ਬਿਉਰੋ ਰਿਪੋਰਟ – ਕਿਸਾਨਾਂ ਵੱਲੋਂ ਐਮ.ਐਸ.ਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਚਲਾਏ ਜਾ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਕੱਲ੍ਹ ਪੰਜਾਬ ਬੰਦ ਰਹਿਗਾ। ਇਸ ਦੇ ਨਾਲ ਹੀ ਯਾਤਾਯਾਤ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਵੇਗਾ। ਕਿਸਾਨਾਂ ਦੇ ਇਸ ਬੰਦ ਦਾ ਸਮਰਥਨ ਪੀਆਰਟੀਸੀ ਵਰਕਰ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਪੀਆਰਟੀਸੀ ਵਰਕਰ ਯੂਨੀਅਨ ਦੇ ਮੁਲਾਜ਼ਮ ਵੀ ਕਿਸਾਨਾਂ ਦੇ ਬੰਦ ਵਿਚ ਸ਼ਾਮਲ ਹੋਣਗੇ। ਇਸ ਕਰਕੇ ਕੱਲ੍ਹ ਪੰਜਾਬ ਵਿਚ ਕਰੀਬ ਚਾਰ ਘੰਟੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। 1125 ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਜਾਮ ਹੋ ਜਾਣਗੇ। ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਸੜਕ ‘ਤੇ ਨਹੀਂ ਆਉਣਗੀਆਂ। ਦੱਸ ਦੇਈਏ ਕਿਸਾਨਾਂ ਵੱਲੋਂ 7 ਵਜੇਂ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਸ ਕਰਕੇ ਕੱਲ੍ਹ ਪੂਰੇ ਦਿਨ ਵੀ ਬੱਸਾਂ ਬੰਦ ਰਹਿ ਸਕਦੀਆਂ ਹਨ। ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੀਆਰਟੀਸੀ ਵੱਲੋਂ ਕੇਵਲ ਚਾਰ ਘੰਟਿਆਂ ਦਾ ਹੀ ਬੰਦ ਕੀਤਾ ਜਾਵੇਗਾ ਕਿਉਂਕਿ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ – ਐਨਕਾਊਂਟਰ ਮਾਮਲੇ ਵਿੱਚ ਘਿਰੀ ਪੰਜਾਬ ਪੁਲਿਸ ! ਆਪ ਵਿਧਾਇਕ ਨੇ ਜਾਂਚ ਦੀ ਮੰਗ ਕੀਤੀ ! DM ਨੇ ਜਾਂਚ ਬਿਠਾਈ