India International Punjab

ਬ੍ਰਿਟੇਨ ‘ਚ 5 ਪੰਜਾਬੀ ਨੌਜਵਾਨਾਂ ਨੂੰ 122 ਸਾਲ ਦੀ ਸਜ਼ਾ! ਪੰਜਾਬੀ ਭਰਾ ਨਾਲ ਹੀ ਹੈਵਾਨੀਅਤ ਦੀ ਹਰ ਹੱਦ ਕੀਤੀ ਪਾਰ

ਬਿਉਰੋ ਰਿਪੋਰਟ – ਬ੍ਰਿਟੇਨ ਵਿੱਚ 5 ਪੰਜਾਬੀਆਂ ਨੂੰ 122 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ 23 ਸਾਲ ਦੇ ਪੰਜਾਬੀ ਡਰਾਈਵਰ ਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਅਤੇ ਮਨਜੋਤ ਸਿੰਘ ਨੂੰ ਕਤਲ ਦੇ ਲਈ 28-28 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉੱਧਰ ਸੁਖਮਨਦੀਪ ਨੂੰ ਹਮਲੇ ਵਿੱਚ ਮਦਦ ਕਰਨ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਹੈ।

ਪੰਜਾਂ ਪੰਜਾਬੀਆਂ ਨੇ ਅਗਸਤ 2023 ਵਿੱਚ ਇੱਕ ਡਿਲੀਵਰੀ ਡਰਾਈਵਰ ਅਰਮਾਨ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ । ਪੱਛਮੀ ਇੰਗਲੈਂਡ ਦੇ ਸ਼ਸਬਰੀ ਸ਼ਹਿਰ ਵਿੱਚ ਅਰਮਾਨ ‘ਤੇ ਤੇਜ਼ਧਾਰ ਹਥਿਆਰ, ਹਾਕੀ, ਲੋਹੇ ਦੀ ਰਾਡ, ਚਾਕੂ ਅਤੇ ਕ੍ਰਿਕਟ ਬੈਟ ਦੇ ਨਾਲ ਹਮਲਾ ਕੀਤਾ ਗਿਆ ਸੀ।

ਪਿਛਲੇ 5 ਹਫ਼ਤਿਆਂ ਤੋਂ ਇਸ ਮਾਮਲੇ ਵਿੱਚ ਸੁਣਵਾਈ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ 2 ਕਾਰਾਂ ਵਿੱਚ 8 ਨਕਾਬਪੋਸ਼ ਲੋਕ ਅਰਮਾਨ ‘ਤੇ ਹਮਲਾ ਕਰਨ ਦੇ ਲਈ ਪਹੁੰਚੇ ਸਨ। ਉਨ੍ਹਾਂ ਦੇ ਕੋਲ ਖ਼ਤਰਨਾਕ ਹਥਿਆਰ ਸਨ। ਸਾਰਿਆਂ ਨੇ ਕਾਲੇ ਰੰਗ ਦੇ ਮਾਸਕ ਪਾਏ ਹੋਏ ਸਨ।4 Indian-origin men get life in jail for killing Indian delivery driver in UK - India Today

ਮੁਲਜ਼ਮ ਭਾਰਤੀਆਂ ਦੇ ਖ਼ਿਲਾਫ਼ ਕੇਸ ਲੜ ਰਹੇ ਵਕੀਲ ਨੇ ਕੋਰਟ ਵਿੱਚ ਕਿਹਾ ਕਿ ਮੁਲਜ਼ਮ ਨੇ ਅਰਮਾਨ ਸਿੰਘ ਦੇ ਸਿਰ ‘ਤੇ ਤਿੰਨ ਵਾਰ ਕੁਹਾੜੀ ਨਾਲ ਵਾਰ ਕੀਤਾ, ਪੋਸਟਮਾਰਟਮ ਰਿਪੋਰਟ ਵਿੱਚ ਸਿਰ ‘ਤੇ ਕਈ ਫਰੈਕਚਰ ਆਏ ਸਨ। ਇਸ ਦੇ ਬਾਅਦ ਰਾਡ, ਹਾਕੀ ਨਾਲ ਹਮਲਾ ਹੋਇਆ ਬਾਅਦ ਵਿੱਚੋਂ ਪਿੱਠ ਵਿੱਚ ਚਾਕੂ ਮਾਰਿਆ ਗਿਆ। ਅਰਮਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਹਮਲੇ ਦੀ ਵਜ੍ਹਾ ਸਾਫ਼ ਨਹੀਂ

ਅਦਾਲਤ ਨੇ ਹਮਲੇ ਦੀ ਵਜ੍ਹਾ ਨਹੀਂ ਦੱਸੀ ਹੈ। ਅਰਮਾਨ ਦੇ ਵਕੀਲ ਨੇ ਕਿਹਾ ਕਤਲ ਨੂੰ ਸਾਬਿਤ ਕਰਨ ਦੇ ਲਈ ਇਹ ਜ਼ਰੂਰੀ ਨਹੀਂ ਕਿ ਮਕਸਦ ਸਾਬਿਤ ਕੀਤਾ ਜਾਏ। ਨਾ ਹੀ ਇਹ ਸਾਬਿਤ ਕਰਨ ਦੀ ਜ਼ਰੂਰਤ ਹੈ ਅਜਿਹਾ ਕਿਉਂ ਹੋਇਆ। ਇਸ ਮਾਮਲੇ ਵਿੱਚ ਇਹ ਸਾਬਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ ਹਮਲਾ ਕਿਉਂ ਹੋਇਆ। ਕਤਲ ਬਹੁਤ ਹੀ ਬੁਰੇ ਤਰੀਕੇ ਨਾਲ ਹੋਇਆ, ਇਸ ਲਈ ਮੁਲਜ਼ਮਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ।

 

ਤਾਜ਼ਾ ਖ਼ਬਰ – ਵਿਦੇਸ਼ ‘ਚ ਪੰਜਾਬ ਦੇ ਜਿਗਰੀ ਦੋਸਤਾਂ ਦੀ ਦਰਦਨਾਕ ਮੌਤ! ਪਿੰਡ ਪਹੁੰਚੀ ਮ੍ਰਿਤਕ ਦੇਹ ਵੇਖ ਪਰਿਵਾਰ ਦਾ ਬੁਰਾ ਹਾਲ