Punjab

24 ਅਕਤੂਬਰ ਤੋਂ ਇਸ Android ਤੇ iphone ‘ਤੇ ਨਹੀਂ ਚੱਲੇਗਾ WhatsApp !

ਬਿਉਰੋ ਰਿਪੋਰਟ : ਮੋਬਾਈਲ ਯੂਜ਼ਰ ਦਾ ਸਭ ਤੋਂ ਮਨਪਸੰਦ ਫੀਚਰ Whatsapp ਹੈ । ਮੈਸੇਜ ਅਤੇ ਵੀਡੀਓ ਕਾਲਿੰਗ ਦੇ ਲਈ ਗਾਹਕ ਸਭ ਤੋਂ ਜ਼ਿਆਦਾ ਇਸੇ ਦੀ ਵਰਤੋਂ ਕਰਦੇ ਹਨ । ਇਸੇ ਲਈ whatsapp ਲਗਾਤਾਰ ਗਾਹਕਾਂ ਦੇ ਲਈ ਇਸ ਨੂੰ ਨਵੇਂ ਫੀਚਰ ਦੇ ਨਾਲ ਅਪਡੇਟ ਵੀ ਕਰ ਰਿਹਾ ਹੈ। ਅਜਿਹੇ ਵਿੱਚ ਖ਼ਬਰ ਆਈ ਹੈ ਕਿ ਹੁਣ ਪੁਰਾਣੇ ਐਂਡਰਾਇਡ ਵਰਜਨ ‘ਤੇ whatsapp ਹੁਣ ਨਹੀਂ ਚਲੇਗਾ । ਮੌਜੂਦਾ ਸਮੇਂ ਵਿੱਚ whatsapp ਉਨ੍ਹਾਂ ਐਂਡਰਾਇਡ ਫੋਨ ‘ਤੇ ਕੰਮ ਕਰਦਾ ਹੈ ਜਿੰਨਾਂ ਦਾ ਵਰਜਨ 4.1 ਜਾਂ ਉਸ ਤੋਂ ਨਵਾਂ ਹੋਵੇ। ਪਰ 24 ਅਕਤੂਬਰ ਤੋਂ ਬਾਅਦ whatsapp ਸਿਰਫ਼ 5.0 ਜਾਂ ਨਵੇਂ ਵਰਜਨ ਦੇ ਫੋਨ ‘ਤੇ ਹੀ ਕੰਮ ਕਰੇਗਾ,ਇਸ ਦੇ ਇਲਾਵਾ ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਹਾਡਾ ਡਿਵਾਇਜ਼ iOS 12 ਜਾਂ ਉਸ ਤੋਂ ਉੱਤੇ ਦੇ ਵਰਜਨ ‘ਤੇ ਕੰਮ ਕਰੇਗਾ ।

ਲਿਸਟ ਵਿੱਚ ਜ਼ਿਆਦਾਤਰ ਫੋਨ ਪੁਰਾਣੇ ਮਾਡਲ ਹੈ ਜਿਸ ਦੀ ਵਰਤੋਂ ਹੁਣ ਜ਼ਿਆਦਾਤਰ ਲੋਕ ਨਹੀਂ ਕਰਦੇ ਹਨ। ਪਰ ਜੇਕਰ ਤੁਹਾਡੇ ਕੋਲ ਵੀ ਇਸ ਨਾਲ ਜੁੜਿਆ ਕੋਈ ਫੋਨ ਹੈ ਤਾਂ ਤੁਹਾਨੰ ਨਵਾਂ ਫੋਨ ਖਰੀਦਣ ਦੇ ਬਾਰੇ ਸੋਚਣਾ ਪਏਗਾ । ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਨਾ ਸਿਰਫ਼ whatsapp ਬਲਕਿ ਦੂਜੇ ਐੱਪ ਵੀ ਪੁਰਾਣੇ whatsapp ਸਿਸਟਮ ‘ਤੇ ਆਪਣਾ ਸਪੋਰਟ ਬੰਦ ਕਰ ਦਿੰਦੇ ਹਨ । ਇਸ ਦੇ ਇਲਾਵਾ ਨਵੇਂ ਸਕਿਉਰਟੀ ਅਪਡੇਟ ਬਿਨਾਂ ਤੁਹਾਡਾ ਫੋਨ ਸਾਈਬਰ ਖਤਰਿਆਂ ਦੇ ਡਰ ਅਧੀਨ ਰਹਿੰਦਾ ਹੈ

ਤੁਹਾਡੇ ਮਨ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਕਿਵੇਂ ਪਤਾ ਚੱਲੇਗਾ ਕਿ ਕਿਸ ਆਪਰੇਟਿੰਗ ਸਿਸਟਮ ਵਿੱਚ ਫੋਨ ਚਲੇਗਾ ਜਾਂ ਨਹੀਂ ? ਜੇਕਰ ਤੁਹਾਨੂੰ ਨਹੀਂ ਪਤਾ ਹੈ ਤਾਂ ਤੁਹਾਡਾ ਸਮਾਰਟਫੋਨ ਐਂਡਰਾਇਡ OS ਵਰਜਨ 4.1 ਅਤੇ ਪੁਰਾਣੇ ‘ਤੇ ਚੱਲ ਰਿਹਾ ਹੈ ਜਾਂ ਨਹੀਂ ਤਾਂ ਤੁਹਾਨੂੰ ਆਪਣੇ ਡਿਵਾਇਸ ਦੀ ਸੈਟਿੰਗਸ ਮੈਨਿਊ ਵਿੱਚ ਜਾਕੇ ਚੈੱਕ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਸੈਟਿੰਗ ਵਿੱਚ ਜਾਣਾ ਹੋਵੇਗਾ,ਫਿਰ About phone ‘ਤੇ ਟਾਇਪ ਕਰਨਾ ਹੋਵੇਗਾ । ਇਸ ਦੇ ਬਾਅਦ ਸਾਫਟਵੇਅਰ ਡਿਟੇਲ ‘ਤੇ ਜਾਣਾ ਹੋਵੇਗਾ । ਤੁਹਾਡਾ Android ਵਰਜਨ ‘Versions’ ਕੈਟੇਗਰੀ ਦੇ ਹੇਠਾਂ ਲਿਸਟ ਕੀਤਾ ਗਿਆ ਹੋਵੇਗਾ ।

ਤੁਹਾਨੂੰ ਦੱਸਦੇ ਹਾਂ ਐਂਡਰਾਇਡ OS ਵਰਜਨ 4.1 ਅਤੇ ਪੁਰਾਣੇ ਚੱਲਣ ਵਾਲੇ ਕੁਝ ਪਾਪੂਲਰ ਸਮਾਰਟਫੋਨ ਦੇ ਬਾਰੇ ..Sony Xperia Z, LG Optimus G Pro, Samsung Galaxy S2, Samsung Galaxy Nexus, HTC Sensation, Motorola Droid Razr, Sony Xperia S2, Motorola Xoom, Samsung Galaxy Tab 10.1, Asus Eee Pad Transformer, Acer Iconia Tab A5003, Samsung Galaxy S, HTC Desire HD, LG Optimus 2X, Sony Ericsson Xperia Arc3, Nexus 7 (upgradable to Android 4.2), Samsung Galaxy Note 2, HTC One