Others

ਲੋਕ ਸਭਾ ਚੋਣਾਂ ਦੌਰਾਨ ਭਾਰਤ ਸਰਕਾਰ ਦਾ ਵੱਡਾ ਐਲਾਨ! ਪਿਆਜ਼ ਦੇ ਨਿਰਯਾਤ ਨੂੰ ਲੈ ਕੇ ਵੱਡਾ ਫੈਸਲਾ

Government Lifts Ban on Onion Exports, Imposes Minimum Export Price of USD 550 Per Tonne

ਭਾਰਤ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਵੱਡਾ ਦਾਅ ਖੇਡਦਿਆਂ ਪਿਆਜ਼ ਦੇ ਨਿਰਯਾਤ ’ਤੇ ਲਾਈ ਪਾਬੰਧੀ ਹਟਾ ਦਿੱਤੀ ਹੈ। ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਨਿਰਯਾਤ ਮੁੱਲ ਘੱਟੋ ਘੱਟ 550 ਡਾਲਰ ਪ੍ਰਤੀ ਟਨ ਤੈਅ ਕੀਤਾ ਹੈ। ਚੋਣਾਂ ਦੇ ਮਾਹੌਲ ਵਿੱਚ ਕੇਂਦਰ ਸਰਕਾਰ ਦਾ ਇਹ ਐਲਾਸ ਕਈ ਸਾਵਲ ਖੜੇ ਕਰ ਰਿਹਾ ਹੈ ਕਿਉਂਕਿ ਪਿਆਜ਼ ਇੱਕ ਐਸੀ ਫ਼ਸਲ ਹੈ ਜੋ ਸਿਆਸੀ ਪਾਰਟੀਆਂ ਦੀ ਹਵਾ ਬਦਲ ਸਕਦੀ ਹੈ।

ਵਿਦੇਸ਼ੀ ਵਪਾਰ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ, “ਪਿਆਜ਼ ਦੀ ਨਿਰਯਾਤ ਨੀਤੀ ਨੂੰ ਪਾਬੰਧੀ ਵਿੱਚੋਂ ਬਦਲ ਕੇ ਮੁਕਤ ਵਿਸ਼ੇ ਵਿੱਚ ਲਿਆਂਦਾ ਜਾ ਰਿਹਾ ਹੈ। ਇਸਦੀ ਘੱਟੋ-ਘੱਟ ਨਿਰਯਾਤ ਕੀਮਤ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ $550 ਪ੍ਰਤੀ ਟਨ ਹੋਵੇਗੀ।”