Punjab

ਤੇਜਾ ਦੀ ਮਾਂ ਨੇ ਪੰਜਾਬ ਪੁਲਿਸ ਬਾਰੇ ਕਹਿ ਦਿੱਤੀ ਇਹ ਵੱਡੀ ਗੱਲ , ਕਿਹਾ ਕਿ ਪੁਲਿਸ ਨੇ ਹੀ ਬਣਾਇਆ ਮੇਰੇ ਪੁੱਤ ਨੂੰ ਗੈਂਗਸਟਰ , ਡਰ ਕਾਰਨ ਘਰ ਮਿਲਣ ਨਹੀਂ ਆਇਆ

Gangster Teja's mother accused the police, said that the police made my son a gangster, he did not come home due to fear.

ਅੰਮ੍ਰਿਤਸਰ : ਲੰਘੇ ਕੱਲ ਪੰਜਾਬ ਦੇ ਜਿਲ੍ਹੇ ਫਤਿਹਗੜ੍ਹ ਸਾਹਿਬ ਦੇ ਕਸਬੇ ਬਸੀ ਪਠਾਣਾ ਵਿੱਚ ਪੰਜਾਬ ਪੁਲਿਸ ਨਾਲ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਿਸ ‘ਤੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਗਾਇਆ ਹੈ। ਤੇਜਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਤੇਜਾ ਦੀ ਮਾਂ ਦਾ ਕਹਿਣਾ ਹੈ ਕਿ ਉਹ ਉਸ ਦਾ ਤੀਜਾ ਛੋਟਾ ਪੁੱਤਰ ਸੀ।

ਤੇਜਾ ਦੀ ਮਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਇਆ ਹੈ। ਜਦੋਂ ਉਹ ਜੇਲ੍ਹ ਵਿਚ ਸੀ ਤਾਂ ਵੀ ਉਸ ‘ਤੇ ਕਈ ਪਰਚੇ ਦਰਜ ਕੀਤੇ ਗਏ ਸਨ। ਪੁਲਿਸ ਦੇ ਡਰ ਕਾਰਨ ਉਸ ਦੇ ਬੱਚੇ ਉਸ ਨੂੰ ਮਿਲਣ ਲਈ ਵੀ ਘਰ ਨਹੀਂ ਆਏ ਪਰ ਅੱਜ ਪਤਾ ਲੱਗਾ ਕਿ ਉਸ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੂੰ ਅਫਸੋਸ ਹੈ ਕਿ ਉਹ ਆਪਣੇ ਬੇਟੇ ਨੂੰ ਆਖਰੀ ਵਾਰ ਵੀ ਨਹੀਂ ਮਿਲ ਸਕੀ।

ਤੇਜਾ ਪੁਲਿਸ ਦੇ ਡਰੋਂ ਘਰ ਨਹੀਂ ਗਿਆ

ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਪੁਲਿਸ ਦੇ ਡਰ ਕਾਰਨ ਉਸ ਨੂੰ ਮਿਲਣ ਘਰ ਵੀ ਨਹੀਂ ਆਇਆ। ਹਾਲ ਹੀ ਵਿੱਚ ਨਵਾਂ ਸ਼ਹਿਰ ਦੀ ਪੁਲੀਸ ਨੇ ਆਈ ਸੀ, ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਸੀ। ਉਸ ‘ਤੇ 20 ਤੋਂ ਵੱਧ ਕੇਸ ਪਾਏ ਗਏ ਸਨ ਅਤੇ ਉਹ ਸਾਰੇ ‘ਚੋਂ ਬਰੀ ਹੋ ਗਿਆ ਸੀ। ਉਸ ‘ਤੇ ਸਿਰਫ਼ ਇਕ ਕੇਸ ਹੀ ਰਹਿ ਗਿਆ ਸੀ।

ਮੁਕਾਬਲੇ ਤੋਂ ਬਾਅਦ 6 ਪਿਸਤੌਲ ਬਰਾਮਦ

ਦੱਸ ਦਈਏ ਕਿ ਲੰਘੇ ਕੱਲ੍ਹ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਨ ਨੇ 2 ਗੈਂਗਸਟਰਾਂ ਦਾ ਐਂਕਾਉਂਟਰ ਕਰ ਦਿੱਤਾ ਹੈ ਜਦਕਿ ਇੱਕ ਜ਼ਖਮੀ ਹੋਇਆ ਹੈ । ਤੀਜੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਵੀ ਉੱਥੇ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ 6 ਪਿਸਤੌਲ ਬਰਾਮਦ ਕੀਤੇ ਹਨ।

ਕਾਂਸਟੇਬਲ ਕੁਲਦੀਪ ਬਾਜਵਾ ਦਾ ਬਦਲਾ ਪੂਰਾ !

ਇਹ ਐਂਕਾਉਂਟਰ ਬੱਸੀ ਪਠਾਣਾਂ ਦੀ ਮੇਨ ਮਾਰਕਿਟ ਵਿੱਚ ਕੀਤਾ ਗਿਆ ਹੈ । AGTF ਦੇ ਮੁੱਖੀ ਪਰਮੋਦ ਬਾਨ ਨੇ ਦੱਸਿਆ ਗੈਂਗਸਟਰ ਤੇਜਾ ਦੇ ਇਸ ਇਲਾਕੇ ਵਿੱਚ ਮੂਵਮੈਂਟ ਦੀ ਖ਼ਬਰ ਸੀ । ਜਿਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਪਹੁੰਚੀ ਅਤੇ ਉਨ੍ਹਾਂ ਨੇ ਤਜਿੰਦਰ ਸਿੰਘ ਉਰਫ ਤੇਜਾ ਨੂੰ ਸਰੰਡਰ ਕਰਨ ਦੇ ਲਈ ਕਿਹਾ ਪਰ ਉਸ ਨੇ ਉਲਟਾ ਪੁਲਿਸ ‘ਤੇ ਹੀ ਗੋਲੀਆਂ ਚੱਲਾ ਦਿੱਤੀ । ਕਰਾਸ ਫਾਇਰਿੰਗ ਵਿੱਚ ਤੇਜਾ ਅਤੇ ਉਸ ਦਾ ਇੱਕ ਹੋਰ ਸਾਥੀ ਮਾਰਿਆ ਗਿਆ

8 ਜਨਵਰੀ 2022 ਨੂੰ ਸ਼ਹੀਦ ਹੋਏ ਪੰਜਾਬ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ਵਿੱਚ ਤਜਿੰਦਰ ਸਿੰਘ ਉਰਫ ਤੇਜਾ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਯੁਵਰਾਜ ਸਿੰਘ ਉਰਫ਼ ਜੋਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਾਂਸਟੇਬਲ ਕੁਲਦੀਪ ਬਾਜਵਾ ਨੂੰ ਮਾਰਨ ਤੋਂ ਬਾਅਦ ਤੇਜਾ ਪੁਲਿਸ ਤੋਂ ਫਰਾਰ ਸੀ। ਪੁਲਿਸ ਅਨੁਸਾਰ ਉਸ ਖ਼ਿਲਾਫ਼ ਪਹਿਲਾਂ ਵੀ 40 ਤੋਂ ਵੱਧ ਕੇਸ ਦਰਜ ਹਨ। ਉਹ ਹਿਸਟਰੀ ਸ਼ੀਟਰ ਸੀ। ਤੇਜਾ ਨੇ ਗੈਂਗਸਟਰ ਗੁਰਪ੍ਰੀਤ ਸੇਖੋਂ ਦੀ ਮਦਦ ਨਾਲ ਆਪਣਾ ਆਜ਼ਾਦ ਗੈਂਗ ਬਣਾ ਲਿਆ ਸੀ।