Sports

ਦੁਨੀਆ ਦੇ ਨੰਬਰ- 1 ਬੱਲੇਬਾਜ਼ ‘ਸ਼ੁਭਮਨ ਗਿੱਲ’ ਬਣਨਗੇ ‘ਕਪਤਾਨ’ ! ਇਸ IPL ਜੇਤੂ ਟੀਮ ਦੀ ਮਿਲੇਗਾ ਕਮਾਨ !

ਬਿਉਰੋ ਰਿਪੋਰਟ : ਦੁਨੀਆ ਦੇ ਨੰਬਰ ਬੱਲੇਬਾਜ਼ 2023 ਸ਼ੁਭਮਨ ਦੇ ਲਈ ਬਹੁਤ ਦੀ ਸ਼ੁਭ ਸਾਬਿਤ ਹੋਇਆ ਹੈ । IPL,ਵਨਡੇ,ਟੈਸਟ ਅਤੇ ਟੀ-20 ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਸ਼ੁਭਮਨ ਨੂੰ ਹੁਣ ਵੱਡੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ । ਲਗਾਤਾਰ 2 ਸੀਜ਼ਨ ਤੋਂ ਗੁਜਰਾਤ ਟਾਇਟੰਸ ਲਈ ਖੇਡਣ ਵਾਲੇ ਸ਼ੁਭਮਨ ਗਿੱਲ ਨੂੰ ਹੁਣ ਇਸ ਟੀਮ ਦੀ ਕਪਤਾਨੀ ਮਿਲਣ ਜਾ ਰਹੀ ਹੈ। ਗੁਜਰਾਤ ਟਾਇਟੰਸ ਨੂੰ ਪਹਿਲੀ ਵਾਰ ਵਿੱਚ ਹੀ ਟੂਰਨਾਮੈਂਟ ਦਾ ਜੇਤੂ ਬਣਾਉਣ ਵਾਲੇ ਹਾਰਦਿਕ ਪਾਂਡਿਆ ਨੇ ਹੁਣ ਮੁੰਬਈ ਇੰਡੀਅਨਸ ਨਾਲ ਜੁੜਨ ਦਾ ਫੈਸਲਾ ਲਿਆ ਹੈ । ਉਨ੍ਹਾਂ ਨੂੰ ਰੋਹਿਤ ਸ਼ਰਮਾ ਦੀ ਥਾਂ ‘ਤੇ ਕਪਤਾਨੀ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ । 50-50 ਵਰਲਡ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਨੇ 20-20 ਕ੍ਰਿਕਟ ਨਾ ਖੇਡਣ ਦਾ ਫੈਸਲਾ BCCI ਨੂੰ ਦੱਸ ਦਿੱਤਾ ਸੀ । ਉਨ੍ਹਾਂ ਦੇ ਮੁੰਬਈ IPL ਵਿੱਚ ਵੀ ਜ਼ਿਆਦਾ ਦੇਰ ਨਾ ਖੇਡਣ ਦੀਆਂ ਚਰਚਾਵਾਂ ਹਨ,ਜੇਕਰ ਉਹ ਖੇਡੇ ਵੀ ਤਾਂ ਕਪਤਾਨ ਦੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ । ਗੁਜਰਾਤ ਟੀਮ ਨਾਲ ਜੁੜਨ ਤੋਂ ਪਹਿਲਾਂ ਹਾਰਦਿਕ ਪਾਂਡਿਆ ਮੁੰਬਈ ਦੇ ਨਾਲ ਸਨ । ਮੁੰਬਈ ਦੀ ਟੀਮ ਨੇ ਹੁਣ ਤੱਕ ਵਾਰ 4 IPL ਟਾਇਟਲ ਜਿੱਤੇ ਹਨ ਇਸ ਦੌਰਾਨ ਹਾਦਿਕ ਟੀਮ ਦਾ ਹਿੱਸਾ ਸਨ ।

ਖਬਰ ਇਹ ਵੀ ਆ ਰਹੀ ਹੈ ਕਿ ਹਾਰਦਿਕ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਾ ਆਰਚਰ ਦੇ ਨਾਲ ਕਵੈਪ ਕੀਤਾ ਜਾਵੇਗਾ । ਯਾਨੀ ਜੋਫਾ ਆਰਚਰ ਹੁਣ ਗੁਜਰਾਤ ਦੀ ਟੀਮ ਤੋਂ ਖੇਡ ਦੇ ਹੋਏ ਨਜ਼ਰ ਆਉਣਗੇ । ਜਿਸ ਵੇਲੇ ਮੁੰਬਈ ਇੰਡੀਅਨਸ ਨੇ 2015 ਵਿੱਚ ਹਾਰਦਿਕ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਾਤ ਸੀ ਤਾਂ ਉਨ੍ਹਾਂ ਨੂੰ ਬੇਸ ਪ੍ਰਾਈਜ਼ 10 ਲੱਖ ਵਿੱਚ ਖਰੀਦਿਆ ਸੀ। ਪਰ ਇਸ ਵੇਲੇ ਉਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ । ਹਾਲਾਂਕਿ ਹੁਣ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਮੁੰਬਈ ਨੇ ਹਾਰਦਿਕ ਨੂੰ ਖੀਰਦਣ ਦੇ ਲਈ ਕਿੰਨੇ ਪੈਸੇ ਦਿੱਤੇ ਹਨ । ਹਾਰਦਿਕ ਟੀ-20 ਇੰਡੀਆ ਟੀਮ ਦੇ ਕਪਤਾਨ ਵੀ ਹਨ । ਪਰ ਸੱਟ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਥਾਂ ਸੂਰੇਕੁਮਾਰ ਯਾਦਵ ਟੀਮ ਦੀ ਕਪਤਾਨੀ ਕਰ ਰਹੇ ਹਨ । ਟੀਮ ਇੰਡੀਆ ਦੇ ਮਸ਼ਹੂਰ ਆਲ ਰਾਉਂਡਰ ਹਾਰਦਿਤ ਪਾਂਡਿਆ ਬੱਲੇ ਅਤੇ ਗੇਂਦਬਾਜ਼ੀ ਨਾਲ ਵਿਰੋਧੀ ਟੀਮ ‘ਤੇ ਹਾਵੀ ਰਹਿੰਦੇ ਹਨ ।