‘ਦ ਖ਼ਾਲਸ ਬਿਊਰੋ:- ਅੰਬਾਲਾ ਵਿੱਚ ਭਾਰਤੀ ਹਵਾਈ ਫੌਜ ਦੇ ਬੇਸ ’ਤੇ ਕਰਵਾਏ ਸਮਾਗਮ ਦੌਰਾਨ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ ਭਾਰਤ ਹਵਾਈ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੌਰਾਨ ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ ਗਈ।
ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰਾਫੇਲ ਨੂੰ ਹਵਾਈ ਫੌਜ ਵਿੱਚ ਸ਼ਾਮਲ ਕਰਨਾ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਹੋ ਹੀ ਨਹੀਂ ਸਕਦਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਫੇਲ ਦੁਨੀਆ ਦੇ ਸਰਵੋਤਮ ਲੜਾਕੂ ਹਵਾਈ ਜਹਾਜ਼ ਹਨ ਤੇ ਇਨ੍ਹਾਂ ਦਾ ਸੌਦਾ ਭਾਰਤ ਦੀ ਕੌਮੀ ਸੁਰੱਖਿਆ ਲਈ ਕਾਫੀ ਅਹਿਮ ਹੈ। ਇਸ ਸਮਾਗਮ ਮੌਕੇ ਫਰਾਂਸ ਦੀ ਰੱਖਿਆ ਮੰਤਰੀ ਵੀ ਹਾਜ਼ਰ ਸੀ।
Comments are closed.