰਕਾਰੀ ਕੋਠੀਆਂ ਅਲਾਟ ਹੋ ਗਈਆਂ ਹਨ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੰਡੀਗੜ੍ਹ ਦੇ ਸੈਕਟਰ 2 ‘ਚ ਮਕਾਨ ਨੰਬਰ 47, ਮੀਤ ਹੇਅਰ ਨੂੰ ਚੰਡੀਗੜ੍ਹ ਦੇ ਸੈਕਟਰ 2 ‘ਚ ਮਕਾਨ ਨੰਬਰ 43, ਡਾ.ਬਲਜੀਤ ਕੌਰ ਨੂੰ ਚੰਡੀਗੜ੍ਹ ਦੇ ਸੈਕਟਰ 2 ‘ਚ ਮਕਾਨ ਨੰਬਰ 10, ਡਾ.ਵਿਜੇ ਸਿੰਗਲਾ ਨੂੰ ਚੰਡੀਗੜ੍ਹ ਦੇ ਸੈਕਟਰ 39 ‘ਚ ਮਕਾਨ ਨੰਬਰ 951, ਕੁਲਦੀਪ ਸਿੰਘ ਧਾਲੀਵਾਲ ਨੂੰ ਚੰਡੀਗੜ੍ਹ ਦੇ ਸੈਕਟਰ 39 ‘ਚ ਮਕਾਨ ਨੰਬਰ 952, ਹਰਜੋਤ ਸਿੰਘ ਬੈਂਸ ਨੂੰ ਚੰਡੀਗੜ੍ਹ ਦੇ ਸੈਕਟਰ 39 ‘ਚ ਮਕਾਨ ਨੰਬਰ 953, ਹਰਭਜਨ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ 39 ‘ਚ ਮਕਾਨ ਨੰਬਰ 954, ਬ੍ਰਹਮ ਸ਼ੰਕਰ ਨੂੰ ਚੰਡੀਗੜ੍ਹ ਦੇ ਸੈਕਟਰ 39 ‘ਚ ਮਕਾਨ ਨੰਬਰ 957, ਲਾਲਜੀਤ ਸਿੰਘ ਭੁੱਲਰ ਨੂੰ ਚੰਡੀਗੜ੍ਹ ਦੇ ਸੈਕਟਰ 39 ‘ਚ ਮਕਾਨ ਨੰਬਰ 955, ਲਾਲ ਚੰਦ ਨੂੰ ਚੰਡੀਗੜ੍ਹ ਦੇ ਸੈਕਟਰ 39 ‘ਚ ਮਕਾਨ ਨੰਬਰ 956 ਅਲਾਟ ਹੋਏ ਹਨ।

ਇਸ ਅਲਾਟਮੈਂਟ ਦੀਆਂ ਸ਼ਰਤਾਂ ਇਹ ਹਨ ਕਿ ਇਹ ਸਰਕਾਰੀ ਮਕਾਨ ਰੈਂਟ ਫਰੀ ਫਰਨਿਸ਼ਡ ਹੋਣਗੇ। ਇਨ੍ਹਾਂ ਸਰਕਾਰੀ ਮਕਾਨਾਂ ਦੀ ਸਾਂਭ ਸੰਭਾਲ, ਮੁਰੰਮਤ ਆਦਿ ਦਾ ਖ਼ਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਮਕਾਨ ਸਬੰਧੀ ਬਿਜਲੀ, ਪਾਣੀ ਦੇ ਬਿਲਾਂ ਦੀ ਅਦਾਇਗੀ ਸਰਕਾਰ ਵੱਲੋਂ ਕੀਤੀ ਜਾਵੇਗੀ। ਮੰਤਰੀ ਅਹੁਦੇ ਤੋਂ ਹਟ ਜਾਣ ਉੱਤੇ ਇਸ ਰਿਹਾਇਸ਼ ਨੂੰ ਵੱਧ ਤੋਂ ਵੱਧ 15 ਦਿਨਾਂ ਤੱਕ ਹੀ ਰਿਟੇਨ ਕੀਤਾ ਜਾ ਸਕਦਾ ਹੈ।