The Khalas Tv Blog International ਦੁਬਈ ‘ਚ ਪਾਣੀ ਹੀ ਪਾਣੀ, ਆਇਆ ਹੜ੍ਹ
International

ਦੁਬਈ ‘ਚ ਪਾਣੀ ਹੀ ਪਾਣੀ, ਆਇਆ ਹੜ੍ਹ

ਮੱਧ ਪੂਰਬ ਦੇ ਦੇਸ਼ ਰੇਗਿਸਤਾਨਾਂ ਨਾਲ ਭਰੇ ਹੋਏ ਹਨ ਅਤੇ ਇੱਥੇਂ ਦੇ ਲੋਕ ਅਕਸਰ ਗਰਮੀ ਤੋਂ ਪ੍ਰੇਸ਼ਾਨ ਰਹਿੰਦੇ ਹਨ। ਪਰ ਹੁਣ ਮਾਹੌਲ ਕੁੱਝ ਵੱਖਰਾ ਹੀ ਦਿੱਖ ਰਿਹੈ ਹੈ। ਕਿਉਂਕਿ ਦੁਬਈ ਹੁਣ ਹੜ੍ਹ ਦੀ ਲਪੇਟ ਵਿੱਚ ਹੈ। ਜਿੱਥੇ ਸੜਕਾਂ, ਸਕੂਲ-ਕਾਲਜ, ਸ਼ਾਪਿੰਗ ਮਾਲ, ਪਾਰਕਿੰਗ, ਲਗਭਗ ਸਾਰੀਆਂ ਥਾਵਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਦੁਬਈ ਦਾ ਹਵਾਈ ਅੱਡਾ ਵੀ ਪਾਣੀ ਦੀ ਲਪੇਟ ਵਿੱਚ ਹੈ ਅਤੇ ਰਨਵੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਾ ਹੋਇਆ ਹੈ।

ਵਿਗਿਆਨੀਆਂ ਨੇ ਕਿਹਾ ਕਿ ਵਿਗਿਆਨ ਨੂੰ ਗਲਤ ਤਰੀਕੇ ਨਾਲ ਵਰਤਿਆ ਗਿਆ ਹੈ ਅਤੇ ਇਸ ਦੇ ਨਤੀਜੇ ਪੂਰੇ ਦੁਬਈ ਨੂੰ ਭੁਗਤਣੇ ਪੈ ਰਹੇ ਹਨ। ਹਾਲ ਹੀ ਵਿੱਚ ਬੱਦਲ ਸੀਡਿੰਗ ਲਈ ਦੁਬਈ ਦੇ ਅਸਮਾਨ ਵਿੱਚ ਜਹਾਜ਼ ਉਡਾਏ ਗਏ ਸਨ। ਇਸ ਤਕਨੀਕ ਰਾਹੀਂ ਨਕਲੀ ਵਰਖਾ ਕੀਤੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਟੈਕਨਾਲੋਜੀ ਕਾਰਨ ਇੰਨੀ ਬਾਰਿਸ਼ ਹੋਈ ਕਿ ਦੁਬਈ ‘ਚ ਹੜ੍ਹ ਆ ਗਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪੂਰੀ ਯੋਜਨਾ ਫੇਲ ਹੋ ਗਈ ਹੈ। ਨਕਲੀ ਵਰਖਾ ਕਰਨ ਦੀ ਕੋਸ਼ਿਸ਼ ਵਿੱਚ ਬੱਦਲ ਆਪਣੇ ਆਪ ਫਟ ਗਿਆ।

 ਦੁਬਈ ਵਿੱਚ ਨਕਲੀ ਮੀਂਹ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਕਾਰਨ ਜਿਆਦਾ ਮੀਂਹ ਪੈ ਗਿਆ। ਇਸ ਦਾ ਨਤੀਜਾ ਇਹ ਨਿਕਲੀਆਂ ਕਿ ਪੂਰਾ ਦੁਬਈ ਪਾਣੀ ਵਿੱਚ ਡੁੱਬ ਗਿਆ।ਮੰਨਿਆ ਜਾ ਰਿਹਾ ਹੈ ਕਿ ਦੁਬਈ ‘ਚ ਡੇਢ ਸਾਲ ਦੀ ਬਾਰਿਸ਼ ਕੁਝ ਘੰਟਿਆਂ ‘ਚ ਹੀ ਹੋ ਗਈ। ਮੀਂਹ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਹੈ।

ਹੜ੍ਹ ਕਾਰਨ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਪਾਰਕਿੰਗ ਵਿੱਚ ਖੜ੍ਹੇ ਵਾਹਨ ਡੁੱਬ ਗਏ। ਮੰਨਿਆ ਜਾਂਦਾ ਹੈ ਕਿ ਪਿਛਲੇ 75 ਸਾਲਾਂ ਦੇ ਇਤਿਹਾਸ ਵਿੱਚ ਇੰਨੀ ਬਾਰਿਸ਼ ਕਦੇ ਨਹੀਂ ਹੋਈ ਸੀ।

ਭਾਰਤ ਸਰਕਾਰ ਨੇ ਕੀਤੇ ਹੈਲਪਲਾਈਨ ਨੰਬਰ ਜਾਰੀ

ਭਾਰਤ ਸਰਕਾਰ ਨੇ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਭਾਰਤੀ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਭਾਰਤ ਸਰਕਾਰ ਨੇ ਕਿਹਾ ਹੈ ਕਿ ਮੀਂਹ ਨਾਲ ਪ੍ਰਭਾਵਿਤ ਹੋਏ ਭਾਰਤੀ ਲੋਕ ਇਸ ਨੰਬਰਾਂ ਰਾਹੀਂ ਮਦਦ ਲੈ ਸਕਦੇ ਹਨ। 

+971501205172

+971569950590

+971507347676

+971585754213

Exit mobile version