Punjab

Breaking News-ਸੜ ਕੇ ਸਵਾਹ ਹੋ ਗਿਆ ਬਠਿੰਡਾ ਵਿੱਚ ਗੱਡੀਆਂ ਦਾ ਇਹ ਸ਼ੋਅਰੂਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਠਿੰਡਾ ਵਿੱਚ ਅੱਜ ਸਵੇਰੇ ਮਹਿੰਦਰਾ ਕੰਪਨੀ ਦੇ ਇੱਕ ਸ਼ੋਅਰੂਮ ਵਿਚ ਭਿਆਨਕ ਅੱਗ ਲੱਗ ਗਈ। ਇਸ ਨਾਲ ਸ਼ੋਅਰੂਮ ਵਿੱਚ ਖੜ੍ਹੀਆਂ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਬਹੁਤ ਮਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਸ਼ੋਅਰੂਮ ਬਠਿੰਡਾ ਮਾਨਸਾ ਰੋਡ ‘ਤੇ ਬਣਿਆ ਹੋਇਆ ਹੈ ਤੇ ਇਸ ਦੀਆਂ ਦੋ ਮੰਜ਼ਿਲਾਂ ਪੂਰੀ ਤਰ੍ਹਾਂ ਸੜ ਗਈਆਂ ਹਨ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਿਕ ਪੂਰਾ ਸ਼ੋਅਰੂਮ ਖਤਮ ਹੋ ਗਿਆ ਹੈ।