ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਬੌਲੀਵੁੱਡ ਅਦਾਕਾਰ, ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਦੀਪਿਕਾ ਪਾਦੂਕੋਨ, ਕ੍ਰਿਕਟਰ ਵਿਰਾਟ ਕੋਹਲੀ ਸਣੇ ਹੋਰ ਕਈ ਹਸਤੀਆਂ ਦੇ ਟਵਿੱਟਰ ਹੈਂਡਲ ਤੋਂ ਬਲੂ ਟਿੱਕ ਹਟਾ ਦਿੱਤਾ ਗਿਆ ਹੈ। ਦਰਅਸਲ, ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਬਿਨਾਂ ਭੁਗਤਾਨ ਵਾਲੇ ਖ਼ਾਤਿਆਂ ਤੋਂ ਬਲੂ ਟਿੱਕ ਹਟਾ ਦਿੱਤੇ ਹਨ।
ਭਾਰਤ ਸਣੇ ਸਾਰੇ ਦੇਸ਼ਾਂ ਦੇ ਆਗੂਆਂ, ਅਦਾਕਾਰਾਂ, ਪੱਤਰਕਾਰਾਂ, ਗਾਇਕਾਂ ਅਤੇ ਮਸ਼ਹੂਰ ਹਸਤੀਆਂ ਦੇ ਬਿਨਾਂ ਅਦਾਇਦੀ ਵਾਲੇ ਖ਼ਾਤਿਆਂ ਤੋਂ ਬਲੂ ਟਿੱਕ ਹਟਣੇ ਸ਼ੁਰੂ ਹੋ ਗਏ ਹਨ। ਇੱਕ ਹਫ਼ਤਾ ਪਹਿਲਾਂ, ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਬਲੂ ਟਿੱਕ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਸੀ।
ਮਸਕ ਨੇ 12 ਅਪ੍ਰੈਲ ਨੂੰ ਕਿਹਾ ਸੀ ਕਿ 20 ਅਪ੍ਰੈਲ ਤੋਂ ਬਲੂ ਟਿੱਕ ਹਟਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਲੋਕ ਬਲੂ ਟਿੱਕ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ‘ਟਵਿਟਰ ਬਲੂ’ ਦਾ ਪੇਡ ਸਬਸਕ੍ਰਿਪਸ਼ਨ ਲੈਣਾ ਹੋਵੇਗਾ ਯਾਨਿ ਕਿ ਮਹੀਨਾਵਾਰ ਫੀਸ ਭਰਨ ਤੋਂ ਬਾਅਦ ਹੀ ਯੂਜ਼ਰਸ ਦਾ ਬਲੂ ਟਿੱਕ ਜਾਰੀ ਰਹੇਗਾ। ਬਲੂ ਟਿੱਕ ਹਾਸਿਲ ਕਰਨ ਲਈ 8 ਅਮਰੀਕੀ ਡਾਲਰ ਪ੍ਰਤੀ ਮਹੀਨਾ ਵੈੱਬ ਰਾਹੀਂ ਅਤੇ 11 ਅਮਰੀਕੀ ਡਾਲਰ ਆਈਓਐੱਸ ਅਤੇ ਐਨਰੋਇਡ ਰਾਹੀਂ ਭੁਗਤਾਨ ਕਰਨਾ ਹੋਵੇਗਾ।z