India

ਦੁਨੀਆ ‘ਚ ਭਾਰਤ ਦੇ ਲੋਕ ਆਪਣੇ ਨੇਤਾਵਾਂ ਤੇ ਮੰਤਰੀਆਂ ‘ਤੇ ਕਰਦੇ ਨੇ ਸਭ ਤੋਂ ਵੱਧ ਭਰੋਸਾ, ਜਾਰੀ ਸਰਵੇ ਰਿਪੋਰਟ ‘ਚ ਖੁਲਾਸਾ..

ਨਵੀਂ ਦਿੱਲੀ : ਬੇਸ਼ੱਕ ਸੋਸ਼ਲ ਮੀਡੀਆ ਉੱਤੇ ਨੇਤਾਵਾਂ ਦੀ ਬਹੁਤ ਖਿੱਲੀ ਉਡਾਈ ਜਾਂਦੀ ਹੈ ਪਰ ਫੇਰ ਵੀ ਭਾਰਤੀਆਂ ਦੀ ਪਹਿਲੀ ਪਸੰਦ ਇਹ ਨੇਤਾ ਹੀ ਹਨ। ਜੀ ਹਾਂ ਇਹ ਸੁਣ ਕਿ ਤੁਹਾਨੂੰ ਝਟਕਾ ਲੱਗਿਆ ਹੋਵੇਗਾ ਪਰ ਇਹ ਸੋ ਆਨੇ ਸੱਚੀ ਗੱਲ ਹੈ। ਇਹ ਹੈਰਾਨਕੁਨ ਖੁਲਾਸਾ ਗਲੋਬਲ ਟ੍ਰਸਟਵਰਦੀਨੇਸ ਇੰਡੇਕਸ 2022(Global Trustworthiness Index 2022) ਵਿੱਚ ਹੋਇਆ। ਜਿਸ ਮੁਤਾਬਿਕ ਦੁਨੀਆ ਵਿੱਚ ਲੀਡਰਾਂ ਅਤੇ ਮੰਤਰੀਆਂ ਉੱਤੇ ਸਭ ਤੋਂ ਵੱਧ ਭਰੋਸਾ ਕਰਨ ਵਿੱਚ ਭਾਰਤ ਸਭ ਤੋਂ ਅੱਗੇ ਨੰਬਰ ਉੱਤੇ ਹੈ। ਇੱਥੇ 28 ਫੀਸਦੀ ਲੋਕ ਨੇਤਾਵਾਂ ਅਤੇ 31 ਫੀਸਦੀ ਲੋਕ ਮੰਤਰੀਆਂ ਨੂੰ ਭਰੋਸੇਮੰਦ ਮੰਨਦੇ ਹਨ।

ਇਸ ਤਰ੍ਹਾਂ ਇਸ ਸਰਵੇ ਮੁਤਾਬਿਕ ਨੇਤਾਵਾਂ ਤੇ ਭਰੋਸਾ ਕਰਨ ਮਾਮਲੇ ਵਿੱਚ 21% ਨਾਲ ਡੇਨਮਾਰਕ ਦੂਜੇ ਨੰਬਰ ਅਤੇ 18 % ਨਾਲ ਜਰਮਨੀ ਦੂਜੇ ਨੰਬਰ ਉੱਤੇ ਆਉਂਦਾ ਹੈ। ਜਪਾਨ ਵਿੱਚ 7%, ਅਮਰੀਕਾ ਵਿੱਚ 10 % ਅਤੇ ਬ੍ਰਿਟੇਨ ਵਿੱਚ 16% ਲੋਕ ਹੀ ਲੀਡਰਾਂ ਉੱਤੇ ਭਰੋਸਾ ਕਰਦੇ ਹਨ। ਦੱਸ ਦੇਈਏ ਕਿ ਗਲੋਬਲ ਟ੍ਰਸਟਵਰਦੀਨੇਸ ਇੰਡੇਕਸ 2022 ਵਿੱਚ 28 ਦੇਸ਼ਾਂ ਵਿੱਚ 18 ਪੇਸ਼ਿਆਂ ਬਾਰੇ ਸਰਵੇ ਕੀਤਾ ਹੈ।

ਡਾਕਟਰ (58%) ਵਿਸ਼ਵ ਦੇ ਭਰੋਸੇਮੰਦ ਪੇਸ਼ੇ ਵਿੱਚ ਚੋਟੀ ਦੇ ਹਨ। ਇਸ ਤੋਂ ਬਾਅਦ ਲੋਕ ਵਿਗਿਆਨੀ (57%) ਅਤੇ ਅਧਿਆਪਕ (51%) ਦੇ ਪੇਸ਼ੇ ਵਿੱਚ ਵਿਸ਼ਵਾਸ ਕਰਦੇ ਹਨ। ਵਿਸ਼ਵ ਪੱਧਰ ‘ਤੇ, ਡਾਕਟਰਾਂ ਦੇ ਪੇਸ਼ੇ ਵਿਚ ਵਿਸ਼ਵਾਸ ਕਰੋਨਾ ਦੇ ਯੁੱਗ ਦੇ ਮੁਕਾਬਲੇ ਥੋੜ੍ਹਾ ਘੱਟ ਹੋਇਆ ਹੈ। ਹਾਲਾਂਕਿ, ਇਹ ਪਿਛਲੇ ਚਾਰ ਸਾਲਾਂ ਤੋਂ ਸੂਚਕਾਂਕ ਦੇ ਚੋਟੀ ਦੇ ਦੋ ਵਿੱਚ ਬਣਿਆ ਹੋਇਆ ਹੈ। ਸਪੇਨ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਡਾਕਟਰਾਂ (71%) ਨੂੰ ਸਭ ਤੋਂ ਭਰੋਸੇਮੰਦ ਮੰਨਿਆ ਜਾਂਦਾ ਹੈ। ਇਹੀ ਸਨਮਾਨ ਮੈਕਸੀਕੋ (70%) ਅਤੇ ਨੀਦਰਲੈਂਡਜ਼ (69%) ਵਿੱਚ ਡਾਕਟਰਾਂ ਨੂੰ ਦਿੱਤਾ ਜਾਂਦਾ ਹੈ।

ਜੱਜਾਂ ਤੇ ਵਕੀਲਾਂ ਤੋਂ ਵੱਧ ਪੁਲਿਸ ‘ਤੇ ਭਰੋਸਾ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਭ ਤੋਂ ਭਰੋਸੇਮੰਦ ਨੌਕਰੀਆਂ ਦੀ ਸੂਚੀ ਵਿੱਚ ਪੁਲਿਸ ਛੇਵੇਂ, ਜੱਜ ਸੱਤਵੇਂ ਅਤੇ ਵਕੀਲ ਅੱਠਵੇਂ ਨੰਬਰ ਉੱਤੇ ਹੈ। 37 ਫ਼ੀਸਦੀ ਲੋਕਾਂ ਨੂੰ ਪੁਲਿਸ, 35 ਫ਼ੀਸਦੀ ਨੂੰ ਜੱਜ ਅਤੇ 29 ਫ਼ੀਸਦੀ ਨੂੰ ਵਕੀਲ ਭਰੋਸੇਮੰਦ ਲੱਗਦੇ ਹਨ। ਉੱਥੇ ਹੀ ਪੁਲਿਸ ਉੱਤੇ ਯਕੀਨ ਰੱਖਣ ਵਾਲਿਆਂ ਵਿੱਚ ਅਸੀਂ (42ਫ਼ੀਸਦੀ) ਦੁਨੀਆ ਵਿੱਚ 11ਵੇਂ ਸਥਾਨ ਉੱਤੇ, ਜੱਜਾਂ-ਵਕੀਲਾਂ ਦੇ ਮਾਮਲੇ ਵਿੱਚ ਤੀਜੇ ਨੰਬਰ ਉੱਤੇ ਹਾਂ।ਪਾਦਰੀਆਂ ਜਾਂ ਪੁਜਾਰੀਆਂ ਉੱਤੇ ਭਰੋਸੇ ਵਿੱਚ ਡੈਨਮਾਰਕ ਅਤੇ ਸਵੀਡਨ ਤੋਂ ਬਾਅਦ ਭਾਰਤ (40 ਫ਼ੀਸਦੀ) ਤੀਜੇ ਨੰਬਰ ਉੱਤੇ ਹੈ। ਪੱਤਰਕਾਰਾਂ ਉੱਤੇ ਯਕੀਨ ਕਰਨ ਵਿੱਚ ਭਾਰਤ ਚੀਨ (45 ਫ਼ੀਸਦੀ) ਅਤੇ ਸਾਊਦੀ ਅਰਬ (44 ਫ਼ੀਸਦੀ) ਤੋਂ ਬਾਅਦ ਤੀਜੇ ਨੰਬਰ (38 ਫ਼ੀਸਦੀ) ਉੱਤੇ ਹੈ।