India

1 ਅਕਤੂਬਰ ਤੋਂ ਬਾਅਦ ਕਾਰ ਚਲਾਉਣੀ ਹੈ ਤਾਂ ਇਹ TYER ਜ਼ਰੂਰੀ ! ਨਹੀਂ ਤਾਂ ਘਰ ਖੜੀ ਕਰੋ

ਸੜ੍ਹਕ ਆਵਾਜਾਈ ਦੀ ਵੈੱਬ ਸਾਈਡ ਤੇ ਟਾਇਰਾਂ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਗਈ ਹੈ

ਦ ਖ਼ਾਲਸ ਬਿਊਰੋ : ਵੱਧ ਰਹੇ ਸੜ੍ਹਕੀ ਹਾਦ ਸਿਆਂ ਦੀ ਵਜ੍ਹਾਂ ਕਰਕੇ ਕੇਂਦਰ ਸਰਕਾਰ ਨੇ ਟਾਇਰਾਂ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ ਕਿਉਂਕਿ ਜ਼ਿਆਦਾਤਰ ਹਾਦ ਸੇ ਟਾਇਰਾਂ ਦੇ ਖ਼ਰਾਬ ਹੋਣ ਦੀ ਵਜ੍ਹਾਂ ਕਰਕੇ ਹੁੰਦੇ ਹਨ। ਸਰਕਾਰ ਇਸ ‘ਤੇ ਲਗਾਤਾਰ ਕੰਮ ਕਰ ਰਹੀ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਗੱਡੀਆਂ ਵਿੱਚ airbag ਜ਼ੂਰਰੀ ਕਰਨ ਦਾ ਫੈਸਲਾ ਲਿਆ ਸੀ ਅਤੇ ਹੁਣ ਸਰਕਾਰ ਨਵੇਂ ਟਾਇਰ ਦਾ ਡਿਜ਼ਾਇਨ ਲੈਕੇ ਆਈ ਹੈ ਜੋ ਸੜਕ ਦੁਰਘਟ ਨਾਵਾਂ ਨੂੰ ਰੋਕਣ ਵਿੱਚ ਕਾਮਯਾਬ ਹੋਵੇਗਾ ।

ਸਰਕਾਰ ਨੇ ਮੋਟਰ ਵਹੀਕਲ ਐਕਟ ਵਿੱਚ ਬਦਲਾਅ ਕੀਤਾ

ਹਾਲ ਹੀ ਵਿੱਚ ਸਰਕਾਰ ਨੇ ਮੋਟਰ ਵਹੀਕਲ ਐਕਟ ਵਿੱਚ ਸੋਧ ਕਰਕੇ ਵੱਡਾ ਬਦਲਾਅ ਕੀਤਾ ਹੈ। ਇਸ ਵਿੱਚ ਸਭ ਤੋਂ ਵੱਡਾ ਬਦਲਾਅ ਟਾਇਰ ਦੇ ਡਿਜ਼ਾਇਨ ਨੂੰ ਲੈ ਕੇ ਹੈ। 1 ਅਕਤੂਬਰ 2022 ਤੋਂ ਨਵੇਂ ਡਿਜ਼ਾਇਨ ਦੇ ਟਾਇਰ ਮਿਲਣਗੇ। 1 ਅਪ੍ਰੈਲ 2023 ਤੱਕ ਸਾਰੀਆਂ ਗੱਡੀਆਂ ਵਿੱਚ ਇਸ ਨਵੇਂ ਡਿਜ਼ਾਇਨ ਦੇ ਟਾਇਰ ਲਗਾਉਣੇ ਜ਼ਰੂਰੀ ਹੋਣਗੇ । ਨਵੇਂ ਨਿਯਮ ਮੁਤਾਬਿਕ ਟਾਇਰਾਂ ਦੀ ਰੇਟਿੰਗ ਲਈ ਜਾਵੇਗੀ । ਪੈਟਰੋਲ ਡੀਜ਼ਲ ਦੀ ਬਚਤ ਦੇ ਹਿਸਾਬ ਨਾਲ ਸਰਕਾਰ ਟਾਇਰਾਂ ਦੀ ਸਟਾਰ ਰੇਟਿੰਗ ਕਰੇਗੀ। ਭਾਰਤ ਵਿੱਚ ਵਿਕਨ ਵਾਲੇ ਟਾਇਰਾਂ ਦੀ ਕੁਆਲਿਟੀ ਦੇ ਲਈ BIS, ਯਾਨੀ ਬਿਊਰੋ ਆਫ ਇੰਡੀਅਨ ਸਟੈਂਡੇਟ ਨਿਯਮ ਹੈ ਪਰ ਗ੍ਰਾਹਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇ ।

ਇਸ ਤਰ੍ਹਾਂ ਹੁੰਦੀ ਰੇਟਿੰਗ

ਟਾਇਰਾਂ ਦੀ 3 ਤਰ੍ਹਾਂ ਦੀ ਕੈਟਾਗਰੀ ਹੁੰਦੀ ਹੈ। C1 ਕੈਟਾਗਰੀ ਟਾਇਰ ਪੈਸੰਜਰ ਕਾਰ ਲਈ ਹੁੰਦੇ ਹਨ। C2 ਕੈਟਾਗਰੀ ਟਾਇਰ ਕਮਰਸ਼ਲ ਗੱਡੀ ਦੇ ਲਈ ਹੁੰਦੇ ਹਮ ਅਤੇ C3 ਕੈਟਾਗਰੀ ਦੇ ਟਾਇਰ ਵੱਡੀਆਂ ਗੱਡੀ ਲਈ ਹੁੰਦੇ ਹਨ । ਕਾਰ ਨੂੰ ਖਿੱਚਣ ਦੇ ਲਈ ਰੋਲਿੰਗ ਰੈਜਿਸਟੈਂਸ ਲੱਗ ਦੀ ਹੈ । ਜੇਕਰ ਰੋਲਿੰਗ ਰੈਜਿਸਟੈਂਸ ਘੱਟ ਹੈ ਤਾਂ ਜ਼ਿਆਦਾ ਤਾਕਤ ਨਹੀਂ ਲੱਗ ਦੀ ਹੈ ਜਿਸ ਦੀ ਵਜ੍ਹਾਂ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘੱਟ ਹੋਵੇਗੀ ਅਤੇ ਐਵਰੇਜ ਵੱਧ ਮਿਲੇਗੀ। ਨਵੇਂ ਟਾਇਰ ਬਣਾਉਣ ਦੇ ਲਈ ਕੰਪਨੀਆਂ ਰੋਲਿੰਗ ਰਜਿਸਟੈਂਸ,ਯਾਨੀ ਟਾਇਰ ਦੀ ਸ਼ੇਪ, ਸਾਇਜ ਅਤੇ ਉਸ ਦੇ ਮਟੀਰੀਅਲ ‘ਤੇ ਕੰਮ ਕਰੇਗੀ ਤਾਂ ਕੀ ਗੱਡੀਆਂ ਦਾ ਰੋਲਿੰਗ ਰੈਜਿਸਟੈਂਸ ਘੱਟ ਹੋ ਸਕੇ । ਇਸ ਤੋਂ ਇਲਾਵਾ ਵੇਟ ਗ੍ਰਿਪ ‘ਤੇ ਵੀ ਵੱਧ ਧਿਆਨ ਦਿੱਤਾ ਜਾਵੇਗਾ। ਮੀਂਹ ਦੌਰਾਨ ਜੇਕਰ ਸੜਕ ਗਿਲੀ ਹੈ ਤਾਂ ਗੱਡੀਆਂ ਦੇ ਟਾਇਰ ਫਿਸਲ ਲੱਗ ਦੇ ਹਨ । ਐਕਸੀਡੈਂਟ ਹੋਣ ਦਾ ਖ਼ਤਰਾ ਹੁੰਦਾ ਹੈ। ਨਵੇਂ ਡਿਜ਼ਾਇਨ ਦੇ ਟਾਇਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਧਿਆਨ ਦੇਣਾ ਹੋਵੇਗਾ ਟਾਇਰ ਦੇ ਸੜਕ ‘ਤੇ ਫਿਸਲਣ ਦਾ ਘੱਟ ਤੋਂ ਘੱਟ ਖ਼ਤਰਾ ਹੋਵੇ ।