ਬਿਉਰੋ ਰਿਪੋਰਟ : ਸੋਨੇ ਦੀ ਕੀਮਤ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ । ਸੋਮਵਾਰ ਨੂੰ ਸੋਨਾ ਆਲ ਟਾਈਮ ਹਾਈ ਪਹੁੰਚ ਗਿਆ । ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਦੇ ਮੁਤਾਬਿਕ 10 ਗਰਾਮ ਸੋਨਾ 680 ਰੁਪਏ ਵੱਧ ਕੇ 65,635 ਰੁਪਏ ਪਹੁੰਚ ਗਿਆ ਹੈ । ਇਸ ਤੋਂ ਪਹਿਲਾਂ 7 ਮਾਰਚ ਨੂੰ ਸੋਨਾ ਪਹਿਲੀ ਵਾਰ 65 ਹਜ਼ਾਰ ਪਾਰ ਹੋਇਆ ਸੀ । ਮਾਹਿਰਾ ਦੇ ਮੁਤਾਬਿਕ ਸੋਨੇ ਦੀ ਕੀਮਤ ਇਸ ਸਾਲ ਦੇ ਅਖੀਰ ਤੱਕ 70 ਹਜ਼ਾਰ ਪਹੁੰਚ ਜਾਵੇਗੀ । ਉਧਰ ਚਾਂਦੀ ਵਿੱਚ ਵੀ ਤੇਜ਼ੀ ਵੇਖੀ ਗਈ ਹੈ । ਇਹ 274 ਰੁਪਏ ਮਹਿੰਗੀ ਹੋ ਕੇ 72,539 ਰੁਪਏ ਪ੍ਰਤੀ ਕਿਲੋਗਰਾਮ ਪਹੁੰਚ ਗਈ ਹੈ । ਇਸ ਤੋਂ ਪਹਿਲਾਂ ਬੀਤੇ ਦਿਨੀ ਚਾਂਦੀ ਦੀ ਕੀਮਤ 72,265 ਰੁਪਏ ਸੀ । ਚਾਂਦੀ ਨੇ ਬੀਤੇ ਸਾਲ ਯਾਨੀ 2023 ਵਿੱਚ 4 ਦਸੰਬਰ ਨੂੰ 77,073 ਆਲ ਟਾਈਮ ਹਾਈ ਪਹੁੰਚ ਗਈ ਸੀ ।
2023 ਵਿੱਚ 8 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ
ਸਾਲ 2023 ਦੇ ਸ਼ੂਰੂਆਤ ਵਿੱਚ ਸੋਨਾ 54,867 ਰੁਪਏ ਪ੍ਰਤੀ ਗਰਾਮ ਸੀ ਜੋ 31 ਦਸੰਬਰ ਤੱਕ 63,246 ਰੁਪਏ ਪ੍ਰਤੀ ਗਰਾਮ ਪਹੁੰਚ ਗਿਆ । ਯਾਨੀ ਸਾਲ 2023 ਵਿੱਚ ਇਸ ਦੀ ਕੀਮਤ 8,379 ਰੁਪਏ ਵਧੀ,ਯਾਨੀ 16% ਦੀ ਰਫਤਾਰ ਨਾਲ ਸੋਨੇ ਦੀ ਕੀਮਤ ਵਧੀ ।
ਸੋਨੇ ਦੀ ਕੀਮਤ ਵਿੱਚ ਤੇਜੀ ਦੇ 4 ਕਾਰਨ
ਸੋਨੇ ਵਿੱਚ ਤੇਜੀ ਦੀਆਂ 4 ਵਜ੍ਹਾ ਦੱਸੀਆਂ ਜਾ ਰਹੀਆਂ ਹਨ । 2024 ਦੌਰਾਨ ਦੁਨੀਆ ਵਿੱਚ ਮੰਦੀ ਦਾ ਸ਼ੱਕ ਹੈ,ਵਿਆਹ ਦੇ ਸੀਜ਼ਨ ਵਿੱਚ ਸੋਨੇ ਦੀ ਡਿਮਾਂਡ ਵਧੀ ਹੈ, ਡਾਲਰ ਦਾ ਇੰਡੈਕਸ ਵਿੱਚ ਕਮਜ਼ੋਰੀ ਆਈ ਹੈ,ਦੁਨੀਆ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ। ਮਾਰਚ ਤੋਂ ਹੁਣ ਤੱਕ 3 ਹਜ਼ਾਰ ਤੋਂ ਜ਼ਿਆਦਾ ਮਹਿੰਗਾ ਸੋਨਾ ਹੋ ਗਿਆ ਹੈ । ਮਾਰਚ ਵਿੱਚ ਹੁਣ ਤੱਕ ਸੋਨਾ-ਚਾਂਦੀ ਵਿੱਚ ਸ਼ਾਨਦਾਰ ਤੇਜ਼ੀ ਵੇਖਣ ਨੂੰ ਮਿਲੀ ਹੈ । ਮਹੀਨੇ ਦੇ ਸ਼ੁਰੂਆਤ ਵਿੱਚ 1 ਮਾਰਚ ਸੋਨਾ 62,592 ਰੁਪਏ ਪ੍ਰਤੀ 10 ਗਰਾਮ ‘ਤੇ ਪਹੁੰਚ ਗਿਆ ਸੀ । 11 ਮਾਰਚ ਨੂੰ 65 ਹਜ਼ਾਰ ਰੁਪਏ ਆ ਗਿਆ । ਯਾਨੀ ਸਿਰਫ਼ 11 ਮਹੀਨੇ ਵਿੱਚ ਹੀ ਇਸ ਦੀ ਕੀਮਤ 3,043 ਰੁਪਏ ਪ੍ਰਤੀ 10 ਗਰਾਮ ਦੀ ਕਮੀ ਆਈ ਹੈ । ਉਧਰ ਚਾਂਦੀ ਦੀ ਕੀਮਤ 69,977 ਰੁਪਏ ਪ੍ਰਤੀ ਕਿਲੋਗਰਾਮ ਤੋਂ ਵੱਧ ਕੇ 72,539 ਰੁਪਏ ਤੱਕ ਆ ਗਈ ਹੈ ।