International

ਯੂਏਈ ਸਮੇਤ 4 ਖਾੜੀ ਦੇਸ਼ਾਂ ਵਿੱਚ ਹੜ੍ਹ ਅਤੇ ਮੀਂਹ, ਇਕ ਦਿਨ ‘ਚ ਪੈ ਗਿਆ ਇੱਕ ਸਾਲ ਭਰ ਦਾ ਮੀਂਹ

ਯੂਏਈ, ਸਾਊਦੀ ਅਰਬ, ਬਹਿਰੀਨ ਅਤੇ ਓਮਾਨ (UAE, Saudi Arabia, Bahrain and Oman) ਵਿੱਚ 15 ਅਪ੍ਰੈਲ ਦੀ ਰਾਤ ਨੂੰ ਭਾਰੀ ਮੀਂਹ ਸ਼ੁਰੂ ਹੋ ਗਿਆ। ਕੁਝ ਹੀ ਸਮੇਂ ਵਿੱਚ ਇਹ ਤੂਫ਼ਾਨ ਵਿੱਚ ਤਬਦੀਲ ਹੋ ਗਿਆ। ਸਥਿਤੀ ਇਹ ਬਣ ਗਈ ਕਿ ਮੰਗਲਵਾਰ ਤੱਕ ਇਸ ਕਾਰਨ ਇਨ੍ਹਾਂ ਦੇਸ਼ਾਂ ਦੇ ਦਰਜਨਾਂ ਸ਼ਹਿਰ ਹੜ੍ਹ ਦੀ ਲਪੇਟ ‘ਚ ਆ ਚੁੱਕੇ ਹਨ।

ਮਾਰੂਥਲ ਦੇ ਵਿਚਕਾਰ ਸਥਿਤ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਿਛਲੇ 24 ਘੰਟਿਆਂ ਦੌਰਾਨ 6.26 ਇੰਚ ਤੋਂ ਵੱਧ ਮੀਂਹ ਪਿਆ ਹੈ। ਮੌਸਮ ਸੰਬੰਧੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ‘ਦਿ ਵੇਦਰਮੈਨ ਡਾਟ ਕਾਮ’ ਮੁਤਾਬਕ ਇੱਥੇ ਦੋ ਸਾਲਾਂ ‘ਚ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ।

ਕੁਝ ਮਾਹਰ ਖਾੜੀ ਦੇਸ਼ਾਂ ਵਿਚ ਇਸ ਹੜ੍ਹ ਦਾ ਕਾਰਨ ਕਲਾਉਡ ਸੀਡਿੰਗ ਯਾਨੀ ਨਕਲੀ ਬਾਰਸ਼ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਐਸੋਸਿਏਟਿਡ ਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਦੁਬਈ ਪ੍ਰਸ਼ਾਸਨ ਨੇ ਸੋਮਵਾਰ ਨੂੰ ਇੱਕ ਹਵਾਈ ਜਹਾਜ਼ ਨੂੰ ਕਲਾਉਡ ਸੀਡਿੰਗ ਰਾਹੀਂ ਬਾਰਿਸ਼ ਕਰਨ ਲਈ ਉਡਾਇਆ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਖਾੜੀ ਦੇਸ਼ਾਂ ਨੂੰ ਭਾਰੀ ਮੀਂਹ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਕਈ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਦੁਬਈ ਹਵਾਈ ਅੱਡੇ ਦਾ ਰਨਵੇ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ, ਵੱਡੇ ਜਹਾਜ਼ ਕਿਸ਼ਤੀਆਂ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ।

https://twitter.com/raviagrawal3/status/1780365595109957818?ref_src=twsrc%5Etfw%7Ctwcamp%5Etweetembed%7Ctwterm%5E1780365595109957818%7Ctwgr%5Edf0a8beb27a67e4a567cdea594aa9bf5503b5df8%7Ctwcon%5Es1_&ref_url=https%3A%2F%2Fpunjab.news18.com%2Fnews%2Finternational%2Fhavoc-in-uae-as-dubai-receives-a-year-worth-of-rain-in-one-day-airport-flooded-see-videos-absh-567002.html

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਮੰਗਲਵਾਰ ਸਵੇਰੇ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਲਈ ਮੌਸਮ ਦੀ ਚੇਤਾਵਨੀ ਜਾਰੀ ਕੀਤੀ। ਦੁਬਈ ਪੁਲਿਸ ਨੇ ਅਚਾਨਕ ਹੜ੍ਹਾਂ ਕਾਰਨ ਸ਼ਹਿਰ ਦੀਆਂ ਕੁਝ ਸੜਕਾਂ ਤੋਂ ਬਚਣ ਲਈ ਸਲਾਹ ਵੀ ਜਾਰੀ ਕੀਤੀ ਹੈ। ਇਸ ਦੌਰਾਨ ਖੇਤਰ ਦੇ ਹੋਰ ਦੇਸ਼ਾਂ ਵਿੱਚ ਵੀ ਭਾਰੀ ਬਾਰਸ਼ ਅਤੇ ਉਸ ਤੋਂ ਬਾਅਦ ਹੜ੍ਹ ਆਏ। ਗੁਆਂਢੀ ਦੇਸ਼ ਓਮਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ।