India

ਖ਼ਤਰਨਾਕ ਭੂਚਾਲ ਵੀ ਤੁਹਾਡਾ ਹੁਣ ਕੁਝ ਨਹੀਂ ਵਿਗਾੜ ਸਕੇਗਾ । Google ਨੇ ਸ਼ਾਨਦਾਰ ਫੀਚਰ ਲਾਂਚ ਕੀਤਾ

ਬਿਉਰੋ ਰਿਪੋਰਟ : Google ਨੇ ਭਾਰਤ ਵਿੱਚ ਸਮਾਰਟ ਫੋਨ ਯੂਜ਼ਰ ਦੇ ਲਈ Earthquake ਅਲਰਟ ਸਿਸਟਮ ਪੇਸ਼ ਕੀਤਾ ਹੈ । ਗੂਗਲ ਨੇ ਐਲਾਨ ਕੀਤਾ ਹੈ ਕਿ ਉਸ ਨੇ ਕੌਮੀ ਕੁਦਰਤੀ ਆਪਦਾ ਪ੍ਰਬੰਧਨ ਅਤੇ ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਕੌਮੀ ਭੂਚਾਲ ਵਿਗਿਆਨ ਕੇਂਦਰ ਦੀ ਮਦਦ ਨਾਲ ਐਂਡਰਾਇਡ ਭੂਚਾਲ ਅਲਰਟ ਸਿਸਟਮ ਲਾਂਚ ਕੀਤਾ ਹੈ । ਭੂਚਾਲ ਨੂੰ ਲੈਕੇ ਦੁਨੀਆ ਭਰ ਦੇ ਲੋਕਾਂ ਵਿੱਚ ਦਹਿਸ਼ਤ ਰਹਿੰਦੀ ਹੈ । ਕੁਝ ਇਲਾਕਿਆਂ ਵਿੱਚ ਦਹਿਸ਼ਤ ਜ਼ਰੂਰਤ ਤੋਂ ਜ਼ਿਆਦਾ ਹੈ । ਭਾਰਤ ਵਿੱਚ ਅਜਿਹਾ ਕੋਈ ਸਾਲ ਨਹੀਂ ਹੈ ਜਦੋਂ ਭੂਚਾਲ ਨਹੀਂ ਆਉਂਦਾ ਹੈ । ਅਜਿਹੇ ਵਿੱਚ ਇਹ ਸਿਸਟਮ ਬਹੁਤ ਕੰਮ ਦਾ ਹੈ ।

ਕਿਵੇਂ ਕੰਮ ਕਰੇਗਾ ਫੀਚਰ

Google ਦੇ ਮੁਤਾਬਿਕ ਹੁਣ ਪਲਗ ਇਨ ਅਤੇ ਚਾਰਜਿੰਗ ਵਾਲਾ ਐਂਡਰਾਇਡ ਫੋਨ ਭੂਚਾਲ ਦੇ ਸ਼ੁਰੂਆਤੀ ਝਟਕਿਆਂ ਦਾ ਪਤਾ ਲਗਾਉਂਦਾ ਹੈ । ਇਸ ਤੋਂ ਇਲਾਵਾ ਇਹ ਡੇਟਾ ਨੂੰ ਇੱਕ ਕੇਂਦਰੀ ਸਰਵਰ ‘ਤੇ ਭੇਜ ਦਾ ਹੈ । ਜੇਕਰ ਇੱਕ ਹੀ ਖੇਤਰ ਵਿੱਚ ਕਈ ਫੋਨ ਝਟਕੇ ਮਹਿਸੂਸ ਕਰਦੇ ਹਨ ਤਾਂ ਸਰਵਰ ਭੂਚਾਲ ਦੀ ਵਿਸ਼ੇਸ਼ਤਾਵਾਂ ਦਾ ਅੰਦਾਜ਼ਾ ਲੱਗਾ ਸਕਦੇ ਹਨ । ਜਿਸ ਵਿੱਚ ਇਸ ਦਾ ਕੇਂਦਰ ਅਤੇ ਰਫ਼ਤਾਰ ਦੋਵੇ ਸ਼ਾਮਲ ਹੈ । ਇਸ ਦੇ ਬਾਅਦ ਇਹ ਤੇਜੀ ਨਾਲ ਆਲੇ ਦੁਆਲੇ ਦੇ ਐਂਡਰਾਇਡ ਡਿਵਾਇਜ਼ ਨੂੰ ਅਲਰਟ ਭੇਜ ਦਾ ਹੈ ।

ਇਹ ਅਲਰਟ ਪ੍ਰਕਾਸ਼ ਦੀ ਰਫਤਾਰ ਤੋਂ ਇੰਟਰਨੈਟ ਤੱਕ ਪ੍ਰਸਾਰਤ ਹੁੰਦਾ ਹੈ । ਅਕਸਰ ਜ਼ਿਆਦਾ ਝਟਕੇ ਆਉਣ ਨਾਲ ਕਈ ਸੈਕੰਡ ਪਹਿਲਾਂ ਇਹ ਲੋਕਾਂ ਤੱਕ ਪਹੁੰਚ ਜਾਂਦਾ ਹੈ। ਅਲਰਟ ਯੂਜ਼ਰ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ । ਐਂਡਰਾਇਡ ਵੱਲੋਂ ਤਿਆਰ ਇਹ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹੈ ।

ਕੌਣ ਹਨ Android ਡਿਵਾਇਸ ਸਪੋਰਟਰ

ਐਂਡਰਾਇਡ 5 ਚਲਾਉਣ ਵਾਲੇ ਯੂਜ਼ਰ ਨੂੰ ਇਹ ਫੀਚਰ ਫੋਨ ਵਿੱਚ ਮਿਲ ਜਾਵੇਗਾ ਯੂਜ਼ਰ ਦੇ ਕੋਲ ਵਾਈ-ਫਾਈ ਜਾਂ ਸੈਲੂਲਰ ਡੇਟਾ ਕਨੈਕਟਿਵਿਟੀ ਹੋਣੀ ਚਾਹੀਦੀ ਹੈ । ਇਸ ਗੱਲ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਐਂਡਰਾਇਡ ਭੂਚਾਲ ਅਲਰਟ ਅਤੇ ਲੋਕੇਸ਼ਨ ਸੈਟਿੰਗ ਦੋਵੇ ਆਨ ਹੋਵੇ । ਜੋ ਲੋਕ ਇਹ ਅਲਰਟ ਨਹੀਂ ਲੈਣਾ ਚਾਹੁੰਦੇ ਹਨ ਉਸ ਦੇ ਲਈ ਡਿਵਾਇਜ਼ ਸੈਂਟਿੰਗ ਵਿੱਚ ਭੂਚਾਲ ਅਰਲਟ ਬੰਦ ਕਰਨ ਦਾ ਆਪਸ਼ਨ ਹੋਵੇਗਾ।