India

MP ‘ਚ ਜ਼ਬਰਦਸਤੀ ਧਰਮ ਪਰਿਵਰਤਨ, ਨਾਬਾਲਗ ਲੜਕੀਆਂ ਨਾਲ ਛੇੜਛਾੜ, ਚਰਚ ‘ਚ ਆਉਣ ਦਾ ਦਬਾਅ; ਈਸਾਈ ਸੰਗਠਨ ਦੇ 8 ਲੋਕਾਂ ਖਿਲਾਫ ਮਾਮਲਾ ਦਰਜ

Forced conversion in MP,

ਮੱਧ ਪ੍ਰਦੇਸ਼ ਵਿੱਚ ਇੱਕ ਈਸਾਈ ਸੰਗਠਨ ਉੱਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਮੋਹ ਜਿਲੇ ਦਾ ਹੈ। ਇਸ ਸੰਗਠਨ ਉੱਤੇ ਲੋਕਾਂ ਦਾ ਜਬਰੀ ਧਰਮ ਪਰਿਵਰਤਨ ਕਰਨ ਦੇ ਦੋਸ਼ ਲੱਗੇ ਹਨ। ਇਸ ਜਥੇਬੰਦੀ ਉੱਤੇ ਨਾਬਾਲਗ ਲੜਕੀਆਂ ਨਾਲ ਛੇੜ ਛਾੜ ਕਰਨ ਦੇ ਇਲਜ਼ਾਮ ਵੀ ਲੱਗੇ ਹਨ। ਇੱਕ ਸ਼ਿਕਾਇਤਕਰਤਾ ਨੇ ਦੱਸਿਆ ਕਿ 6-7 ਸਾਲ ਪਹਿਲਾਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਇਆ ਗਿਆ ਸੀ ਅਤੇ ਹੁਣ ਉਹਨਾਂ ਉੱਤੇ ਚਰਚ ਵਿੱਚ ਆਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਦਮੋਹ ਵਿੱਚ ਇੱਕ ਸ਼ਿਕਾਇਤਕਰਤਾ ਅਤੇ ਚਾਰ ਪੰਜ ਹੋਰ ਲੋਕਾਂ ਨੇ ਜਬਰਨ ਧਰਮ ਪਰਿਵਰਤਨ ਕਰਾਉਣ ਖਿਲਾਫ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਇੱਕ ਸਥਾਨਕ ਸੰਸਥਾ ਲੋਕਾਂ ਨੂੰ ਜਬਰਨ ਇਸਾਈ ਧਰਮ ਅਪਨਾਉਣ ਲਈ ਮਜ਼ਬੂਰ ਕਰ ਰਹੀ ਹੈ। ਇਸ ਮਾਮਲੇ ਵਿੱਚ ਸਿਟੀ ਐੱਸਪੀ ਅਭਿਸ਼ੇਕ ਤਿਵਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਅਤੇ ਦੂਸਰੇ ਪੱਖ ਦੀ ਗੱਲ ਵੀ ਸੁਣੀ ਗਈ ਹੈ।

ਇਸ ਤੋਂ ਬਾਅਦ ਜਾਂਚ ਵਿੱਚ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਗਏ। ਇਸ ਸੰਸਥਾ ਨਾਲ ਜੁੜੇ 8 ਲੋਕਾਂ ਉੱਤੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਧਰਮ ਪਰਿਵਰਤਨ ਦੇ ਜ਼ਿਆਦਾਤਾਰ ਲੋਕ ਦਲਿਤ ਸਮਾਜ ਦੇ ਦੱਸੇ ਜਾ ਰਹੇ ਹਨ। ਸਾਲ 2013 ਵਿੱਚ ਇੱਕੋ ਵਾਰ ਕਈ ਲੋਕਾਂ ਦਾ ਧਰਮ ਪਰਿਵਰਤਨ ਕਰਾਇਆ ਗਿਆ ਸੀ।