ਫਿਰੋਜ਼ਪੁਰ ਦੇ ਰਹਿਣ ਵਾਲੇ ਦਲਵੀਰ ਦੇ ਪਰਿਵਾਰ ਦਾ ਇਲ ਜ਼ਾਮ ਪੁਲਿ ਸ ਦੇ 2 ਮੁਲਾਜ਼ਮ ਚਿੱਟਾ ਵੇਚਣ ਨੂੰ ਕਰਦੇ ਸਨ ਮਜਬੂਰ ਅਤੇ ਨਾਲ ਹੀ ਹਰ ਮਹੀਨੇ 20 ਹਜ਼ਾਰ ਮੰਗ ਦੇ ਸਨ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ ਡੀਜੀਪੀ ਗੌਰਵ ਯਾਦਵ ਨੇ ਕੁਰਸੀ ਸੰਭਾਲ ਦੇ ਹੀ ਐਲਾਨ ਕੀਤਾ ਹੈ ਕਿ ਡ ਰੱਗ ਅਤੇ ਗੈਂ ਗ ਸਟਰਾਂ ਨੂੰ ਖ਼ ਤਮ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ । ਪਰ ਫਿਰੋਜ਼ਪੁਰ ਤੋਂ ਜੋ ਮਾਮਲਾ ਸਾਹਮਣ ਆ ਰਿਹਾ ਹੈ ਉਹ ਪੁ ਲਿਸ ਮੁ ਲਾਜ਼ਮਾਂ ‘ਤੇ ਕਈ ਸਵਾਲ ਖੜੇ ਕਰ ਰਿਹਾ ਹੈ। ਫਿਰੋਜ਼ਪੁਰ ਦੇ ਦਲਵੀਰ ਸਿੰਘ ਨੇ ਖੁ ਦ ਕੁ ਸ਼ੀ ਕਰ ਰਹੀ ਹੈ ਅਤੇ ਮ ਰਨ ਤੋਂ ਪਹਿਲਾਂ ਬਣਾਏ ਵੀਡੀਓ ਵਿੱਚ ਉਸ ਨੇ ਆਪਣੀ ਮੌ ਤ ਦਾ ਕਾਰਨ 2 ਪੁ ਲਿਸ ਮੁਲਾ ਜ਼ਮਾਂ ਨੂੰ ਦੱਸਿਆ ਹੈ। ਵੀਡੀਓ ਵਿੱਚ ਦਲਵੀਰ ਨੇ ਦੱਸਿਆ ਕਿ ਕਿਸ ਤਰ੍ਹਾਂ 2 ਪੁਲਿ ਸ ਮੁਲਾ ਜ਼ਮ ਉਸ ਨੂੰ ਚਿੱਟਾ ਵੇਚਣ ਲਈ ਮਜਬੂਰ ਕਰ ਰਹੇ ਸਨ। ਸਿਰਫ਼ ਇੰਨਾਂ ਹੀ ਉਸ ਨੇ ਇਹ ਵੀ ਇਲ ਜ਼ਾਮ ਲਗਾਇਆ ਹੈ ਕੀ ਪੁਲਿ ਸ ਮੁਲਾਜ਼ਮ ਉਸ ਤੋਂ 20 ਹਜ਼ਾਰ ਰੁਪਏ ਮਹੀਨਾ ਵੀ ਮੰਗ ਰਹੇ ਸਨ,ਪਰ ਜਦੋਂ ਦਲਵੀਰ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਸ ‘ਤੇ ਦਬਾਅ ਪਾਇਆ ਗਿਆ ।
ਪੀੜਤ ਪਰਿਵਾਰ ਦੀ ਮੰਗ
ਪਰਿਵਾਰ ਦਲਵੀਰ ‘ਤੇ ਦਬਾਅ ਪਾਉਣ ਵਾਲੇ 2 ਪੁਲਿ ਸ ਮੁ ਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ। ਪਰਿਵਾਰ ਨੇ ਦਲਵੀਰ ਦਾ ਮੋਬਾਈਲ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਉਧਰ ਫਿਰੋਜ਼ਪੁਰ ਦੇ ਚੌਕੀ ਲਧੂਵਾਲਾ ਦੇ ਇੰਚਾਰਜ ਹਰਦੇਵ ਸਿੰਘ ਬੇਦੀ ਨੇ ਦੱਸਿਆ ਕੀ ਮਾਮਲੇ ਦੀ ਤਫ਼ਤੀਸ਼ ਐੱਸਪੀ ਅਜੇ ਰਾਜ ਅਤੇ ਜਲਾਲਾਬਾਦ ਦੇ ਡੀਐੱਸਪੀ ਸੂਬੇਗ ਸਿੰਘ ਕਰ ਰਹੇ ਹਨ। ਜਿਸ ਮੋਬਾਈਲ ਤੋਂ ਵੀਡੀਓ ਬਣਿਆ ਅਤੇ ਜਿੰਨਾਂ ਮੁਲਾਜ਼ਮਾਂ ‘ਤੇ ਇਲਜ਼ਾਮ ਲੱਗੇ ਹਨ , ਉਨ੍ਹਾਂ ਦੇ ਮੋਬਾਈਲ ਕਬਜ਼ੇ ਵਿੱਚ ਲੈ ਕੇ ਫਾਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ।
ਇਸ ਤਰ੍ਹਾਂ ਦਲਵੀਰ ਦੀ ਹੋਈ ਮੌ ਤ
ਦਲਵੀਰ ਦੇ ਰਿਸ਼ਤੇਦਾਰ ਨੇ ਦੱਸਿਆ ਕੀ ਰਾਤ ਨੂੰ ਉਸ ਨੇ ਜ਼ ਹਿਰ ਖਾਧਾ ਸੀ। ਮੁਕਤਸਰ ਦੇ ਨਿੱਜੀ ਹਸਪਤਲਾ ਵਿੱਚ ਉਸ ਨੂੰ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌ ਤ ਹੋ ਗਈ ਹੈ। ਪੋਸਟਮਾਰਟਮ ਵੀ ਮੁਕਤਸਰ ਦੇ ਹਸਪਤਾਲ ਵਿੱਚ ਹੋਇਆ ਹੈ, ਜਿਸ ਵੇਲੇ ਮੌ ਤ ਹੋਈ ਪਰਿਵਾਰ ਦੇ ਕਿਸੇ ਵੀ ਸ਼ਖ਼ਸ ਨੂੰ ਸ਼ੱਕ ਨਹੀਂ ਸੀ ਪਰ ਜਦੋਂ ਮੋਬਾਈਲ ਮਿਲਿਆ ਤਾਂ ਖੁ ਦ ਕੁ ਸ਼ੀ ਦੀ ਵਜ੍ਹਾਂ ਸਾਹਮਣੇ ਆਈ ਹੈ ।