‘ਦ ਖ਼ਾਲਸ ਬਿਊਰੋ : ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਵਿੱਚ ਹੜ ਅਤੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 203 ਹੋ ਗਈ ਹੈ। ਇੱਥੋਂ ਦੇ ਦੱਖਣੀ ਕਿਵੂ ਸੂਬੇ ਦੇ ਕਾਲੇਹੇ ਖੇਤਰ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਨਦੀਆਂ ਵਿੱਚ ਉਛਾਲ ਆ ਗਿਆ ਸੀ। ਜ਼ਮੀਨ ਖਿਸਕਣ ਕਾਰਨ ਦੋ ਪਿੰਡਾਂ ਵਿੱਚ ਘਰ ਤਬਾਹ ਹੋ ਗਏ ਹਨ। ਕਾਂਗੋ ਦੇ ਡਾਕਟਰ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਡੇਨਿਸ ਮੁਕਵੇਗੇ ਨੇ ਕਿਹਾ ਕਿ ਉਨ੍ਹਾਂ ਨੇ ਮਦਦ ਦੇ ਲਈ ਇੱਕ ਮੈਡੀਕਲ ਟੀਮ ਭੇਜੀ ਹੈ।
ਦੋ ਦਿਨ ਪਹਿਲਾਂ ਗੁਆਂਢੀ ਦੇਸ਼ ਰਵਾਂਡਾ ਵਿੱਚ ਆਏ ਹੜ੍ਹ ਵਿੱਚ 130 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਇਹ ਹੜ੍ਹ ਜਲਵਾਯੂ ਪਰਿਵਰਤਨ ਦੀ ਇੱਕ ਉਦਾਹਰਣ ਹੈ।