International Punjab

ਕੈਨੇਡਾ ‘ਚ 18 ਸਾਲ ਦੇ ਪੰਜਾਬੀ ਨੌਜਵਾਨ ਦਾ ਸਕੂਲ ‘ਚ ਚਾਕੂ ਮਾਰ ਕੇ ਕਤਲ ! ਪੁਲਿਸ ਨੂੰ ਇਹ ਸ਼ੱਕ

Canada punjab 18 year old boy murder

ਬਿਊਰੋ ਰਿਪੋਰਟ : ਕੈਨੇਡਾ ਦੇ ਸਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ । 18 ਸਾਲ ਦੇ ਪੰਜਾਬੀ ਨੌਜਵਾਨ ਦਾ ਤਮਨਾਵਿਸ ਸੈਕੰਡਰੀ ਸਕੂਲ ਦੀ ਪਾਰਕਿੰਗ ਵਿੱਚ ਕਤਲ ਕਰ ਦਿੱਤਾ ਗਿਆ ਹੈ। 18 ਸਾਲ ਦੇ ਮਹਿਕਪ੍ਰੀਤ ਸੇਠੀ ਨੂੰ ਚਾਕੂ ਮਾਰਿਆ ਗਿਆ ਸੀ । ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਮੌਕੇ ‘ਤੇ ਪੁਲਿਸ ਪਹੁੰਚ ਗਈ ਸੀ । ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਹੈ ਕਿ ਮਹਿਕਪ੍ਰੀਤ ਸੇਠੀ ਦੀ 17 ਸਾਲ ਦੇ ਬੱਚੇ ਨਾਲ ਪਹਿਲਾਂ ਬਹਿਸ ਹੋਈ ਫਿਰ ਉਸ ਨੇ ਸੇਠੀ ਨੂੰ ਚਾਕੂ ਮਾਰ ਦਿੱਤਾ ।

ਪੁਲਿਸ ਦੀ ਜਾਣਕਾਰੀ ਮੁਤਾਬਿਕ ਮ੍ਰਿਤਕ ਮਹਿਕਪ੍ਰੀਤ ਸੇਠੀ ਅਤੇ ਮੁਲਜ਼ਮ ਬੱਚਾਂ ਇਕ ਦੂਜੇ ਨੂੰ ਜਾਣ ਦੇ ਸਨ । ਪੁਲਿਸ ਨੇ ਇਸ ਵਾਰਦਾਤ ਦੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਗੈਂਗਵਾਰ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਪੁਲਿਸ ਨੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । ਤਮਨਾਵਿਸ ਸੈਕੰਡਰੀ ਸਕੂਲ ਮੁਤਾਬਿਕ ਮ੍ਰਿਤਕ ਮਹਿਕਪ੍ਰੀਤ ਸਿੰਘ ਸਕੂਲ ਦਾ ਵਿਦਿਆਰਥੀ ਨਹੀਂ ਸੀ । ਹਾਲਾਂਕਿ ਸਕੂਲ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਮ੍ਰਿਤਕ ਦੇ ਪਰਿਵਾਰ ਦੀ ਪੂਰੀ ਮਦਦ ਕਰਨ ਲਈ ਤਿਆਰ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਕੂਲ ਵਿੱਚ ਸੁਰੱਖਿਆ ਦੇ ਪੂਰੇ ਇੰਤਜ਼ਾਮ ਸਨ ਪਰ ਆਖਿਰ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਇਹ ਚਿੰਤਾ ਦਾ ਵਿਸ਼ਾ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਮੁਤਾਬਿਕ ਜਦੋਂ ਇਹ ਵਾਰਦਾਤ ਹੋਈ ਤਾਂ ਬਹੁਤ ਵਿਦਿਆਰਥੀ ਮੌਜੂਦ ਸਨ । ਪੁਲਿਸ ਨੇ ਅਪੀਲ ਕੀਤੀ ਹੈ ਕਿ ਉਹ ਲੋਕ ਅੱਗੇ ਆਉਣ ਜਿੰਨਾਂ ਨੇ ਇਹ ਪੂਰੀ ਵਾਰਦਾਤ ਆਪਣੀ ਅੱਖਾਂ ਹੈ ਤਾਂਕਿ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ ।