India

ਕਾਨਪੁਰ ਦੇ ਸਾਬਕਾ ਪੁਲਿਸ ਅਧਿਕਾਰੀ ਬੀਜੇਪੀ ‘ਚ ਸ਼ਾਮਿਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਨਪੁਰ ਦੇ ਪੁਲਿਸ ਕਮਿਸ਼ਨਰ ਰਹੇ ਅਸੀਮ ਅਰੁਣ ਅੱਜ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਉੱਤਰ ਪ੍ਰਦੇਸ਼ ਭਾਜਪਾ ਦੇ ਮੁਖੀ ਸੁਤੰਤਰ ਦੇਵ ਸਿੰਘ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਲਈ ਸਹੁੰ ਚੁਕਾਈ। ਪਾਰਟੀ ਦੀ ਮੈਂਬਰਸ਼ਿਪ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਸ਼ਾਸਨ ਵਿੱਚ ਪੂਰੀ ਤਰ੍ਹਾਂ ਕਾਨੂੰਨ ਦਾ ਰਾਜ ਰਿਹਾ ਹੈ। ਮੈਂ ਆਪਣੇ ਕਾਰਜਕਾਲ ਦੌਰਾਨ ਵੇਖਿਆ ਕਿ ਪਾਰਟੀ ਵੱਲੋਂ ਇੱਕ ਵੀ ਫੋਨ ਅਪਰਾਧੀਆਂ ਨੂੰ ਛੁਡਵਾਉਣ ਦੇ ਲਈ ਨਹੀਂ ਕੀਤਾ ਗਿਆ।

ਸੁਤੰਤਰ ਦੇਵ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇੱਕ ਇਮਾਨਦਾਰ ਅਧਿਕਾਰੀ ਦੇ ਪਾਰਟੀ ਵਿੱਚ ਆਉਣ ਨਾਲ ਪਾਰਟੀ ਦਾ ਕੱਦ ਵਧੇਗਾ, ਸਮਾਜ ਵਿੱਚ ਸਨਮਾਨ ਵਧੇਗਾ ਅਤੇ ਦਲਿਤ ਸਮਾਜ ਵਿੱਚ ਵਧੀਆ ਸੰਦੇਸ਼ ਜਾਵੇਗਾ।