Punjab

ਮੁਸ਼ਕਿਲ ‘ਚ ਗਾਇਕ ਗਿੱਪੀ ਗਰੇਵਾਲ ਤੇ ਐਲੀ ਮਾਂਗਟ ! DGP ਨੂੰ ਪਹੁੰਚੀ ਸ਼ਿਕਾਇਤ ! 2 ਗਾਣਿਆਂ ਨੂੰ ਲੈ ਕੇ ਹੋਇਆ ਵਿਵਾਦ

Gippy grewal elly mangat song controversy

 

ਬਿਉਰੋ ਰਿਪੋਰਟ : ਪੰਜਾਬੀ ਗਾਣਿਆਂ ਵਿੱਚ ਨਸ਼ੇ ਅਤੇ ਹਥਿਆਰਾਂ ਨੂੰ ਪਰਮੋਟ ਨਾ ਕਰਨ ਖਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਅਤੇ ਸੂਬਾ ਸਰਕਾਰ ਵੀ ਸਖਤ ਹੈ ਪਰ ਇਸ ਦੇ ਬਾਵਜੂਦ ਹੁਣ ਵੀ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣੇ ਨਸ਼ਰ ਹੋ ਰਹੇ ਹਨ। ਪੰਜਾਬ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਐਲੀ ਮਾਂਗਟ ਦੇ 2 ਗਾਣਿਆਂ ਨੂੰ ਲੈਕੇ ਵਿਵਾਦ ਹੋ ਗਿਆ ਹੈ । ਇਲਜ਼ਾਮ ਹੈ ਦੋਵਾਂ ਨੇ ਆਪਣੀ ਗਾਇਕੀ ਵਿੱਚ ਨਸ਼ੇ ਨੂੰ ਪਰਮੋਟ ਕੀਤਾ ਹੈ । ਦੋਵਾਂ ਦੇ ਖਿਲਾਫ਼ ਸ਼ਿਕਾਇਦ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਕੀਤੀ ਗਈ ਹੈ । ਮੰਗ ਕੀਤੀ ਗਈ ਹੈ ਕਿ ਦੋਵਾਂ ਦੇ ਖਿਲਾਫ FIR ਕੀਤੀ ਕਰਕੇ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।

ਗਿੱਪੀ ਤੇ ਐਲੀ ਮਾਂਗਟ ਦੇ ਗਾਣਿਆਂ ਦੇ ਇਹ ਬੋਲ ਵਿਵਾਦਾਂ ‘ਚ

ਗਿੱਪੀ ਗਰੇਵਾਲ ਦੀ ਜੈਸਮਿਨ ਸੈਂਡਲਸ ਦੇ ਨਾਲ ‘ਜਿਹੜੀ ਵੀ’ (JEHRI VI) ਐਲਬੰਬ ਆਈ ਹੈ ਉਸ ਵਿੱਚ ਗਾਇਕ ਗਿੱਪੀ ਗਰੇਵਾਲ ਦੇ ਗਾਣੇ ਦੇ ਬੋਲ ਨਸ਼ੇ ਨੂੰ ਪਰਮੋਟ ਕਰਨ ਵਾਲੇ ਹਨ । ਜਿਸ ਵਿੱਚ ਕੁੜੀ ਦੀ ਤਾਰੀਫ਼ ਕਰਦੇ ਹੋਏ ਗਿੱਪੀ ਗਰੇਵਾਲ ਉਸ ਦੀ ਤੁਲਨਾ ਨਸ਼ੇ ਨਾਲ ਕਰਦੇ ਹੋਏ ਕਹਿੰਦੇ ਹਨ ‘ਤੇਰੇ ਨਸ਼ੇ ਦਾ ਪੈ ਗਿਆ ਸੁਆਦ ਨੀਂ … ਦਾਰੂ ਵਾਲਾ ਲੜਦਾ ਨੀਂ ਕੀੜਾ’ । ਇਸ ਤੋਂ ਇਲਾਵਾ ਗਾਣੇ ਵਿੱਚ ਨਸ਼ੇ ਨੂੰ ਪਰਮੋਟ ਕਰਨ ਵਾਲੇ ਹੋਰ ਵੀ ਅਜਿਹੇ ਕਈ ਸ਼ਬਦ ਹਨ ਜਿੰਨਾਂ ਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਗਈ ਹੈ । ਉਧਰ ਐਲੀ ਮਾਂਗਟ ਦੇ ਗੀਤ ‘SNIFF’ ਨੂੰ ਲੈਕੇ ਵੀ ਸ਼ਿਕਾਇਤ ਕੀਤੀ ਗਈ ਹੈ । ਜਿਸ ਵਿੱਚ ਉਹ ਡਰੱਗ ਦੇ ਹੋਰ ਨਸ਼ੇ ਨੂੰ ਸ਼ਰੇਆਮ ਪਰਮੋਟ ਕਰ ਰਹੇ ਹਨ ।

ਐਲੀ ਮਾਂਗਟ ਦੇ ਗੀਤ ‘SNIFF’ ਵਿੱਚ ਤਾਂ ਸਮੈਕ ਸਿਗਰਟ ਅਤੇ ਹੋਰ ਨਸ਼ਿਆਂ ਨੂੰ ਕਹੀ ਵਾਰ ਗਾਣੇ ਵਿੱਚ ਬੋਲਿਆ ਗਿਆ ਹੈ । ਗਾਇਕ ਆਪ ਨਸ਼ਾ ਕਰਦਾ ਵਿਖਾਈ ਦੇ ਰਿਹਾ ਹੈ । ਐਲੀ ਮਾਂਗਟ ਦੇ ਗਾਣੇ ਦੇ ਜਿਹੜੇ ਬੋਲਾਂ ਨੂੰ ਲੈਕੇ ਸ਼ਿਕਾਇਤ ਕੀਤੀ ਗਈ ਹੈ ਉਸ ਦੇ ਬੋਲ ਹਨ ‘ਫੂਕ ਦਾ ਹੈ 1800 ਸਿਗਰਟ ਸਾਲ ਦੀ …. ਉੱਠਦਾ ਲਾਉਂਦਾ ਹੈ ਸਮੈਕ ਕੁੜੀਏ… ਮੱਠੀ-ਮੱਠੀ ਵਾਸ਼ਨਾ ਆਉਂਦੀ ਹੈ…। ਸਾਫ ਹੈ ਗੀਤ ਵਿੱਚ ਨਸ਼ੇ ਨੂੰ ਪਰਮੋਟ ਕਰਨ ਵਾਲੇ ਬੋਲ ਬੋਲੇ ਗਏ ਹਨ । ਜਿਸ ਦੇ ਖਿਲਾਫ਼ ਸ਼ਿਕਾਇਤਕਰਤਾ ਨੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ।

ਪੰਡਿਤ ਰਾਓ ਧਰੇਨਵਰ ਨੇ ਕੀਤੀ ਸ਼ਿਕਾਇਤ

ਪੰਡਿਤ ਰਾਓ ਧਰੇਨਵਰ ਨੇ ਗਿੱਪੀ ਗਰਵੇਰਾ ਦੇ ਗਾਣੇ (JEHRI VI) ਅਤੇ ਐਲੀ ਮਾਂਗਟ ਦੇ ਗੀਤ ‘SNIFF’ ਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਹੈ । ਉਹ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪਰਮੋਟ ਕਰਨ ਵਾਲੇ ਗੀਤ ਗਾਉਣੇ ਚਾਹੀਦੇ ਹਨ ਪਰ ਗਾਇਕ ਨਸ਼ੇ ਨੂੰ ਪਰਮੋਟ ਕਰਨ ਵਾਲੇ ਗੀਤਾਂ ਦਾ ਗਾਇਨ ਕਰ ਰਹੇ ਹਨ । ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਇਨ੍ਹਾਂ ਦੋਵਾਂ ਗਾਇਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ FIR ਦਰਜ ਹੋਣੀ ਚਾਹੀਦੀ ਹੈ ਪੰਡਿਤ ਰਾਓ ਨੇ ਕਿਹਾ ਅਜਿਹਾ ਕਰਕੇ ਗਾਇਕ ਪੰਜਾਬ ਹਰਿਆਣਾ ਹਾਈਕੋਰਟ ਦੇ ਉਸ ਫੈਸਲੇ ਨੂੰ ਵੀ ਚੁਣੌਤੀ ਦੇ ਰਹੇ ਹਨ ਜਿਸ ਵਿੱਚ ਅਦਾਲਤ ਨੇ ਨਸ਼ੇ ਅਤੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਗਾਣਿਆ ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ ।

2020 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੇ ਗਾਇਕਾਂ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ । ਜਿਸ ਤੋਂ ਬਾਅਦ ਕਈ ਗਾਇਕਾਂ ਖਿਲਾਫ਼ FIR ਦਰਜ ਹੋਈ ਸੀ । ਉਸ ਵੇਲੇ ਸਿੱਧੂ ਮੂਸੇਵਾਲਾ ਖਿਲਾਫ ਵੀ ਪੁਲਿਸ ਨੇ ਕੇਸ ਦਰਜ ਕੀਤਾ ਸੀ । 2020 ਵਿੱਚ ਪੰਜਾਬ ਪੁਲਿਸ ਨੇ ਗਾਇਕਾਂ ਦੇ ਨਾਲ ਮੁਲਾਕਾਤ ਕਰਕੇ ਨਸ਼ੇ ਅਤੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਗੀਤ ਨਾ ਗਾਉਣ ਦੀ ਖਾਸ ਅਪੀਲ ਵੀ ਕੀਤੀ ਸੀ। ਪੰਡਿਤ ਰਾਓ ਨੇ ਹੀ ਨਸ਼ੇ ਅਤੇ ਹਥਿਆਰਾਂ ਨੂੰ ਪਰਮੋਟ ਕਰਨ ਵਾਲਿਆਂ ਖਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ । ਜਿਸ ਤੋਂ ਬਾਅਦ ਦੀ ਅਦਾਲਤ ਨੇ ਸਖ਼ਤ ਨਿਰਦੇਸ਼ ਦਿੱਤੇ ਸਨ। ਇੱਕ ਵਾਰ ਮੁੜ ਤੋਂ ਪੰਡਿਤ ਰਾਓ ਮੁੜ ਤੋਂ ਪੰਜਾਬ ਭਾਸ਼ਾ ਅਤੇ ਵਿਰਸੇ ਨੂੰ ਬਚਾਉਣ ਦੇ ਲਈ ਐਕਟਿਵ ਹੋ ਗਏ ਹਨ।