‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨ ਅੱਜ ਜੇਤੂ ਮਾਰਚ ਦੇ ਰੂਪ ਵਿੱਚ ਦਿੱਲੀ ਬਾਰਡਰਾਂ ਤੋਂ ਘਰ ਵਾਪਸੀ ਕਰ ਰਹੇ ਹਨ। ਕਿਸਾਨ ਚਾਰ ਪੜਾਅ ਕਰਦਿਆਂ 15 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ। ਕਿਸਾਨਾਂ ਦਾ ਥਾਂ-ਥਾਂ ਸਥਾਨਕ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
- ਅੱਜ ਕਿਸਾਨਾਂ ਵੱਲੋਂ ਕਰਨਾਲ ਵਿੱਚ ਪਹਿਲਾ ਪੜਾਅ ਕੀਤਾ ਜਾਵੇਗਾ।
- ਕੱਲ੍ਹ ਕਿਸਾਨ ਫਤਿਹਗੜ੍ਹ ਸਾਹਿਬ ਵਿਖੇ ਦੂਸਰਾ ਪੜਾਅ ਕਰਨਗੇ।
- 13 ਦਸੰਬਰ ਨੂੰ ਕਿਸਾਨ ਲੁਧਿਆਣਾ-ਫਿਲੌਰ ਦੇ ਵਿਚਰਾਕ ਪੈਂਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਰੁਕਣਗੇ।
- 14 ਦਸੰਬਰ ਨੂੰ ਕਿਸਾਨ ਕਰਤਾਰਪੁਰ ਸਾਹਿਬ ਵਿਖੇ ਠਹਿਰਾਅ ਕਰਨਗੇ।
- 15 ਦਸੰਬਰ ਨੂੰ ਕਿਸਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣਗੇ।
- ਸ੍ਰੀ ਦਰਬਾਰ ਸਾਹਿਬ ਵਿਖੇ ਕਿਸਾਨ ਸ਼ੁਕਰਾਨੇ ਦੀ ਅਰਦਾਸ ਕਰਨਗੇ।