ਬਿਊਰੋ ਰਿਪੋਰਟ : ਰੇਲਵੇ ਸਟੇਸ਼ਨ ਦੇ ਇੱਕ ਹੋਰ ਦਰਦਨਾਕ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ । ਵੀਡੀਓ ਵਿੱਚ ਇੱਕ ਕਾਲਜ ਦੀ ਕੁੜੀ ਪਲੇਟਫਾਰਮ ਅਤੇ ਟ੍ਰੇਨ ਦੇ ਵਿੱਚਾਲੇ ਖਾਲੀ ਵਿੱਚ ਫਸ ਗਈ । ਇਹ ਵੀਡੀਓ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਦੁਵਾਡਾ ਰੇਲਵੇ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ । ਬੁੱਧਵਾਰ 7 ਦਸੰਬਰ ਨੂੰ ਇਹ ਕੁੜੀ ਗੁੰਟੂਰ ਰਾਏਗੜ੍ਹ ਐਕਸਪ੍ਰੈਸ ਤੋਂ ਉਤਰਨ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਈ । ਕੁੜੀ ਪਲੇਟਫਾਰਮ ਅਤੇ ਗੱਡੀ ਦੇ ਵਿੱਚਾਲੇ ਫਸ ਗਈ। ਲੋਕਾਂ ਨੇ ਟ੍ਰੇਨ ਨੂੰ ਰੁਕਵਾਇਆ ਅਤੇ ਪਲੇਟਫਾਰਮ ਤੋੜ ਕੇ ਕੁੜੀ ਨੂੰ ਕਈ ਘੰਟਿਆਂ ਬਾਅਦ ਬਾਹਰ ਕੱਢਿਆ ਗਿਆ ਇਸ ਦੌਰਾਨ ਉਹ ਦਰਦ ਨਾਲ ਚੀਕ ਦੀ ਰਹੀ । ਵੀਡੀਓ ਵਿੱਚ ਉਸ ਦੇ ਦਰਦ ਨੂੰ ਕਾਫੀ ਹੱਦ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ।
https://twitter.com/IndiaObservers/status/1600451838939365380?s=20&t=E1s4g9r2JBppOLQg8xFe9g
ਜ਼ਖ਼ਮੀ ਕੁੜੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ
ਕੁੜੀ ਨੂੰ ਕੱਢਣ ਦੇ ਲਈ GRP, RPF ਅਤੇ ਰੇਲਵੇ ਦੇ ਇੰਜੀਨੀਅਰ ਮੌਕੇ ‘ਤੇ ਪਹੁੰਚ ਗਏ ਸਨ । ਉਨ੍ਹਾਂ ਨੇ ਹੀ ਟ੍ਰੇਨ ਵਿੱਚ ਫਸਿਆ ਹੋਇਆ ਬੈਗ ਕੱਢ ਕੇ ਕੁੜੀ ਨੂੰ ਥੋੜ੍ਹੀ ਰਾਹਤ ਦਿੱਤੀ ਸੀ । ਇਸ ਤੋਂ ਬਾਅਦ ਪਲੇਟਫਾਰਮ ਦੇ ਕਿਨਾਰੇ ਤੋੜ ਕੇ ਕੁੜੀ ਨੂੰ ਬਾਹਰ ਕੱਢਿਆ ਗਿਆ । ਇਸ ਪੂਰੇ ਹਾਦਸੇ ਵਿੱਚ ਕੁੜੀ ਨੂੰ ਸੱਟਾਂ ਲੱਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਰਿਪੋਰਟਸ ਦੇ ਮੁਤਾਬਿਕ 23 ਸਾਲ ਦੀ ਸ਼ਸ਼ੀਕਲਾ ਅਨਾਵਰਮ ਦੀ ਰਹਿਣ ਵਾਲੀ ਹੈ ਅਤੇ ਉਹ ਇੰਜੀਨਰਿੰਗ ਦੀ ਵਿਦਿਆਰਥੀ ਹੈ ਅਤੇ ਰੋਜ਼ਾਨਾ ਟ੍ਰੇਨ ਦੇ ਜ਼ਰੀਏ ਵਿਸ਼ਾਖਾਪਟਨਮ ਆਪਣੇ ਕਾਲਜ ਆਉਂਦੀ ਹੈ। ਅੱਜ ਵੀ ਉਹ ਆਪਣੇ ਕਾਲਜ ਹੀ ਆ ਰਹੀ ਸੀ । ਪਰ ਪਲੇਟਫਾਰਮ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਜਲੰਧਰ ਸਟੇਸ਼ਨ ‘ਤੇ ਵੀ ਹੋਇਆ ਸੀ ਹਾਦਸਾ
ਜਲੰਧਰ ਵਿੱਚ ਚਲਦੀ ਟ੍ਰੇਨ ਵਿੱਚ ਵੀ ਅਜਿਹਾ ਹੀ ਹਾਦਸਾ ਹੋਇਆ ਸੀ । ਇੱਕ ਯਾਤਰੀ ਚੱਲ ਦੀ ਟ੍ਰੇਨ ‘ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ । ਜਲਦਬਾਜ਼ੀ ਦੇ ਚੱਕਰ ਵਿੱਚ ਉਸ ਦਾ ਪੈਰ ਫਿਸਲ ਗਿਆ । ਚੰਗੀ ਗੱਲ ਇਹ ਹੈ ਕਿ ਜਿਸ ਵੇਲੇ ਹਾਦਸਾ ਹੋਇਆ ਉਸ ਵੇਲੇ ਪੁਲਿਸ ਮੌਜੂਦ ਸੀ । ਇੱਕ ਇੰਸਪੈਕਟਰ ਨੇ ਗਿਰ ਦੇ ਹੋਏ ਵੇਖਿਆ ਤਾਂ ਫੌਰਨ ਉਸ ਨੂੰ ਬਾਹਰ ਕੱਢ ਲਿਆ ।