India

ਹਿਮਾਚਲ : ਮੰਡੀ ‘ਚ ਇੱਕ ਘਰ ਨਾਲ ਟਕਰਾਇਆ ਬੇਕਾਬੂ ਟਰੱਕ, 3 ਦੀ ਮੌ ਤ

ਦ ਖ਼ਾਲਸ ਬਿਊਰੋ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾ ਦਸਾ ਵਾਪਰਿਆ ਹੈ। ਇਹ ਹਾ ਦਸਾ ਮੰਡੀ ਜ਼ਿਲ੍ਹੇ ਵਿੱਚ ਵਾਪਰਿਆ ਹੈ।  ਤੇਜ਼ ਰਫ਼ਤਾਰ ਨਾਲ ਆ ਰਿਹਾ ਇੱਕ ਬੇਕਾਬੂ ਟਰੱਕ ਅਚਾਨਕ ਇੱਕ ਘਰ ਵਿੱਚ ਜਾ ਵੱਜਾ। ਘਰ ‘ਚ ਟਰੱ ਕ ਦੀ ਟੱਕ ਰ ‘ਚ 3 ਲੋਕਾਂ ਦੀ ਮੌ ਤ ਹੋ ਗਈ ਅਤੇ ਇਕ ਜ਼ਖ ਮੀ ਹੋ ਗਿਆ। ਇਸ ਘ ਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।

ਨਿਊਜ਼ ਏਜੰਸੀ ਏਐਨਆਈ ਨੇ ਐਡੀਸ਼ਨਲ ਐਸਪੀ ਆਸ਼ੀਸ਼ ਸ਼ਰਮਾ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਮ੍ਰਿ ਤ ਕਾਂ ਦੀਆਂ ਲਾ ਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਜੇ ਤੱਕ ਮ੍ਰਿ ਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਹੈ।

 ਇਸੇ ਤਰ੍ਹਾਂ ਪਿਛਲੇ ਮਹੀਨੇ ਮੰਡੀ ‘ਚ ਵੀ ਦਰਦ ਨਾਕ ਸੜਕ ਹਾ ਦਸਾ ਹੋਇਆ ਸੀ, ਜਿਸ ‘ਚ ਇਕ ਜੀਪ ਖੱਡ ‘ਚ ਡਿੱਗ ਗਈ ਸੀ, ਜਿਸ ‘ਚ 34 ਸਾਲਾ ਮਾਂ ਅਤੇ 11 ਸਾਲਾ ਪੁੱਤਰ ਦੀ ਮੌ ਤ ਹੋ ਗਈ ਸੀ। ਦੱਸਿਆ ਗਿਆ ਕਿ ਪਰਿਵਾਰ ਨੇ ਵਿਆਹ ਸਮਾਗਮ ਤੋਂ ਘਰ ਵਾਪਸ ਆ ਕੇ ਜੀਪ ਘਰ ਦੇ ਅੱਗੇ ਖੜ੍ਹੀ ਕਰ ਦਿੱਤੀ। ਪਰ ਜਿਵੇਂ ਹੀ ਡਰਾਈਵਰ ਹੇਠਾਂ ਉਤਰਿਆ ਤਾਂ ਜੀਪ ਪਲਟ ਗਈ ਅਤੇ ਹਾ ਦਸਾ ਵਾਪਰ ਗਿਆ।

ਲੰਘੇ ਕੱਲ੍ਹ ਕੁੱਲੂ ਵਿੱਚ ਇੱਕ ਭਿਆ ਨਕ ਹਾ ਦਸਾ ਵਾਪਰਿਆ ਸੀ, ਜਿੱਥੇ ਇੱਕ ਪ੍ਰਾਈਵੇਟ ਬੱਸ ਖਾਈ ਵਿੱਚ ਡਿੱਗ ਗਈ ਸੀ। ਇਹ ਘਟਨਾ ਸੈਂਜ ਘਾਟੀ ਦੇ ਜਾਂਗਲਾ ਇਲਾਕੇ ਵਿੱਚ ਵਾਪਰੀ ਸੀ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਹੁਣ ਤੱਕ 10 ਮੌਤਾਂ ਦੀ ਪੁਸ਼ਟੀ ਕੀਤੀ ਸੀ ਅਤੇ 4 ਜ਼ਖ ਮੀ ਹੋਏ ਸਨ। ਮ੍ਰਿ ਤਕਾਂ ਵਿੱਚ ਸਕੂਲੀ ਬੱਚੇ ਵੀ ਸਨ।