International Punjab Religion

ਦੁਨੀਆ ਦੀ ਸਭ ਤੋਂ ਮਸ਼ਹੂਰ ਮੈਗਜ਼ੀਨ Forbes ‘ਚ ਸਿੱਖ ਨੌਜਵਾਨ ਦਾ ਨਾਂ ਸ਼ਾਮਲ ! ਅਰਬਾਂ ਦੀ ਵਿਦੇਸ਼ ਵਿੱਚ ਕੰਪਨੀ ਖੜੀ ਕੀਤੀ !

ਬਿਉਰੋ ਰਿਪੋਰਟ : ਅਮਨਦੀਪ ਸਿੰਘ ਗਰੇਵਾਲ ਦਾ ਨਾਂ ਦੁਨੀਆ ਦੀ ਸਭ ਤੋਂ ਮਸ਼ਹੂਰ ਫੋਰਬਸ ਮੈਗਜ਼ੀਨ (forbes magazine) ਵਿੱਚ 30ਵੇਂ ਨੰਬਰ ‘ਤੇ ਆਇਆ ਹੈ । ਜਰਮਨੀ ਦੇ ਰਹਿਣ ਵਾਲੇ ਡਾਕਟਰ ਅਮਨਦੀਪ ਸਿੰਘ ਫਿਊਚਰਡਾਕਟਰ ਦੇ ਸਹਿ ਸੰਸਥਾਪਨ ਅਤੇ CEO ਦੇ ਨਾਲ ਸਟਾਰਟ ਐਪਸ ਨਾਲ ਇੱਕ ਸਫਲ ਸਨਅਤਕਾਰ ਵਜੋਂ ਵੀ ਮਸ਼ਹੂਰ ਹਨ। 25 ਸਾਲ ਦੀ ਉਮਰ ਵਿੱਚ ਅਮਨਦੀਪ ਨੇ ਡਾਕਟਰੀ ਦੀ ਪੜਾਈ ਪੂਰੀ ਕੀਤੀ ਅਤੇ ਹੁਣ ਇਸ ਸਮੇਂ ਉੱਦਮੀ ਦੇ ਤੌਰ ‘ਤੇ 1 ਮਿਲੀਅਨ ਯੂਰੋਂ ਤੋਂ ਵੱਧ ਦਾ ਸਾਲਾਨਾ ਟਰਨਓਵਰ ਕਰਨ ਵਾਲੀ ਕੰਪਨੀਆਂ ਸੰਭਾਲ ਰਹੇ ਹਨ ।

ਅਮਨਦੀਪ ਨੇ ਦੱਸਿਆ ਕਿ ਉਹ ਕਦੇ ਕਾਰੋਬਾਰੀ ਨਹੀਂ ਬਣਨਾ ਚਾਹੁੰਦੇ ਸੀ,ਇਹ ਸਭ ਸ਼ੌਕ ਵਜੋਂ ਹੋਇਆ । ਗਰੇਵਾਲ ਨੇ ਫਿਊਚਰਡਾਕਟਰ ਕੰਪਨੀ ਦੇ ਗਠਨ ਅਤੇ ਕਾਰੋਬਾਰ ਵਿੱਚ ਆਪਣੀ ਸ਼ੁਰੂਆਤ ਬਾਰੇ ਦੱਸਿਆ ਕਿ ਅੱਜ ਫਿਊਚਰਡਾਕਟਰ ਕੰਪਨੀ ਜਰਮਨੀ ਅਤੇ ਆਸਟਰੀਆ ਦੇ ਸੰਭਾਵੀ ਮੈਡੀਕਲ ਵਿਦਿਆਰਥੀਆਂ ਜਿੰਨਾਂ ਨੂੰ ਯੂਨੀਵਰਸਿਟੀਆਂ ਵਿੱਚ ਥਾਂ ਨਹੀਂ ਮਿਲਦੀ ਹੈ ਉਨ੍ਹਾਂ ਨੂੰ ਵਿਦੇਸ਼ ਵਿੱਚ ਪੜਨ ਲਈ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਮੌਕਾ ਦਿੱਤਾ ਜਾਂਦਾ ਹੈ।

ਅਮਨਦੀਪ ਸਿੰਘ ਨੂੰ ਜਰਮਨੀ ਦੇ ਰਾਸ਼ਟਰਪਤੀ ਵਾਲਟਨ ਸ਼ਟਾਇਨਮਾਇਰ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ । ਉਨ੍ਹਾਂ ਦਾ ਨਾਂ ਆਸਟਰੀਆਂ ਦੀ ਫੋਰਬਸ ਮੈਗਜ਼ੀਨ ਵਿੱਚ ਅੰਡਰ 30 ਦੀ ਲਿਸਟ ਵਿੱਚ ਹੁਣ ਸ਼ਾਮਲ ਕੀਤਾ ਗਿਆ ਹੈ । ਅਮਨਦੀਪ ਦੇ ਮਾਪੇ ਪੰਜਾਬ ਤੋਂ ਹਨ, ਮਾਂ ਅਮਰਜੋਤ ਕੌਰ ਵੀ ਜਰਮਨੀ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਦੇ ਬਾਅਦ ਸੀਨੀਅਰ ਡਾਕਟਰ ਦੀ ਸੇਵਾਵਾਂ ਤੋਂ ਰਿਟਾਇਰ ਹੋਣ ਦੇ ਬਾਅਦ ਆਪਣਾ ਕਲੀਨਿਕ ਚੱਲਾ ਰਹੀ ਹੈ । ਪਿਤਾ ਪਰਮਜੀਤ ਸਿੰਘ ਗਰੇਵਾਲ ਸਰਕਾਰੀ ਟਰਾਂਸਲੇਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।